View Details << Back

ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ ਭਵਾਨੀਗੜ੍ਹ ਵਿਖੇ ਨਰਸ ਡੇ ਮਨਾਇਆ ਗਿਆ

ਭਵਾਨੀਗੜ (ਗੁਰਵਿੰਦਰ ਸਿੰਘ) ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ ਵਿਖੇ 'ਨਰਸ ਡੇ' ਮਨਾਇਆ ਗਿਆ। 'ਫਲੋਰੈਂਸ ਨਾਈਟਿੰਗਲ' ਨੇ ਹੀ ਆਧੁਨਿਕ ਨਰਸਿੰਗ ਦੀ ਸਥਾਪਨਾ ਕੀਤੀ, ਜਿਸ ਕਰਕੇ ਉਨ੍ਹਾਂ ਦੇ ਜਨਮ ਦਿਨ ਉੱਤੇ ਇਹ ਦਿਵਸ ਬਤੌਰ ’ਨਰਸ ਡੇ' ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਡਾ. ਐਮ.ਐਸ. ਖਾਨ ਅਤੇ ਡਾ. ਕਾਫਿਲਾ ਖਾਨ ਜੀ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਐਮ.ਐਸ ਖਾਨ ਜੀ ਨੇ ਛਮਾ ਜਗਾ ਕੇ ਪ੍ਰੋਗਰਾਮ ਦਾ ਅਗਾਜ ਕੀਤਾ ਅਤੇ ਉਹਨਾਂ ਨੇ ਦੱਸਿਆ ਕਿ ਡਾਕਟਰ ਅਤੇ ਮਰੀਜ਼ ਦੇ ਵਿਚਕਾਰ ਸਭ ਤੋਂ ਮਹੱਤਵਪੂਰਨ ਸੰਬੰਧ ਹਨ ਨਰਸ ਉਹ ਹੁੰਦੀ ਹੈ ਜਿਸ ਤੇ ਇਲਾਜ ਦੀ ਅਸਲ ਜਿੰਮੇਵਾਰੀ ਤੇ ਨਿਰਭਰ ਕਰਦੀ ਹੈ ਅਤੇ ਕਿਹਾ ਕਿ ਇੱਕ ਨਰਸ ਮਰੀਜ਼ ਦੀ ਮਾਂ ਦੀ ਤਰ੍ਹਾਂ ਸੇਵਾ ਸੰਭਾਲ ਕਰਦੀ ਹੈ ਇਸ ਲਈ ਅੰਤਰਰਾਸ਼ਟਰੀ ਨਰਸ ਦਿਵਸ ਪੂਰੇ ਵਿਸ਼ਵ ਵਿੱਚ ਹਸਪਤਾਲਾਂ ਅਤੇ ਡਾਕਟਰੀ ਪੇਸੇਵਰਾਂ ਦੁਆਰਾ ਮਨਾਇਆ ਜਾਦਾ ਹੈ ਇਸ ਪ੍ਰੋਗਰਾਮ ਦੌਰਾਨ ਵਿੱਦਿਆਰਥੀਆਂ ਨੇ ਵੱਖ-ਵੱਖ ਨਰਸਿੰਗ ਤਕਨੀਕਾਂ ਨੂੰ ਭਾਸਣ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਲੇਖ ਪ੍ਰਤੀਯੋਗਤਾ ਅਤੇ ਇੱਕ ਚੰਗੀ ਅਤੇ ਇਮਾਨਦਾਰ ਨਰਸ ਬਣਨ ਲਈ ਸੋਹ ਚੁਕੀ ਗਈ ।ਇਸ ਮੌਕੇ ਪ੍ਰਿੰਸੀਪਲ ਰਮਨਦੀਪ ਕੌਰ ਨੇ 2023 ਦੀ ਥੀਮ ( ਸਾਡੀਆ ਨਰਸਾ ਸਾਡਾ ਭਵਿੱਖ ਹਨ) ਦੇ ਸਿਧਾਤਾਂ ਨੂੰ ਪ੍ਰਮੁੱਖ ਰੱਖਦੇ ਹੋਏ ਬੱਚਿਆਂ ਨੂੰ ਉਨ੍ਹਾਂ ਸਿਧਾਤਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਅਧਿਆਪਕਾਂ ਨੇ ਵਿਦਿਆਰਥੀਆ ਨੂੰ ਚੰਗੀ ਸਿੱਖਿਆ ਹਾਸਿਲ ਕਰਨ, ਮਨ ਲਾ ਕੇ ਪੜਾਈ ਕਰਨ ਬਾਰੇ, ਆਪਣੇ ਖੇਤਰ ਵਿੱਚ ਮੁਹਾਰਤ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਏ ਹੋਏ ਵੱਖ ਵੱਖ ਪਿੰਡਾਂ ਦੇ ਸਰਪੰਚ ਅਤੇ ਆਸ਼ਵਾਰਕਰ ਸਹਿਬਾਨਾ ਦਾ ਵੀ ਧੰਨਵਾਦ ਕੀਤਾ। ਬਾਕੀ ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਸਾਮਿਲ ਸਨ।

   
  
  ਮਨੋਰੰਜਨ


  LATEST UPDATES











  Advertisements