View Details << Back

ਹੈਰੀਟੇਜ ਪਬਲਿਕ ਸਕੂਲ ਭਵਾਨੀਗੜ ਚ ਸੈਮੀਨਾਰ ਲਗਾਇਆ

ਭਵਾਨੀਗੜ੍ਹ, 24 ਮਈ (ਗੁਰਵਿੰਦਰ ਸਿੰਘ) ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਵਿਦਿਆਰਥੀਆਂ ਵਿੱਚ ਕਦਰਾਂ-ਕੀਮਤਾਂ, ਮਾਨਤਾਵਾਂ, ਅਨੁਸ਼ਾਸਨ, ਆਤਮ-ਵਿਸ਼ਵਾਸ ਪੈਦਾ ਕਰਨ ਹਮੇਸ਼ਾ ਹੀ ਅੱਗੇ ਰਿਹਾ ਹੈ। ਇਸ ਲਈ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸਮੇਂ -ਸਮੇਂ ਤੇ ਸੈਮੀਨਾਰ ਕਰਵਾਏ ਜਾਂਦੇ ਹਨ। ਸਕੂਲ ਵਿੱਚ ਪੰਜਾਬ ਸਕਾਊਟਸ ਅਤੇ ਗਾਈਡਜ਼ ਦਾ ਸੈਮੀਨਾਰ ਮਾਣਯੋਗ ਦਰਸ਼ਨ ਸਿੰਘ (Joint state organi੍ਰing commissioner) ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਉਨ੍ਹਾਂ ਨੇ ਬੱਚਿਆਂ ਨੂੰ ਸਕਾਊਟਸ ਅਤੇ ਗਾਈਡਜ਼ ਦੀ ਜਾਣਕਾਰੀ ਮੁਹੱਈਆ ਕਰਵਾਉਂਦਿਆਂ ਕਈ ਕਿਰਿਆਵਾਂ ਵੀ ਕਰਵਾਈਆਂ ਅਤੇ ਕਿਹਾ ਕਿ ਸਕਾਊਟਸ ਅਤੇ ਗਾਈਡਜ਼ ਚਰਿੱਤਰ ਸਿਖਲਾਈ ਅਤੇ ਚੰਗੀ ਨਾਗਰਿਕਤਾ ਦੀ ਤਿਆਰੀ ਹੈ ਜੋ ਲੜਕੇ ਅਤੇ ਲੜਕੀਆਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਸਵੈ-ਨਿਯੰਤਰਣ, ਸਵੈ-ਨਿਰਭਰਤਾ ਅਤੇ ਸਵੈ-ਦਿਸ਼ਾ ਨੂੰ ਪਹਿਲਕਦਮੀ ਅਤੇ ਅਗਵਾਈ ਦੇ ਵਿਕਾਸ ਲਈ ਵਿਅਕਤੀਗਤ ਮੌਕੇ ਪੈਦਾ ਕਰਦੀ ਹੈ। ਇਸ ਮੌਕੇ ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਤੇ ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਦਰਸ਼ਨ ਸਿੰਘ ਦਾ ਆਪਣਾ ਕੀਮਤੀ ਸਮਾਂ ਦੇ ਕੇ ਬੱਚਿਆਂ ਨੂੰ ਦਿਸ਼ਾ ਨਿਰਦੇਸ਼ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ।

   
  
  ਮਨੋਰੰਜਨ


  LATEST UPDATES











  Advertisements