View Details << Back

ਵਾਤਾਵਰਨ ਦਿਵਸ ਮੌਕੇ ਅਕੈਡਮੀ ਚ ਬੂਟੇ ਲਗਾਏ ਗਏ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਬੀਤੇ ਦਿਨੀਂ ਵਰਲਡ ਵਾਤਾਵਰਨ ਦਿਵਸ ਮੌਕੇ ਏ ਬੀ ਸੀ ਸਪੋਰਟਸ ਅਕੈਡਮੀ ਭਵਾਨੀਗੜ੍ਹ ਵਿਖੇ ਖਿਡਾਰੀਆਂ ਵਿਚਕਾਰ ਹਾਕੀ ਦੇ ਮੁਕਾਬਲੇ ਕਰਵਾਏ ਗਏ। ਹਾਕੀ ਕੋਚ ਜਤਿੰਦਰ ਸਿੰਘ ਵੱਲੋਂ ਸੱਦਾ ਦੇਣ ਉਪਰੰਤ ਇਸ ਮੌਕੇ ਸ. ਹਰਦੀਪ ਸਿੰਘ ਤੂਰ ਜੀ (ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ ਅਤੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ) ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ ਪਹੁੰਚੇ। ਵਾਤਾਵਰਨ ਦਿਵਸ ਮੌਕੇ ਅਕੈਡਮੀ ਵਿੱਚ ਬੂਟੇ ਲਗਾਏ ਗਏ। ਸ. ਤੂਰ ਨੇ ਕਿਹਾ ਕਿ ਜਦੋਂ ਵੀ ਮੈਂ ਏ ਬੀ ਸੀ ਅਕੈਡਮੀ ਅੱਗੋਂ ਲੰਘਦਾ ਤਾਂ ਮੇਰੀ ਨਜ਼ਰ ਅਕਸਰ ਖੇਡਦੇ ਹੋਏ ਖਿਡਾਰੀਆਂ ਤੇ ਪੈਂਦੀ ਸੀ, ਅਤੇ ਹਰ ਵਾਰ ਮੇਰਾ ਮਨ ਬੱਚਿਆਂ ਨੂੰ ਮਿਲਣ ਨੂੰ ਕਰਦਾ ਸੀ। ਅੱਜ ਬੱਚਿਆਂ ਨੂੰ ਮਿਲਣ ਦਾ ਸਬੱਬ ਬਣਿਆ। ਜੇਕਰ ਜਤਿੰਦਰ ਸਿੰਘ ਚਹਿਲ ਵੱਲੋਂ ਸੱਦਾ ਨਾਂ ਵੀ ਦਿੱਤਾ ਹੁੰਦਾ, ਤਾਂ ਵੀ ਮੈਂ ਇੱਥੇ ਕਦੇ ਨਾ ਕਦੇ ਜ਼ਰੂਰ ਪਹੁੰਚਣਾ ਸੀ। ਤੂਰ ਸਾਹਿਬ ਨੇ ਖੇਡਾਂ ਬਾਰੇ ਬੋਲਦੇ ਹੋਏ ਕਿਹਾ ਕਿ ਖੇਡਾਂ ਅਜੋਕੇ ਦੌਰ ਵਿੱਚ ਬੱਚਿਆਂ ਲਈ ਬਹੁਤ ਜਰੂਰੀ ਹਨ ਕਿਉਂਕਿ ਲਾਕਡਾਊਂਨ ਤੋਂ ਬਾਅਦ ਮੋਬਾਈਲਾਂ ਅਤੇ ਟੀਵੀ ਨੇ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਕਾਰਨ ਬੱਚਿਆਂ ਦੀ ਨਜ਼ਰ ਅਤੇ ਸਿਹਤ ਤੇ ਬਹੁਤ ਬੁਰਾ ਅਸਰ ਹੋਇਆ ਹੈ। ਬੱਚੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਸਨ। ਓਹਨਾਂ ਕਿਹਾ ਕਿ ਖੇਡਾਂ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਪੱਖੋਂ ਵਿਕਾਸ ਹੁੰਦਾ ਹੈ। ਓਹਨਾਂ ਏ ਬੀ ਸੀ ਅਕੈਡਮੀ ਦੀ ਇਸ ਪਹਿਲ (ਬੱਚਿਆਂ ਨੂੰ ਮੋਬਾਇਲ ਫੋਨ ਅਤੇ ਟੀਵੀ ਤੋਂ ਬਚਾਉਣ ਦੀ) ਨੂੰ ਸਰਾਹਿਆ। ਤੂਰ ਸਾਹਿਬ ਵਲੋਂ ਖਿਡਾਰੀਆਂ ਨੂੰ ਖੇਡਣ ਲਈ ਬਾਲਾਂ ਅਤੇ ਰਿਫਰੈਸ਼ਮੈਂਟ ਵਿੱਚ ਫ਼ਲ ਫਰੂਟ ਵੰਡੇ ਗਏ। ਇਸ ਮੌਕੇ ਹਾਕੀ ਕੋਚ ਜਤਿੰਦਰ ਸਿੰਘ ਚਹਿਲ, ਕੁਲਵਿੰਦਰ ਕੌਰ ਖਾਲਸਾ ਹਾਕੀ ਕੋਚ, ਰਸ਼ਪਾਲ ਸਿੰਘ ਡੀ ਪੀ ਸਰ, ਹਰਿੰਦਰ ਪਾਲ ਰਤਨ ਵੈਟਰਨਰੀ ਇੰਸਪੈਕਟਰ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements