View Details << Back

ਸਾਬਕਾ ਕੈਬਨਿਟ ਮੰਤਰੀ ਸਿੰਗਲਾ ਦੀ ਅਗਵਾਈ ਚ ਪਾਰਟੀ ਵਰਕਰਾ ਦੀ ਭਰਵੀ ਇਕੱਰਤਾ
ਅੋਖੇ ਵੇਲੇ ਚ ਪਾਰਟੀ ਨਾਲ ਡਟਕੇ ਖੜਨ ਵਾਲੇ ਹੀ ਪਾਰਟੀ ਦਾ ਅਸਲੀ ਸਰਮਾਇਆ : ਸਿੰਗਲਾ

ਸੰਗਰੂਰ (ਮਾਲਵਾ ਬਿਓੂਰੋ) ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਸੰਗਰੂਰ ਸਥਿਤ ਗ੍ਰਹਿ ਵਿਖੇ ਕਾਗਰਸ ਪਾਰਟੀ ਦੇ ਅੋਹਦੇਦਾਰਾ ਦੀ ਇੱਕ ਭਰਵੀ ਇਕੱਰਤਾ ਹੋਈ ਜਿਸ ਵਿੱਚ ਜਿਲ੍ਹਾ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਅਹੁਦੇਦਾਰਾਂ ਨਾਲ ਭਵਿੱਖ ਦੀ ਰਣਨੀਤੀ ਤੇ ਅਤੇ ਕਾਗਰਸ ਪਾਰਟੀ ਦੀ ਮਜਬੂਤੀ ਲਈ ਵਿਚਾਰ ਚਰਚਾ ਕੀਤੀ ਗਈ ਓੁਥੇ ਹੀ ਵਿਜੈ ਇੰਦਰ ਸਿੰਗਲਾ ਵਲੋ ਨਵ ਨਿਯੁਕਤ ਅੋਹਦੇਦਾਰਾ ਨੂੰ ਸਨਮਾਨਿਤ ਵੀ ਕੀਤਾ ਗਿਆ ।ਇਸ ਮੋਕੇ ਵੱਖ ਵੱਖ ਬੁਲਾਰਿਆ ਵਲੋ ਆਪਣੇ ਵਿਚਾਰ ਵੀ ਸਾਝੇ ਕੀਤੇ ਗਏ । ਇਸ ਮੋਕੇ ਸਾਬਕਾ ਕੈਬਨਿਟ ਮੰਤਰੀ ਵਲੋ ਕਾਂਗਰਸ ਦੇ ਅਹੁਦੇਦਾਰਾਂ ਨੂੰ ਪੰਚਾਇਤੀ ਅਤੇ ਨਗਰ ਕੌਂਸਲ ਚੋਣਾਂ ਲਈ ਹੁਣੇ ਤੋਂ ਡਟ ਜਾਣ ਦਾ ਸੱਦਾ ਦਿੱਤਾ । ਇਸ ਮੋਕੇ ਵੱਖ ਵੱਖ ਬੁਲਾਰਿਆ ਵਲੋ ਮਤਲਬੀ ਆਗੂਆ ਤੋ ਸੁਚੇਤ ਹੋਣ ਦਾ ਸੱਦਾ ਦਿੱਤਾ ਅਤੇ ਸਿੰਗਲਾ ਨੇ ਵੀ ਕਾਂਗਰਸ ਸਰਕਾਰ ਹੁੰਦਿਆ ਕਾਂਗਰਸੀ ਹੋਣ ਦਾ ਦਾਵਾ ਕਰਨ ਵਾਲੇ ਅਤੇ ਵਕਤ ਪਏ ਤੋ ਭੱਜਣ ਵਾਲਿਆ ਅਤੇ ਪਾਰਟੀ ਦੀ ਪਿੱਠ ਵਿਚ ਛੂਰਾ ਮਾਰਨ ਵਾਲਿਆ ਦੀ ਪਛਾਣ ਕਰਕੇ ਉਹਨਾਂ ਨੂੰ ਮੂੰਹ ਨਾ ਲਾਉਣ ਦਾ ਸੱਦਾ ਦਿੱਤਾ । ਉਹਨਾਂ ਇਕੱਠ ਵਿੱਚ ਸ਼ਾਮਿਲ ਵਰਕਰਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜਿਹੜੇ ਤੁਸੀਂ ਪਾਰਟੀ ਨਾਲ਼ ਅੱਜ ਦੇ ਔਖੇ ਸਮੇਂ ਵਿੱਚ ਖੜੇ ਹੋ ਅਸਲ ਵਿਚ ਅਸਲੀ ਪਾਰਟੀ ਵਰਕਰ ਤੇ ਆਗੂ ਤਾ ਤੁਸੀਂ ਹੀ ਹੋ ਓੁਹਨਾ ਕਿਹਾ ਕਿ ਜਿੱਤ ਹਾਰ ਤਾ ਚਲਦੀ ਹੀ ਆਈ ਹੈ ਜਿਹੜਾ ਵਰਕਰ ਯਾ ਆਗੂ ਅੋਖੇ ਵੇਲੇ ਵੀ ਪਾਰਟੀ ਨਾਲ ਡਟਕੇ ਖੜਦਾ ਹੈ ਓੁਹੀ ਵਰਕਰ ਪਾਰਟੀ ਦਾ ਅਸਲੀ ਸਰਮਾਇਆ ਹੁੰਦਾ ਹੈ। ਇਸ ਮੋਕੇ ਬਲਾਕ ਭਵਾਨੀਗੜ ਦੇ ਪ੍ਰਧਾਨ ਗੁਰਦੀਪ ਸਿੰਘ ਘਰਾਚੋ ਨੇ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਬਲਾਕ ਭਵਾਨੀਗੜ ਦਾ ਹਰ ਵਰਕਰ ਤਿਆਰਬਰ ਤਿਆਰ ਹੈ। ਪਾਰਟੀ ਦੇ ਜਿਲਾ ਸੰਗਰੂਰ ਦੇ ਮੁੱਖ ਬੁਲਾਰਾ ਗੁਰਪ੍ਰੀਤ ਕੰਧੋਲਾ ਨੇ ਕਿਹਾ ਕਿ ਕਾਗਰਸ ਪਾਰਟੀ ਦੇ ਕਾਰਜਕਾਲ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ ਤੇ ਨੋਜਵਾਨ ਵਰਗ ਕਾਗਰਸ ਨਾਲ ਡਟਕੇ ਖੜਾ ਹੈ ਤੇ ਪਾਰਟੀ ਓੁਹਨਾ ਨੂੰ ਜੋ ਵੀ ਹੁਕਮ ਲਾਵੇਗੀ ਓੁਹ ਤਿਆਰਬਰ ਤਿਆਰ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਤੂਰ ਸਾਬਕਾ ਪਰਧਾਨ ਟਰੱਕ ਯੂਨੀਅਨ ਭਵਾਨੀਗੜ. ਪਰਮਿੰਦਰ ਸ਼ਰਮਾ ਗੁਰਪ੍ਰੀਤ ਸਿੰਘ ਕੰਧੋਲ਼ਾ ਸਪੋਕਸਪਰਸਨ ਜਿਲਾ ਕਾਗਰਸ ਕਮੇਟੀ ਸੰਗਰੂਰ. ਹਰਪਾਲ ਸੋਨੂ. ਕਾਗਰਸ ਪਾਰਟੀ ਦੇ ਭਵਾਨੀਗੜ ਤੋ ਬਲਾਕ ਪ੍ਰਧਾਨ ਤੇ ਸਾਬਕਾ ਪੰਚਾਇਤ ਸੰਮਤੀ ਦੇ ਮੀਤ ਚੇਅਰਮੈਨ ਗੁਰਦੀਪ ਸਿੰਘ ਘਰਾਚੋਂ ਤੇ ਸੰਗਰੂਰ ਬਲਾਕ ਦੇ ਪ੍ਰਧਾਨ ਰੌਕੀ ਬਾਂਸਲ ਨੇ ਵੀ ਸੰਬੋਧਨ ਕੀਤਾ ।

   
  
  ਮਨੋਰੰਜਨ


  LATEST UPDATES











  Advertisements