View Details << Back

ਨਾਭਾ ਰੋਡ ਦੀ ਖਸਤਾ ਹਾਲਤ ਨੂੰ ਲੈਕੇ ਵਿਰਨਜੀਤ ਗੋਲਡੀ ਦੇ ਆਪ ਤੇ ਨਿਸਾਨੇ
ਦੁਕਾਨਦਾਰ ਕਹਿਣਗੇ ਤਾ ਪੰਜ ਹਜਾਰ ਲੌਕ ਟਾਇਲ ਮੈ ਦੇਵਾਗਾ ;ਗੋਲਡੀ

ਭਵਾਨੀਗੜ੍ਹ 30 ਜੂਨ (ਯੁਵਰਾਜ ਹਸਨ )ਸ਼੍ਰੋਮਣੀ ਅਕਾਲੀ ਦਲ ਸੰਗਰੂਰ ਤੋਂ ਹਲਕਾ ਇੰਚਾਰਜ ਵਿਨਰਜੀਤ ਗੋਲਡੀ ਨੇ ਨਾਭਾ ਕੈਂਚੀਆਂ ਪੁਆਇੰਟ ਵਿਖੇ ਪਹੁੰਚੇ ਅਤੇ ਨਾਭਾ ਨੂੰ ਜਾਣ ਵਾਲੀ ਮੁੱਖ ਸੜਕ ਨਾ ਬਣਾਉਣ ਕਾਰਨ ਉਨਾ ਨੇ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਨਾਲ ਹੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਤੁਸੀਂ ਅਤੇ ਜੀਰੀ ਲਾਕੇ ਜੋ ਦਿਖਾਵਾ ਕੀਤਾ ਸੀ। ਉਹ ਸਭ ਡਰਮੇ ਸੀ ਜੇ ਤੁਸੀਂ ਸ਼ੜਕ ਨੀ ਬਣਾ ਸਕਦੇ ਤਾਂ ਸ਼ੜਕਾਂ ਤੇ ਪਏ ਟੋਏ ਤਾਂ ਭਰ ਦਿਓ ਭਗਵੰਤ ਮਾਨ ਦੀ ਮਾਨ ਸਰਕਾਰ ਨੂੰ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਸੜਕ ਨਹੀਂ ਬਣਾ ਸਕਦੇ ਤਾਂ ਆਸੀ ਦੁਕਾਨਦਾਰਾਂ ਨਾਲ ਰਲ ਕੇ ਇਹ ਸੜਕ ਬਣਾ ਦਿੰਦੇ ਹਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਹੈ ਇਹ ਜੋ ਪੰਜਾਬ ਵਿੱਚ ਵੱਡੇ ਵੱਡੇ ਹਾਈਵੇ ਰੋਡ ਬਣੇ ਹੋਏ ਨੇ ਉਹ ਸਭ ਅਕਾਲੀ ਦਲ ਦੀ ਦੇਣ ਹੈ ਇਹ ਸਰਕਾਰ ਵੱਡੇ ਵੱਡੇ ਇਸ਼ਤਿਹਾਰਾਂ ਲਈ ਤਾਂ ਕਰੋਡ਼ਾਂ ਰੁਪਏ ਦੇ ਰਹੇ ਹਨ ਪਰ ਪੰਜਾਬ ਲਈ ਕੁਝ ਨਹੀਂ ਕਰ ਰਹੇ ਇਸ ਮੌਕੇ ਤੇ ਹਰਵਿੰਦਰ ਸਿੰਘ ਕਾਕੜ, ਜੋਗਾ ਸਿੰਘ , ਭਰਪੂਰ ਸਿੰਘ ਫੱਗਵਾਲਾ, ਭਰਪੂਰ ਸਿੰਘ ਬਲਦ ਕੋਠੀ ਸਰਪੰਚ, ਬਲਵਿੰਦਰ ਸਿੰਘ , ਹਰਵਿੰਦਰ ਸਿੰਘ ਗੋਲਡੀ ਤੂਰ, ਗੁਰਮੀਤ ਸਿੰਘ, ਬਲਰਾਜ ਸਿੰਘ ਸੈਕਟਰੀ, ਸੋਮਾਂ , ਨਛੱਤਰ ਸਿੰਘ, ਗੁਰਪ੍ਰੀਤ ਸਿੰਘ , ਹਰਭਜਨ ਸਿੰਘ, ਅਕਾਲੀ ਆਗੂ ਹਾਜ਼ਰ ਸਨ ।

   
  
  ਮਨੋਰੰਜਨ


  LATEST UPDATES











  Advertisements