ਮਨੋਰੰਜਨ
ਲਾਈਫ ਸਟਾਈਲ
ਵਪਾਰਕ
ਖੇਡ
ਸਿਹਤ ਦਰਪਣ
ਰਾਜਨੀਤੀ
ਧਰਮ
ਸੰਪਾਦਕੀ/ਲੇਖ
ਸਮਾਜ
ਬਾਲ ਸੰਸਾਰ
ਨਾਰੀ,ਘਰ ਸੰਸਾਰ
Facebook
YouTube
MALWA MV TV
Home
Punjab
India
International
Be a Reporter
Videos
Blogs
Contact Us
Login
View Details
<< Back
ਪੰਜਾਬ ਸਰਕਾਰ ਨੇ ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪੀੜਤਾਂ ਲਈ ਜਾਰੀ ਕੀਤੀ 26.08 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ
ਸੰਗਰੂਰ, 24 ਅਗਸ (ਰਸ਼ਪਿੰਦਰ ਸਿੰਘ) ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੁਲਾਈ ਅਤੇ ਅਗਸਤ ਦੌਰਾਨ ਆਏ ਹੜ੍ਹਾਂ ਕਾਰਨ ਹੋਏ ਖਰਾਬੇ ਲਈ ਪੰਜਾਬ ਸਰਕਾਰ ਵੱਲੋਂ ਕੁਦਰਤੀ ਆਫ਼ਤ ਰਾਹਤ ਫੰਡ ਵਿੱਚੋਂ ਜਾਰੀ ਮੁਆਵਜ਼ਾ ਰਾਸ਼ੀ ਦੀ ਵੰਡ ਯੋਗ ਲਾਭਪਾਤਰੀਆਂ ਨੂੰ ਸਮੇਂ ਸਿਰ ਕਰਨਾ ਯਕੀਨੀ ਬਣਾਇਆ ਜਾਵੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਮਾਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪੀੜਤ ਕਿਸਾਨਾਂ ਨੂੰ ਵਿੱਤੀ ਤੌਰ ’ਤੇ ਮਦਦ ਪ੍ਰਦਾਨ ਕਰਨ ਲਈ 26 ਕਰੋੜ 8 ਲੱਖ 34 ਹਜ਼ਾਰ 400 ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਅਤੇ ਸਪੈਸ਼ਲ ਗਿਰਦਾਵਰੀ ਪ੍ਰਕਿਰਿਆ ਦੌਰਾਨ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਮੁਆਵਜ਼ੇ ਲਈ ਯੋਗ ਪਾਏ ਗਏ ਲਾਭਪਾਤਰੀਆਂ ਨੂੰ ਤਰਜੀਹੀ ਆਧਾਰ ’ਤੇ ਇਸ ਦੀ ਵੰਡ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਇਸ ਸਬੰਧੀ ਲਹਿਰਾ, ਖਨੌਰੀ, ਮੂਨਕ ਸਮੇਤ ਹੋਰ ਸਬ ਡਵੀਜ਼ਨਾਂ ਵਿੱਚ ਹੋਏ ਨੁਕਸਾਨ ਸਬੰਧੀ ਅਧਿਕਾਰੀਆਂ ਵਲੋ ਹੁਣ ਤੱਕ ਕੀਤੀ ਕਾਰਵਾਈ ਦੀ ਵੀ ਸਮੀਖਿਆ ਕੀਤੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਅਣ-ਅਧਿਕਾਰਤ ਕਲੋਨੀਆਂ ਵਿਰੁੱਧ ਸਖ਼ਤ ਕਦਮ ਪੁੱਟੇ ਜਾਣ ਦੇ ਦਿਸ਼ਾ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਰਕਲ ਰੈਵੇਨਿਊ ਅਫ਼ਸਰ ਦੇ ਧਿਆਨ ਵਿੱਚ ਅਜਿਹਾ ਕੋਈ ਵੀ ਮਾਮਲਾ ਆਉਂਦਾ ਹੈ ਤਾਂ ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਗਣ ਵਾਲਿਆਂ ਖਿਲਾਫ਼ ਪੁਲਿਸ ਕੇਸ ਦਰਜ ਕਰਨ ਵਿੱਚ ਲਾਪਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਮਾਲ ਵਿਭਾਗ ਦੇ ਬਕਾਇਆ ਕੇਸਾਂ ਦੇ ਯੋਗ ਨਿਪਟਾਰੇ ਦੀ ਹਦਾਇਤ ਕਰਦਿਆਂ ਕਿਹਾ ਕਿ ਲਟਕ ਰਹੇ ਮਾਮਲਿਆਂ ਨਾਲ ਸਬੰਧਤ ਦੋਵੇਂ ਧਿਰਾਂ ਦੀ ਸੁਣਵਾਈ ਕਰਦਿਆਂ ਨਿਯਮਾਂ ਮੁਤਾਬਕ ਬਣਦਾ ਨਿਪਟਾਰਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਜਮ੍ਹਾਂਬੰਦੀਆਂ, ਈ ਸੇਵਾ ਕੇਸਾਂ, ਕੈਡੇਸਟਰਲ ਮੈਪ ਆਦਿ ਬਾਰੇ ਵੀ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਤੋਂ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ ਸਮੇਤ ਮਾਲ ਵਿਭਾਗ ਦੇ ਸਮੂਹ ਅਧਿਕਾਰੀ ਹਾਜ਼ਰ ਸਨ।
ਮਨੋਰੰਜਨ
LATEST UPDATES
ਸਾਬਕਾ ਚੇਅਰਮੈਨ ਵਰਿੰਦਰ ਪੰਨਵਾਂ ਨੂੰ ਸਦਮਾ ਮਾਤਾ ਜੀ ਦਾ ਹੋਇਆ ਦਿਹਾਂਤ
ਭਵਾਨੀਗੜ (ਯੁਵਰਾਜ ਹਸਨ)ਬਲਾਕ ਸੰਮਤੀ ਭਵਾਨੀਗੜ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਰਿੰਦਰ ਪੰਨਵਾਂ ਨੂੰ ਓੁਸ ਵੇਲੇ ਭਾਰੀ ਸਦਮਾ ਲੱਗਿਆ ...
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ
ਚੰਡੀਗੜ (ਰਸ਼ਪਿੰਦਰ ਸਿੰਘ) ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਮਰਪਿਤ ਸਿੱਖ ਅਧਿਕਾਰੀ ਹਰਜੀਤ ਸਿੰਘ ਗਰੇ...
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ
ਚੰਡੀਗੜ (ਰਸ਼ਪਿੰਦਰ ਸਿੰਘ) ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਮਰਪਿਤ ਸਿੱਖ ਅਧਿਕਾਰੀ ਹਰਜੀਤ ਸਿੰਘ ਗਰੇ...
ਉਮੀਦਵਾਰਾਂ ਨੂੰ ‘ਸੁਵਿਧਾ ਐਪ‘ ਰਾਹੀਂ ਆਨਲਾਈਨ ਮਿਲੇਗੀ ਸਿਆਸੀ ਰੈਲੀਆਂ, ਮੀਟਿੰਗਾਂ ਤੇ ਲਾਊਡ ਸਪੀਕਰਾਂ ਦੀ ਵਰਤੋਂ ਦੀ ਪ੍ਰਵਾਨਗੀ
ਸੰਗਰੂਰ (ਗੁਰਵਿੰਦਰ ਸਿੰਘ)ਭਾਰਤੀ ਚੋਣ ਕਮਿਸ਼ਨ ਵੱਲੋਂ ਬਣਾਈ ਗਈ ‘ਸੁਵਿਧਾ ਐਪ‘ ਰਾਹੀਂ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਨੂੰ ਆਨਲਾਈਨ...
ਲੇਖਕ ਕਦੇ ਜਲਾਵਤਨ ਨਹੀਂ ਹੁੰਦਾ: ਡਾ. ਸੁਖਦੇਵ ਸਿੰਘ ਸਿਰਸਾ
ਸਿਰਸਾ: 29 ਅਕਤੂਬਰ:(ਬਿਓੂਰੋ)ਸਮਾਜ ਹਮੇਸ਼ਾ ਲੇਖਕ ਤੋਂ ਇਹ ਆਸ ਰੱਖਦਾ ਹੈ ਕਿ ਉਹ ਹਰ ਹਾਲ ਵਿੱਚ ਆਮ ਲੋਕਾਂ ਦੀਆਂ ਆਸਾਂ ਅਤੇ ਖਾਹਿਸ਼ਾਂ ਨੂੰ ਜ਼ੁਬਾਨ ਪ੍ਰਦਾਨ ਕਰ...
ਜੀਰੀ ਦੀ ਪਹਿਲੀ ਢੇਰੀ ਨੇ ਅਨਾਜ ਮੰਡੀ ਦੇ ਆੜਤੀਆ ਦੇ ਮੂੰਹ ਤੇ ਲਿਆਦੀਆ ਰੋਣਕਾ
ਭਵਾਨੀਗੜ੍ਹ ,28ਸਤੰਬਰ (ਯੁਵਰਾਜ ਹਸਨ) ਅਨਾਜ ਮੰਡੀ ਭਵਾਨੀਗੜ੍ਹ ਵਿੱਚ ਕਈ ਸਾਲਾਂ ਬਾਅਦ ਬਾਸਮਤੀ ਜੀਰੀ ਦੀ ਪਲੇਠੀ ਟਰਾਲੀ ਨੇ ਅਨਾਜ ਮੰਡੀ ਦੇ ਆੜਤੀਆ ਦੇ ਮੂੰਹਾ ਤ...
ਪੋਸ਼ਣ ਮਹਾ ਸਮਾਰੋਹ ਦਾ ਆਯੋਜਨ
ਸੰਗਰੂਰ (ਗੁਰਵਿੰਦਰ ਸਿੰਘ ਰੋਮੀ/ ਯੁਵਰਾਜ ਹਸਨ)ਸੰਗਰੂਰ)ਪੋਸ਼ਣ ਅਭਿਆਨ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਭਾਰਤ ਸਰਕਾਰ ਦੇ ਇੱਕ ਪ੍ਰਮੁੱਖ ਪ੍ਰੋਗਰਾਮ ...
ਦੋ ਲੱਖ ਰੁਪਏ ਤੱਕ ਸਕਾਲਰਸ਼ਿਪ ਲੈਣ ਦੀ ਰਜਿਸਟਰੇਸ਼ਨ ਦੀ ਮਿਤੀ 13 ਅਗਸਤ ਤੱਕ
ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਮਿਸ਼ਨ ਫਤਹਿ ਦਾ ਆਗਾਜ਼ ਕੀਤਾ ਗਿਆ ਸੀ ਜਿਸ ਤਹਿਤ ਪੰਜਾਬ ਦੇ ਹੋਣਹਾਰ ਪਰੰਤੂ ਆਰਥਿਕ ਤੌਰ...
ਹਰਜੀਤ ਸਿੰਘ ਗਰੇਵਾਲ ਦੀ ਲੰਮੀ ਜਦੋ ਜਹਿਦ ਤੋ ਬਾਦ ਰਾਸ਼ਟਰੀ ਖੇਡਾਂ ’ਚ ਸ਼ਾਮਲ ਹੋਇਆ ਗੱਤਕਾ
ਭਵਾਨੀਗੜ੍ਹ, 18 ਮਈ (ਯੁਵਰਾਜ ਹਸਨ) : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ੍ਰ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਦੀ ਅਣਥੱਕ ਮਿਹਨਤ ਰੰਗ ਲਿਆਈ...
ਨਿਵੇਕਲੀ ਪਹਿਲ.ਪੁਰਾਣੇ ਵਿਦਿਆਰਥੀਆਂ ਤੇ ਪੁਰਾਣੇ ਅਧਿਆਪਕਾ ਦੀ ਇਕੱਰਤਾ 6 ਮਾਰਚ ਨੂੰ ਸਰਕਾਰੀ ਸਕੂਲ (ਲੜਕੇ) ਭਵਾਨੀਗੜ ਚ
ਭਵਾਨੀਗੜ (ਗੁਰਵਿੰਦਰ ਸਿੰਘ) ਪੁਰਾਣੀਆ ਯਾਦਾਂ ਨੂੰ ਤਾਜਾ ਰੱਖਣ ਲਈ ਸ਼੍ਰੀ ਰਾਜਿੰਦਰ ਕੁਮਾਰ ਸ਼ਰਮਾ ਰਿਟਾਇਰਡ ਮੁੱਖ ਅਧਿਆਪਕ ਅਤੇ ਪੁਰਾਣੇ ਵਿਦਿਆਰਥੀ ਜਿੰਨਾ ਵਿੱ...
Advertisements