View Details << Back

ਸਕੂਲ ਦੇ ਸਾਬਕਾ ਪ੍ਰਿੰਸੀਪਲ ਨੇ ਵਧੀਆ ਅੰਕ ਪ੍ਰਾਪਤ ਕਰਨ ਵਾਲਿਆਂ ਨੂੰ ਟਰਾਫੀ ਦੇ ਕੇ ਕੀਤਾ ਸਨਮਾਨਤ

ਭਵਾਨੀਗੜ (ਗੁਰਵਿੰਦਰ ਸਿੰਘ) ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਲੜਕੀਆਂ ਭਵਾਨੀਗੜ੍ਹ ਵਿਖੇ ਇਸ ਵਿਦਿਅਕ ਸੈਸ਼ਨ ਦੌਰਾਨ 90 ਫੀਸਦੀ ਅਤੇ ਉਸ ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ।ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਨੀਰਜਾ ਸੂਦ ਸਾਬਕਾ ਪ੍ਰਿੰਸੀਪਲ ਅਤੇ ਉਨ੍ਹਾਂ ਦੇ ਪਤੀ ਸ੍ਰੀ ਰਜਿੰਦਰ ਸੂਦ ਸਨ। ਹਰਵਿੰਦਰ ਪਾਲ ਮੋਤੀ ਲੈਕਚਰਾਰ ਫਿਜਿਕਸ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਵਿਦਿਆਰਥੀਆਂ ਨੂੰ ਵਧੀਆ ਅੰਕ ਪ੍ਰਾਪਤ ਕਰਨ ਤੇ ਮੁਬਾਰਕਵਾਦ ਦਿੱਤੀ। ਸਕੂਲ ਪ੍ਰਿੰਸੀਪਲ ਸਰਦਾਰ ਬਲਵਿੰਦਰ ਸਿੰਘ ਬੋਪਾਰਾਏ ਨੇ ਆਏ ਮੁੱਖ ਮਹਿਮਾਨਾਂ ਨੂੰ ਸਕੂਲ ਦੀਆਂ ਇਸ ਸ਼ੈਸ਼ਨ ਦੌਰਾਨ ਹੋਈਆਂ ਪ੍ਰਾਪਤੀਆਂ ਸਬੰਧੀ ਵੀ ਜਾਣੂ ਕਰਵਾਇਆ। ਪ੍ਰਿੰਸੀਪਲ ਸਰ ਨੇ ਵਿਦਿਆਰਥਣਾਂ ਦੇ ਇਸ ਮਾਣਮੱਤੀ ਪ੍ਰਾਪਤੀ ਤੇ ਮੁਬਾਰਕਬਾਦ ਵੀ ਦਿੱਤੀ ਅਤੇ ਉਨ੍ਹਾਂ ਦਾ ਹੌਸਲਾ ਅਫ਼ਜ਼ਾਈ ਕੀਤੀ। ਸ਼੍ਰੀਮਤੀ ਨੀਰਜਾ ਸੂਦ ਨੇ ਵਿਦਿਆਰਥਣਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਅਤੇ ਸਕੂਲ ਸਟਾਫ ਦੀ ਕੀਤੀ ਸਖ਼ਤ ਘਾਲਣਾ ਪ੍ਰਤੀ ਉਹਨਾਂ ਨੂੰ ਮੁਬਾਰਕਵਾਦ ਦਿੱਤੀ। ਉਨ੍ਹਾਂ ਨੇ ਆਪਣੇ ਵੱਲੋਂ ਲਿਆਂਦੇ ਗਏ ਇਨਾਮ ਬੱਚਿਆਂ ਵਿੱਚ ਤਕਸੀਮ ਕੀਤੇ। ਦਸਵੀਂ ਜਮਾਤ ਵਿਚ ਜਸਮੀਤ ਕੌਰ ਨੇ 99.08 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਅਤੇ ਪੰਜਾਬ ਵਿਚੋਂ ਚੌਥਾ ਰੈਂਕ ਪ੍ਰਾਪਤ ਕੀਤਾ। ਅਰਸ਼ਪ੍ਰੀਤ ਕੌਰ ਨੇ 96.5 ਫੀਸਦੀ ਅਤੇ ਜਨਪ੍ਰੀਤ ਕੌਰ ਨੇ 94ਫੀਸਦੀ ਅੰਕ ਪ੍ਰਾਪਤ ਕੀਤੇ। ਬਾਰਵੀਂ ਜਮਾਤ ਵਿੱਚੋ ਅਰਟਸ ਵਿਸ਼ੇ ਵਿੱਚੋ ਕੋਮਲਪ੍ਰੀਤ ਕੌਰ ਨੇ96.6 ਫੀਸਦੀ, ਸਾਇੰਸ ਵਿਸ਼ੇ ਵਿੱਚੋ ਜੈਸਮੀਨ ਕੌਰ ਨੇ 96.2 ਫੀਸਦੀ,ਮਨਜੋਤ ਕੌਰ ਨੇ92.4 ਫੀਸਦੀ,ਵੋਕੇਸ਼ਨਲ ਵਿਸ਼ੇ ਵਿੱਚੋਂ ਮਨਪ੍ਰੀਤ ਕੌਰ ਨੇ 90.2 ਫੀਸਦੀ ਅਤੇ ਕਾਮਰਸ ਵਿਸ਼ੇ ਵਿੱਚੋ ਅਮਨਦੀਪ ਕੌਰ ਨੇ 92.2 ਫੀਸਦੀ ਅੰਕ ਪ੍ਰਾਪਤ ਕੀਤੇ। ਇਸ ਸਮੇਂ ਦੀਪਿੰਦਰ ਕੌਰ ਗੀਤਾ ਰਾਣੀ , ਰਸਮੀ ,ਗੁਰਪ੍ਰਗਟ ਸਿੰਘ ,ਨਰਿੰਦਰ ਸਿੰਘ ,ਮਨਜੀਤ ਸਿੰਘ , ਅਨੀਸ਼ ਕੁਮਾਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements