View Details << Back

ਹੜ ਪੀਰਤਾ ਦੀ ਸਹਾਇਤਾ ਲਈ ਰੋਟਰੀ ਕਲੱਬ ਭਵਾਨੀਗੜ ਸਿਟੀ ਵਲੋ ਖੂਨਦਾਨ ਕੈਪ ਦਾ ਆਯੋਜਨ

ਭਵਾਨੀਗੜ੍ਹ, 16 ਜੁਲਾਈ (ਗੁਰਵਿੰਦਰ ਸਿੰਘ)
ਅੱਜ ਇੱਥੇ ਟਰੱਕ ਯੂਨੀਅਨ ਵਿਖੇ ਰੋਟਰੀ ਕਲੱਬ ਭਵਾਨੀਗੜ੍ਹ ਸਿਟੀ ਵੱਲੋਂ ਹੜ ਪੀੜਤਾਂ ਦੀ ਸਹਾਇਤਾ ਲਈ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ਲੱਖੇਵਾਲ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰਗਟ ਸਿੰਘ ਢਿੱਲੋਂ ਨੇ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਅਮਿਤ ਗੋਇਲ ਆਸ਼ੂ ਅਤੇ ਸਾਬਕਾ ਰੋਟਰੀ ਗਵਰਨਰ ਧਰਮਵੀਰ ਗਰਗ ਨੇ ਦੱਸਿਆ ਕਿ ਕੈਂਪ ਦੌਰਾਨ ਬਲੱਡ ਬੈਂਕ ਰਜਿੰਦਰਾ ਹਸਪਤਾਲ ਪਟਿਆਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਅਤੇ ਡਾ ਕੋਮਲਪ੍ਰੀਤ ਕੌਰ ਦੀ ਨਿਗਰਾਨੀ ਹੇਠ ਆਈ ਟੀਮ ਵੱਲੋਂ ਖੂਨ ਇਕੱਤਰ ਕਰਨ ਦੀ ਸੇਵਾ ਨਿਭਾਈ ਗਈ। ਉਨ੍ਹਾਂ ਦੱਸਿਆ ਕਿ ਇਹ ਇਕੱਤਰ ਕੀਤਾ ਗਿਆ ਖੂਨ ਦੀ ਘਾਟ ਵਾਲੇ ਬੱਚਿਆਂ ਅਤੇ ਹੜ ਪੀੜਤਾਂ ਲਈ ਵਰਤਿਆ ਜਾਵੇਗਾ।ਕੈਂਪ ਦੌਰਾਨ ਖੂਨਦਾਨੀਆਂ ਵੱਲੋਂ 210 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ਈਸ਼ਵਰ ਬਾਂਸਲ,ਨਵੀਨ ਵਰਮਾਂ, ਪ੍ਰਦੀਪ ਮਿੱਤਲ, ਅਨਿਲ ਕਾਂਸਲ, ਰਾਜਿੰਦਰ ਕੁਮਾਰ, ਰੰਜਨ ਗਰਗ, ਡਾ ਓਮੇਸ਼ ਪਾਹਵਾ, ਸੁਮੀਲ ਪੋਪਲੀ, ਜੈਮਲ ਸਿੰਘ, ਵਰਿੰਦਰ ਮਿੱਤਲ, ਸੁਖਜੀਤ ਸਿੰਘ ਘੁਮਾਣ, ਸੱਤਪਾਲ ਸ਼ਰਮਾ,ਸੰਜੇ ਗਰਗ,ਵਿਨੀ ਸੱਚਦੇਵਾ ਅਤੇ ਸਤੀਸ਼ ਗਰਗ ਵੀ ਹਾਜਰ ਸਨ।


   
  
  ਮਨੋਰੰਜਨ


  LATEST UPDATES











  Advertisements