View Details << Back

ਪ੍ਰੈਸ ਕਲੱਬ ਰਜਿ ਭਵਾਨੀਗੜ ਦਾ 15 ਵਾਂ ਸਥਾਪਨਾ ਦਿਵਸ ਕੇਕ ਕੱਟਕੇ ਮਨਾਇਆ

ਭਵਾਨੀਗੜ੍ਹ,(ਯੁਵਰਾਜ ਹਸਨ ) ਅੱਜ ਇੱਥੇ ਪ੍ਰੈਸ ਕਲੱਬ ਭਵਾਨੀਗੜ੍ਹ ਰਜਿ ਵੱਲੋਂ ਇਕਬਾਲ ਸਿੰਘ ਫੱਗੂਵਾਲਾ ਦੀ ਅਗਵਾਈ ਹੇਠ ਕਲੱਬ ਦੇ 15ਵਾਂ ਸਥਾਪਨਾ ਦਿਵਸ ਮਨਾਇਆ ਗਿਆ,ਜਿਸ ਦੌਰਾਨ ਸਮੂਹ ਮੈਂਬਰਾਂ ਵੱਲੋਂ ਹੜ ਪੀੜਤਾਂ ਦੀ ਅਵਾਜ਼ ਪ੍ਰਸ਼ਾਸਨ ਤੱਕ ਧੜੱਲੇ ਨਾਲ ਪਹੁੰਚਾਉਣ ਦਾ ਤਹੱਈਆ ਕੀਤਾ।
ਮੀਟਿੰਗ ਵਿੱਚ ਕਲੱਬ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਮਾਝਾ ਦੀ ਬੇਟੀ ਅਰਪਨਜੋਤ ਕੌਰ ਦਾ ਜਨਮ ਦਿਨ ਮਨਾਇਆ ਗਿਆ। ਮੀਟਿੰਗ ਵਿੱਚ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਗਈ ਕਿ ਹੜਾਂ ਦੀ ਮਾਰ ਹੇਠ ਆਏ ਇਲਾਕਿਆਂ ਦੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਹੋਰ ਮਸਲਿਆਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਕਲੱਬ ਦੀ ਟੀਮ ਵੱਲੋਂ ਮਾਨਵਤਾਵਾਦੀ ਸੋਚ ਅਨੁਸਾਰ ਭਵਾਨੀਗੜ੍ਹ ਸਮੇਤ ਖਨੌਰੀ, ਮੂਣਕ,ਨਾਭਾ, ਸੰਗਰੂਰ, ਮਾਲੇਰਕੋਟਲਾ ਤੱਕ ਕਵਰੇਜ ਕੀਤੀ ਗਈ। ਕਲੱਬ ਦੇ ਇਲੈਕਟ੍ਰਾਨਿਕ ਮੀਡੀਆ ਨਾਲ ਸਬੰਧਤ ਮੈਂਬਰਾਂ ਨੇ ਤਾਂ ਦੂਰ ਦੂਰ ਜਾ ਕੇ ਵੀ ਹੜ ਪੀੜਤਾਂ ਦੀਆਂ ਮੁਸ਼ਕਲਾਂ ਨੂੰ ਉਭਾਰਿਆ। ਮੀਟਿੰਗ ਵਿੱਚ ਪ੍ਰਧਾਨ ਇਕਬਾਲ ਸਿੰਘ ਫੱਗੂਵਾਲਾ ( D5 ਚੈਨਲ ਪੰਜਾਬੀ),ਜਨਰਲ ਸਕੱਤਰ ਅਮਨਦੀਪ ਸਿੰਘ ਮਾਝਾ (ਪੰਜਾਬੀ ਲੋਕ ਚੈਨਲ, ਮਾਝਾ LIVE TV ਤੇ ਰੋਜ਼ਾਨਾ ਚੜਦੀਕਲਾ), ਗੁਰਦਰਸ਼ਨ ਸਿੰਘ ਸਿੱਧੂ (ਜਿਲ੍ਹਾ ਇੰਚਾਰਜ ਸਪੋਕਸਮੈਨ ਤੇ PTC ਚੈਨਲ), ਗੁਰਵਿੰਦਰ ਸਿੰਘ ਰੋਮੀ (MD ਮਾਲਵਾ MV ਟੀ.ਵੀ ਤੇ ਮਾਲਵਾ ਡੇਲੀ ਨਿਊਜ਼), ਭੀਮਾ ਭੱਟੀਵਾਲ (ਰੋਜ਼ਾਨਾ ਸਪੋਕਸਮੈਨ ਤੇ BB 78 ਨਿਊਜ਼), ਕ੍ਰਿਸ਼ਨ ਕੁਮਾਰ ਗਰਗ (MD 24 ਪੰਜਾਬ ਨਿਊਜ਼ ਤੇ ਰੋਜ਼ਾਨਾ ਪੰਜਾਬ ਟਾਈਮਜ਼), ਰਸ਼ਪਿੰਦਰ ਪ੍ਰਿੰਸ (ਨਿਊਜ਼ ਇੰਡੀਆ ਤੇ ਦਾ ਪੰਜਾਬ ਫਸਟ), ਰਾਜੀਵ ਸ਼ਰਮਾ NEWS18, ਡੇਲੀ ਪੋਸਟ ਪੰਜਾਬੀ ਤੇ ਅਜ਼ਾਦ TV ਅਤੇ ਮੇਜਰ ਸਿੰਘ ਮੱਟਰਾਂ (ਪੰਜਾਬੀ ਟ੍ਰਿਬਿਊਨ) ਸ਼ਾਮਲ ਸਨ।


   
  
  ਮਨੋਰੰਜਨ


  LATEST UPDATES











  Advertisements