View Details << Back

ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਵਿਖੇ ਲਗਾਈ ਗਈ ਸਮਰ ਕੈੰਪ ਦੀਆਂ ਗਤੀਵਿਧੀਆਂ ਦੀ ਪ੍ਰਦਰਸ਼ਨੀ

ਭਵਾਨੀਗੜ (ਗੁਰਵਿੰਦਰ ਸਿੰਘ) ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਤੇ ਜ਼ਿਲਾ ਸਿੱਖਿਆ ਅਫ਼ਸਰ ਸੰਗਰੂਰ ਸ਼੍ਰੀ ਸੰਜੀਵ ਸ਼ਰਮਾ ਜੀ ਦੀ ਨਿਗਰਾਨੀ ਹੇਠ ਸੰਗਰੂਰ ਜਿਲ੍ਹੇ ਦੇ ਸਕੂਲਾਂ ਵਿੱਚ ਲਗਾਏ ਗਏ ਸਮਰ ਕੈਂਪ ਦੇ ਅਧੀਨ ਸਰਕਾਰੀ ਹਾਈ ਸਮਾਰਟ ਸਕੂਲ, ਬਲਿਆਲ ਵਿਖੇ ਸ਼੍ਰੀਮਤੀ ਸ਼ੀਨੂੰ ਜੀ ਦੀ ਯੋਗ ਅਗਵਾਈ ਹੇਠ ਅੱਜ ਕੈਂਪ ਦੇ ਪੰਜਵੇਂ ਦਿਨ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪ੍ਦਰਸ਼ਨੀ ਲਗਾਈ ਗਈ।ਇਸ ਪ੍ਦਰਸ਼ਨੀ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵੱਖ ਵੱਖ ਵਸਤੂਆਂ ਅਤੇ ਆਕ੍ਰਿਤੀਆਂ ਪੇਸ਼ ਕੀਤੀਆਂ ਗਈਆਂ।ਵਿਦਿਆਰਥੀਆਂ ਦੇ ਮਾਪੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਲਈ ਪਹੁੰਚੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਕਿਰਿਆਵਾਂ ਰੌਚਕ ਢੰਗ ਨਾਲ ਸਮਝਾਈਆਂ ਗਈਆਂ।ਇਸ ਮੌਕੇ ਪੰਚਾਇਤ ਮੈਂਬਰ ਸ.ਧੰਨਾ ਸਿੰਘ ਅਤੇ ਗੁਰਮੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਮੁੱਖ ਅਧਿਆਪਕਾ ਸ਼੍ਰੀਮਤੀ ਸ਼ੀਨੂੰ ਜੀ ਵੱਲੋਂ ਵਿਦਿਆਰਥੀਆਂ ਦੀ ਮਿਹਨਤ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ , ਮੁੱਖ ਅਧਿਆਪਕਾ ਸ਼੍ਰੀਮਤੀ ਸ਼ੀਨੂੰ ਵੱਲੋਂ ਵਿਦਿਆਰਥੀਆਂ ਨੂੰ ਮਿਹਨਤ ਕਰਵਾਉਣ ਵਾਲੇ ਸਮੂਹ ਅਧਿਆਪਕਾਂ ਦੀ ਅਤੇ ਅੱਜ ਦੀ ਪ੍ਰਦਰਸ਼ਨੀ ਲਈ ਵਿਸ਼ੇਸ਼ ਡਿਊਟੀ ਦੇਣ ਵਾਲੇ ਅਧਿਆਪਕ ਮੈਡਮ ਜਸਵੀਰ ਕੌਰ ਪੰਜਾਬੀ ਮਿਸਟ੍ਰੈਸ , ਮੈਡਮ ਰਮਨਵੀਰ ਕੌਰ ਅਤੇ ਸ. ਸਿਕੰਦਰ ਸਿੰਘ ਦੀ ਵੀ ਸ਼ਲਾਘਾ ਕੀਤੀ ਗਈ ।ਵਿਦਿਆਰਥੀਆਂ ਨੇ ਇਸ ਪ੍ਦਰਸ਼ਨੀ ਦਾ ਖੂਬ ਆਨੰਦ ਉਠਾਇਆ।ਇਸ ਮੌਕੇ ਸਕੂਲ ਵਿੱਚ ਨਵੇਂ ਪੌਦੇ ਵੀ ਲਗਾਏ ਗਏ ।ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

   
  
  ਮਨੋਰੰਜਨ


  LATEST UPDATES











  Advertisements