View Details << Back

ਸ਼ਨੀਦੇਵ ਜੀ ਦਾ ਜਨਮ ਓੁਤਸਵ ਦੁਰਗਾ ਮਾਤਾ ਮੰਦਰ ਭਵਾਨੀਗੜ ਚ ਧੂਮਧਾਮ ਨਾਲ ਮਨਾਇਆ
ਪਹਿਲੀ ਪੂਜਾ ਅਰਚਨਾ ਸ਼ਮਿੰਦਰ ਗਰਗ ਬੰਟੀ ਤੇ ਪਰਿਵਾਰ ਵਲੋ ਕੀਤੀ ਗਈ

ਭਵਾਨੀਗੜ੍ਹ, 20 ਮਈ (ਯੁਵਰਾਜ ਹਸਨ):-ਸਥਾਨਕ ਦਸ਼ਮੇਸ਼ ਨਗਰ ਵਿਖੇ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੁਨੀਸ਼ ਸਿੰਗਲਾ ਦੀ ਅਗਵਾਈ ਹੇਠ ਸ਼ਨੀਦੇਵ ਮਹਾਰਾਜ ਜੀ ਦਾ ਜਨਮ ਉਤਸਵ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਮੰਦਿਰ ਦੇ ਮੁੱਖ ਪੁਜਾਰੀ ਮੋਹਨ ਲਾਲ ਸ਼ਰਮਾ ਤੇ ਮੁੱਖ ਮਹਿਮਾਨ ਸਮਰਿੰਦਰ ਗਰਗ ਬੰਟੀ ਵੱਲੋਂ ਪਹਿਲਾਂ ਸ਼ਨੀਦੇਵ ਮਹਾਰਾਜ ਜੀ ਦੀ ਪੂਜਾ ਅਰਚਨਾ ਕੀਤੀ ਗਈ ਤੇ ਫਿਰ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਤੇ ਮੈਂਬਰਾਂ ਵੱਲੋਂ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਕੁਲਚੇ ਛੋਲਿਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਵਿਨੋਦ ਜੈਨ, ਰੂਪ ਚੰਦ ਗੋਇਲ, ਰਾਜਿੰਦਰ ਕੁਮਾਰ ਗੋਇਲ, ਗੁਰਮੇਲ ਆਸਟਾ, ਟਵਿੰਕਲ ਗੋਇਲ, ਚਮਨ ਲਾਲ ਤੇ ਅਜੇ ਕੁਮਾਰ ਸਮੇਤ ਵੱਡੀ ਗਿਣਤੀ ’ਚ ਮੰਦਿਰ ਕਮੇਟੀ ਦੇ ਮੈਂਬਰ ਤੇ ਹੋਰ ਇਲਾਕਾ ਨਿਵਾਸੀ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements