View Details << Back

ਡਾ ਬੀ ਆਰ ਅੰਬੇਦਕਰ ਚੇਤਨਾ ਮੰਚ ਭਵਾਨੀਗੜ ਦੀ ਹੋਈ ਚੋਣ
ਚਰਨ ਸਿੰਘ ਚੋਪੜਾ ਸਰਪ੍ਰਸਤ ਅਤੇ ਬਲਕਾਰ ਸਿੰਘ ਭੰਗਾਣੀਆ ਸਰਬਸੰਮਤੀ ਨਾਲ ਪ੍ਰਧਾਨ ਚੁਣੇ

ਭਵਾਨੀਗੜ (ਯੁਵਰਾਜ ਹਸਨ) ਬੀਤੇ ਕੱਲ ਡਾ ਬੀ ਆਰ ਅੰਬੇਡਕਰ ਚੇਤਨਾ ਮੰਚ ਅਤੇ ਡਾ ਬੀ ਆਰ ਅੰਬੇਡਕਰ ਯੂਥ ਕਲੱਬ ਦੀ ਇੱਕ ਸਾਂਝੀ ਮੀਟਿੰਗ ਅੰਬੇਡਕਰ ਪਾਰਕ ਭਵਾਨੀਗੜ ਵਿੱਚ ਮੰਚ ਦੇ ਸਰਪ੍ਰਸਤ ਮਾਸਟਰ ਚਰਨ ਸਿੰਘ ਚੋਪੜਾ ਦੀ ਯੋਗ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਪੁਰਾਣੀ ਕਮੇਟੀ ਨੂੰ ਭੰਗ ਕਰ ਕੇ ਸਰਬਸੰਮਤੀ ਨਾਲ ਇੱਕ ਸਾਂਝੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਬਸੰਮਤੀ ਨਾਲ ਮਾਸਟਰ ਚਰਨ ਸਿੰਘ ਚੋਪੜਾ ਨੂੰ ਦੁਵਾਰਾ ਫਿਰ ਮੰਚ ਦਾ ਸਰਪ੍ਰਸਤ, ਬਲਕਾਰ ਸਿੰਘ ਸਾਬਕਾ ਥਾਣੇਦਾਰ ਪ੍ਰਧਾਨ, ਰਾਮ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ , ਅਮਰੀਕ ਸਿੰਘ ਅਮਨ ਮੀਤ ਪ੍ਰਧਾਨ ,ਗੁਰਤੇਜ ਸਿੰਘ ਕਾਦਰਾਬਾਦ ਜਰਨਲ ਸਕੱਤਰ, ਬਹਾਦਰ ਸਿੰਘ ਮਾਲਵਾ ਕੈਸ਼ੀਅਰ , ਜਸਵਿੰਦਰ ਸਿੰਘ ਚੋਪੜਾ ਪ੍ਰੈਸ ਸਕੱਤਰ ਤੋ ਇਲਾਵਾ ਡਾਕਟਰ ਰਾਮਪਾਲ ਸਿੰਘ , ਥਾਣੇਦਾਰ ਰਣਜੀਤ ਸਿੰਘ , ਡਾਕਟਰ ਸੁਖਵਿੰਦਰ ਸੁੱਖੀ , ਡਾਕਟਰ ਗੁਰਜੰਟ ਸਿੰਘ ਭਾਂਖਰ , ਗੁਰਨਾਮ ਸਿੰਘ , ਪਰਮਜੀਤ ਸਿੰਘ ਥੰਮਨ ਸਿੰਘ ਵਾਲਾ , ਹਰਪਾਲ ਸਿੰਘ ਬਰਸਾਲ , ਥਾਣੇਦਾਰ ਬੀਰਬਲ ਸਿੰਘ , ਹਰੀ ਸਿੰਘ ਪ੍ਰਧਾਨ , ਮਾਸਟਰ ਮਾਲਵਿੰਦਰ ਸਿੰਘ , ਕਰਨੈਲ ਸਿੰਘ ਸਹੋਤਾ , ਰੋਸਨ ਲਾਲ ਕਲੇਰ , ਧਰਮਪਾਲ ਸਿੰਘ , ਕਰਮਜੀਤ ਸਿੰਘ , ਸਿੰਦਰਪਾਲ ਸਿੰਘ , ਫੌਜੀ ਸੁੱਖਚੈਨ ਸਿੰਘ , ਅਵਤਾਰ ਸਿੰਘ ਬੱਬੀ , ਵਿੱਕੀ ਐਮ ਸੀ , ਮਾਸਟਰ ਸੁਰਮੁੱਖ ਸਿੰਘ , ਕ੍ਰਿਸ਼ਨ ਸਿੰਘ , ਜੀਵਨ ਸਿੰਘ ਅਤੇ ਡਾਕਟਰ ਪ੍ਰਿਥੀ ਸਿੰਘ ਨੂੰ ਵੱਖ ਵੱਖ ਅਹੁਦਿਆਂ ਅਤੇ ਮੁੱਖ ਸਲਾਹਕਾਰ ਨਾਲ ਨਿਵਾਜਿਆ ਗਿਆ ਇਸ ਮੌਕੇ ਇਕੱਤਰ ਮੈਬਰਾਂ ਵੱਲੋ ਨਵ ਨਿਯੁਕਤ ਪ੍ਰਧਾਨ ਬਲਕਾਰ ਸਿੰਘ ਦਾ ਮੂੰਹ ਮਿੱਠਾ ਕਰਵਾ ਕੇ ਨਵੇਂ ਪ੍ਰਧਾਨ ਦੇ ਰੂਪ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਮੰਚ ਦੇ ਸਰਪ੍ਰਸਤ ਚਰਨ ਚੋਪੜਾ ਨੇ ਕਿਹਾ ਕਿ ਮੰਚ ਦਾ ਮੁੱਖ ਮਕਸਦ ਸਮਾਜਸੇਵੀ ਕੰਮਾ ਵਿੱਚ ਮੋਹਰੀ ਰੋਲ ਅਦਾ ਕਰਨਾ ਹੈ ਮੰਚ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਹਮੇਸ਼ਾ ਸੱਚ ਅਤੇ ਹੱਕ ਦੀ ਲੜਾਈ ਲੜੇਗਾ ਕੋਈ ਵੀ ਕਿਸੇ ਵੀ ਵਰਗ ਦਾ ਬੱਚਾ ਗਰੀਬੀ ਕਾਰਨ ਪੜਾਈ ਤੋਂ ਵਾਂਝਾ ਨਹੀਂ ਰਹੇਗਾ ਉਸ ਦੀ ਪੜਾਈ ਦਾ ਸਾਰਾ ਖਰਚ ਮੰਚ ਕਰੇਗਾ ਇਸੇ ਤਰਾ ਮੰਚ ਦੇ ਪ੍ਰਧਾਨ ਬਲਕਾਰ ਸਿੰਘ ਭੰਗਾਣੀਆ ਨੇ ਵੀ ਬੋਲਦਿਆਂ ਕਿਹਾ ਕਿ ਸਾਡੀ ਟੀਮ ਡਾ ਬੀ ਆਰ ਅੰਬੇਡਕਰ ਦੇ ਮਿਸ਼ਨ ਨੂੰ ਘਰ ਘਰ ਲੈ ਕੇ ਜਾਵੇਗੀ ਮੰਚ ਵੱਲੋਂ ਸਕੂਲਾਂ ਵਿੱਚ ਬੱਚਿਆਂ ਦੇ ਬਾਬਾ ਸਾਹਿਬ ਦੀ ਜੀਵਨੀ ਬਾਰੇ ਲਿਖਤੀ ਅਤੇ ਭਾਸ਼ਨ ਮੁਕਾਬਲੇ ਵੀ ਕਰਵਾਏ ਜਾਇਆ ਕਰਨਗੇ ਜੇਤੂ ਵਿੱਦਿਆਰਥੀਆ ਨੂੰ ਮੰਚ ਵੱਲੋਂ ਵੱਡੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾਇਆ ਕਰੇਗਾ ਅੰਤ ਵਿੱਚ ਜਨਰਲ ਸਕੱਤਰ ਗੁਰਤੇਜ ਸਿੰਘ ਕਦਰਾਬਾਦ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਮੰਚ ਦੇ ਪ੍ਰੀਵਾਰ ਨਾਲ ਜੁੜਨ ਦੀ ਅਪੀਲ ਵੀ ਕੀਤੀ।

   
  
  ਮਨੋਰੰਜਨ


  LATEST UPDATES











  Advertisements