View Details << Back

ਚੋਪੜਾ ਪਰਿਵਾਰ ਵੱਲੋ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੀਤਾ ਸਨਮਾਨ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਮਾਸਟਰ ਕਰਤਾਰ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਭਵਾਨੀਗੜ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ । ਇਸ ਮੌਕੇ ਚੋਪੜਾ ਪਰਿਵਾਰ ਭਵਾਨੀਗੜਹ ਵੱਲੋਂ ਆਪਣੇ ਸਵਰਗੀ ਪੁੱਤਰ ਸੁਮੀਤ ਚੋਪੜਾ ਉਰਫ਼ ਸਿੰਮੀ ਕੈਨੇਡਾ ਦੀ ਯਾਦ ਵਿੱਚ ਸਕੂਲ ਦੇ ਮੈਦਾਨ ਵਿੱਚ ਬਣੀ ਸਟੇਜ ਤੇ ਲੋਹੇ ਦੇ ਬਣੇ ਵੱਡੇ ਸੈੈੱਡ ਦਾ ਉਦਘਾਟਨ ਕੀਤਾ ਗਿਆ । ਇਸ ਸਮੇਂ ਚੋਪੜਾ ਪਰਿਵਾਰ ਵੱਲੋਂ ਚਰਨ ਸਿੰਘ ਚੋਪੜਾ, ਪ੍ਰਿੰਸੀਪਲ ਰਾਮ ਸਿੰਘ ਕੈਨੇਡਾ, ਸ਼੍ਰੀਮਤੀ ਜਸਵੰਤ ਕੌਰ ਚੋਪੜਾ ਕੈਨੇਡਾ, ਸੰਤੋਖ ਸਿੰਘ ਚੋਪੜਾ ਕੈਨੇਡਾ ਤੇ ਸਵਰਗੀ ਸਿੰਮੀ ਦੇ ਮਾਤਾ ਸ਼੍ਰੀਮਤੀ ਬਲਜੀਤ ਕੌਰ ਚੋਪੜਾ ਹਾਜਰ ਸਨ। ਸਮਾਗਮ ਵਿੱਚ ਪ੍ਰਿੰਸੀਪਲ ਮੈਡਮ ਤਰਵਿੰਦਰ ਕੌਰ ਦੀ ਅਗਵਾਈ ਵਿੱਚ ਪਰਿਵਾਰ ਵੱਲੋਂ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਇਸ ਸਕੂਲ ਆਤੇ ਲੜਕੀਆਂ ਦੇ ਸਕੂਲ ਦੇ ਪਹਿਲੇ ਸਥਾਨ ਤੇ ਆਏ ਯੋਗੇਸ਼ ਕੁਮਾਰ ਤੇ ਮਹਿਕ ਨੂੰ 5100-5100 ਰੁਪਏ, ਦੂਸਰੇ ਸਥਾਨ ਤੇ ਆਏ ਯੋਗੀਸ਼ ਕੁਮਾਰ, ਰਮਨਪਰੀਤ ਕੌਰ ਨੂੰ 3100-3100 ਰੁਪਏ, ਤੀਸਰੇ ਸਥਾਨ ਤੇ ਆਏ ਅਰਮਾਨ ਖਾਨ ਤੇ ਸੁਮਨਪ੍ਰੀਤ ਕੌਰ ਨੂੰ 2100-2100 ਰੁਪਏ ਦੇ ਨਕਦ ਇਨਾਮ ਅਤੇ ਮੋਮੈਂਟੋ ਦੇ ਕੇ ਸਨਮਾਸਨਤ ਕੀਤਾ ਗਿਆ। ਸਮਾਗਮ ਵਿੱਚ ਦੋਵਾਂ ਹੀ ਸਕੂਲਾਂ ਦੇ ਅਸਿਆਪਕ ਅਜੈਬ ਸਿੰਘ, ਹਰੀਸ਼ ਸ਼ਰਮਾ, ਬਿੱਕਰ ਸਿੰਘ, ਹਰਜੀਤ ਸਿੰਘ, ਮਨਜਿੰਦਰ ਸਿੰਘ, ਹਰਜਿੰਦਰ ਸਿੰਘ, ਮੈਡਮ ਨੈਨਸੀ ਸ਼ਰਮਾ, ਮੈਡਮ ਸਰਬਜੀਤ ਕੌਰ, ਗੀਤਾ ਰਾਣੀ ਨੇ ਭਾਗ ਲਿਆ।

   
  
  ਮਨੋਰੰਜਨ


  LATEST UPDATES











  Advertisements