View Details << Back

ਚੋਰਾ ਦੇ ਨਿਸਾਨੇ ਤੇ ਭਵਾਨੀਗੜ ਦਾ ਗੁਰੂ ਤੇਗ ਬਹਾਦਰ ਸਟੇਡੀਅਮ
ਪ੍ਰਸਾਸਨਿਕ ਪ੍ਰਬੰਧਾ ਤੋ ਨਿਰਾਸ਼ ਨੇ ਖਿਡਾਰੀ ਤੇ ਨੋਜਵਾਨ ਵਰਗ

ਭਵਾਨੀਗੜ੍ਹ, 18 ਜੂਨ (ਯੁਵਰਾਜ ਹਸਨ) - ਸ਼ਹਿਰ ਦੇ ਵਿੱਚ ਲਗਾਤਾਰ ਚੋਰੀਆਂ ਦਾ ਸਿਲਸਿਲਾ ਰੁਕਣ ਤੇ ਨਹੀ ਆ ਰਿਹਾ। ਭਵਾਨੀਗੜ੍ਹ ਸ਼ਹਿਰ ਦੇ ਵਿਚ ਜਿਥੇ ਲਗਾਤਾਰ ਪਿਛਲੇ ਦਿਨੀ ਚੋਰੀਆਂ ਦਾ ਸਿਲਸਿਲਾ ਵੱਧ ਰਿਹਾ ਹੈ ਉਥੇ ਹੀ ਅੱਜ ਚੋਰਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਵਿਖੇ ਟੂਟੀਆਂ ਅਤੇ ਗੇਟਾਂ ਨੂੰ ਤੋੜਿਆ ਗਿਆ। ਪਿਛਲੇ ਦਿਨੀ ਵੀ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਵਿਖੇ ਕੋਈ ਚੋਕੀਦਾਰ ਨਾ ਹੋਣ ਕਾਰਨ ਚੋਰੀ ਦੀ ਘਟਨਾ ਸਾਹਮਣੇ ਆਈ ਸੀ। ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਉਸ ਸਟੇਡੀਅਮ ਵਿਚ ਬੱਚੇ ਅਤੇ ਔਰਤਾਂ ਵੀ ਸ਼ੈਰ ਕਰਨ ਆਉਦੀਆਂ ਹਨ ਅਤੇ ਸਟੇਡੀਅਮ ਦੇ ਵਿੱਚ ਨਾ ਤਾ ਸਫਾਈ ਦਾ ਕੋਈ ਖਾਸ ਪ੍ਰਬੰਧ ਹੈ ਅਤੇ ਨਾ ਹੀ ਬਾਥਰੂਮਾਂ ਦਾ ਅਤੇ ਕੋਈ ਚੌਕੀਦਾਰ ਨਾ ਹੋਣ ਕਰਕੇ ਚੋਰਾਂ ਵੱਲੋ ਸਟੇਡੀਅਮ ਵਿੱਚ ਅਜਿਹੀ ਘਟਨਾਂ ਨੂੰ ਅੰਜਾਮ ਦਿੱਤਾ ਜਾਦਾਂ ਹੈ। ਉਹਨਾ ਪ੍ਰਸ਼ਾਸ਼ਨ ਤੋ ਅਪੀਲ ਕੀਤੀ ਕਿ ਸਟੇਡੀਅਮ ਚ ਕੋਈ ਵਧੀਆ ਰਿਟਾਇਰ ਫੌਜੀ ਚੌਕੀਦਾਰ ਤਾਇਨਾਤ ਕੀਤਾ ਜਾਵੇ ਤਾ ਜੋ ਉਸ ਦੇ ਡਰ ਤੋ ਚੋਰੀਆ ਨੂੰ ਰੋਕਿਆ ਜਾ ਸਕੇ।

   
  
  ਮਨੋਰੰਜਨ


  LATEST UPDATES











  Advertisements