View Details << Back

ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪਿੰਡ ਭੱਟੀਵਾਲ ਕਲਾਂ ਚ ਜਾਗਰੂਕਤਾ ਕੈਂਪ ਲਗਾਇਆ ਗਿਆ

ਭਵਾਨੀਗੜ੍ਹ (ਯੁਵਰਾਜ ਹਸਨ) ਪੰਜਾਬ ਭਰ ਦੇ ਵਿਚ ਨਸ਼ੇ ਨੂੰ ਠੱਲ ਪਾਉਣ ਨੂੰ ਲੈ ਕੇ ਲਗਾਤਾਰ ਪੰਜਾਬ ਭਰ ਚ ਵੱਖ-ਵੱਖ ਥਾਵਾਂ ਤੇ ਸਰਚ ਆਪ੍ਰੇਸ਼ਨ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਪੰਜਾਬ ਨੂ ਨਸ਼ੇ ਮੁਕਤ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਓਥੇ ਹੀ ਅੱਜ ਭਵਾਨੀਗੜ੍ਹ ਦੇ ਪਿੰਡ ਭੱਟੀਵਾਲ ਕਲਾਂ ਵਿਚ ਨਸ਼ੇ ਨੂੰ ਰੋਕਣ ਲਈ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਸਮੂਹ ਪਿੰਡ ਵਾਸੀਆਂ ਨੇ ਹਿੱਸਾ ਲਿਆ।ਇਸ ਮੌਕੇ ਸਮੂਹ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਐੱਸ.ਐੱਚ.ਓ ਭਵਾਨੀਗੜ੍ਹ ਅਜੇ ਪ੍ਰੋਚਾ ਵੱਲੋਂ ਸਮੂਹ ਪੁਲਿਸ ਟੀਮ ਨਾਲ ਪਿੰਡ ਭੱਟੀਵਾਲ ਕਲਾਂ ਚ ਪਹੁੰਚ ਕੇ ਪਿੰਡ ਵਾਸੀਆਂ ਨੂੰ ਨਸ਼ੇ ਦਾ ਖਾਤਮਾ ਕਰਨ ਲਈ ਅਪੀਲ ਕੀਤੀ ਅਤੇ ਉਹਨਾਂ ਸਮੂਹ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਪੁਲੀਸ ਦਾ ਸਾਥ ਦੇਣ ਤਾਂ ਜੋ ਉਹ ਇਸ ਪਿੰਡ ਨੂੰ ਵੀ ਨਸ਼ਾ ਮੁਕਤ ਕਰ ਸਕਣ। ਇਸ ਮੌਕੇ ਅਜੇ ਪਰੋਚਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੀ.ਜੀ.ਪੀ ਪੰਜਾਬ ਅਤੇ ਐੱਸ.ਐੱਸ.ਪੀ ਸੰਗਰੂਰ ਦੇ ਦਿਸ਼ਾ ਨਿਰਦੇਸ਼ ਤਹਿਤ ਭਵਾਨੀਗੜ੍ਹ ਪੁਲੀਸ ਵਲੋ ਲਗਾਤਾਰ ਪਿੰਡਾਂ ਚ ਨਸ਼ੇ ਦੇ ਖਾਤਮੇ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਅੱਜ ਭਵਾਨੀਗੜ੍ਹ ਦੇ ਪਿੰਡ ਭੱਟੀਵਾਲ ਕਲਾਂ ਚ ਕੈਂਪ ਲਗਾਇਆ ਗਿਆ ਜਿਸ ਚ ਸਮੂਹ ਪਿੰਡ ਵਾਸੀਆਂ ਨੇ ਨਸ਼ੇ ਦੇ ਖਾਤਮੇ ਲਈ ਇਸ ਮੁਹਿੰਮ ਨੂੰ ਭਰਵਾ ਹੁਗਾਰਾ ਦਿੱਤਾ।

   
  
  ਮਨੋਰੰਜਨ


  LATEST UPDATES











  Advertisements