View Details << Back

ਰਹਿਬਰ ਫਾਓੁਡੇਸ਼ਨ ਵਲੋ 77ਵਾਂ ਅਜਾਦੀ ਦਿਹਾੜਾ ਧੂਮ ਧਾਮ ਨਾਲ ਮਨਾਇਆ
ਝੰਡਾ ਲਹਿਰਾਓੁਣ ਦੀ ਰਸਮ ਫਾਓੁਡੇਸਨ ਦੇ ਚੇਅਰਮੈਨ ਡਾ ਖਾਨ ਵਲੋ ਕੀਤੀ ਗਈ

ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਰਹਿਬਰ ਫਾਊਂਡੇਸ਼ਨ ਵਿਖੇ ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ ਰਹਿਬਰ ਫਾਊਂਡੇਸ਼ਨ, ਭਵਾਨੀਗੜ੍ਹ ਵਿਖੇ 77ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਰਹਿਬਰ ਫਾਊਂਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ.ਖਾਨ ਜੀ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਆਯੋਜਨ ਦੌਰਾਨ ਡਾ. ਐਮ.ਐਸ.ਖਾਨ ਜੀ ਨੇ ਵਿਦਿਆਰਥੀਆਂ ਦੇ ਭਵਿੱਖ ਦੀ ਕਾਮਨਾ ਕਰਦੇ ਹੋਏ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਕਿਹਾ ਕਿ ਸਾਨੂੰ ਚੰਗੇ ਨਾਗਰਿਕ ਦੇ ਕਰਤੱਬ ਨਿਭਾਉਂਦੇ ਹੋਏ ਆਜ਼ਾਦੀ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ ਅਤੇ ਇਹ ਰਾਸ਼ਟਰੀ ਤਿਉਹਾਰ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ। ਉਨ੍ਹਾਂ ਦੇਸ਼ ਦੀ ਆਜਾਦੀ ਲਈ ਸ਼ਹੀਦਾ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਦੇਸ਼ ਨੂੰ ਆਜਾਦ ਕਰਵਾਉਣ ਲਈ ਕਿੰਨੇ ਹੀ ਜਵਾਨ ਹੱਸਦੇ ਹੋਏ ਸ਼ਹੀਦ ਹੋ ਗਏ, ਜਿਨ੍ਹਾਂ ਦੀ ਕੁਰਬਾਨੀ ਸਦਕਾ ਅੱਜ ਅਸੀਂ ਸੁਤੰਤਰਤਾ ਦਿਵਸ ਮਨਾਂ ਰਹੇ ਹਾਂ। ਸਾਨੂੰ ਉਹਨਾ ਦੀ ਜਿੰਦਗੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਅਸੀ ਆਪਣੀ ਜਿੰਦਗੀ ਵਿੱਚ ਇੱਕ ਚੰਗੇ ਨਾਗਰਿਕ ਬਣ ਸਕੀਏ। ਅਸੀ ਸਾਰੀ ਉਮਰ ਉਨ੍ਹਾਂ ਦੀ ਕੁਰਬਾਨੀ ਨੂੰ ਸਿਜਦਾ ਕਰਦੇ ਰਹਾਂਗੇ। ਇਸ ਆਯੋਜਨ ਦੋਰਾਨ ਡਾ. ਕਾਫਿਲਾ ਖਾਨ ਵਾਇਸ ਚੇਅਰਪਰਸ਼ਨ ਨੇ ਦੱਸਿਆ ਕਿ ਭਾਰਤ ਅੱਜ 15 ਅਗਸਤ 2023 ਨੂੰ ਆਪਣਾ 77ਵਾਂ ਸੁਤੰਤਰਤਾ ਦਿਵਸ ਮਨਾਉਣ ਲਈ ਤਿਆਰ ਹੈ, ਜਿਸ ਦਿਨ ਦੋ ਸਦੀਆਂ ਬਾਅਦ ਬ੍ਰਿਟਿਸ਼ ਸ਼ਾਸਨ ਦਾ ਅੰਤ ਹੋਇਆ ਸੀ। ਅਜਾਦੀ ਦਾ ਅੰਮ੍ਰਿਤ ਮਹੋਤਸਵ ਦੇ ਬੈਨਰ ਹੇਠ, ਭਾਰਤ ਦੀ ਅਜਾਦੀ ਦੇ 76 ਸਾਲਾਂ ਨੂੰ ਮਨਾਉਣ ਲਈ ਪਿਛਲੇ 76 ਹਫਤਿਆਂ ਦੌਰਾਨ ਕਈ ਸਮਾਗਮ ਆਯੋਜਿਤ ਕੀਤੇ ਗਏ ਹਨ। ਇਸ ਮੌਕੇ ਦੌਰਾਨ ਪ੍ਰਿੰਸੀਪਲ ਡਾ. ਸਿਰਾਜੂਨਬੀ ਜਾਫਰੀ, ਰਮਨਦੀਪ ਕੌਰ ਅਤੇ ਸਟਾਫ ਡਾ.ਮਹਿਤਾਬ ਅਲਿਮ, ਡਾ. ਊਜਮਾ ਜਾਹਿਦ, ਡਾ. ਅਜੀਜ, ਜਸ਼ਨਪਾਲ ਕੌਰ, ਪਵਨਪ੍ਰੀਤ ਕੌਰ, ਅਮਨਦੀਪ ਕੌਰ, ਮਦਨਜੀਤ ਸਿੰਘ ਗੁਰਵਿੰਦਰ ਸਿੰਘ,ਅਸਗਰ ਅਲੀ ਅਤੇ ਵਿਦਿਆਰਥੀ ਵੀ ਸ਼ਾਮਿਲ ਸਨ।

   
  
  ਮਨੋਰੰਜਨ


  LATEST UPDATES











  Advertisements