View Details << Back

ਨਿਓੂਟ੍ਰੀਸ਼ਨ ਇਨਹਾਸਮੈਟ ਪ੍ਰੋਗਰਾਮ ਤਹਿਤ ਆਂਗਨਵਾੜੀ ਵਰਕਰਾਂ ਲਈ ਟਰੇਨਿੰਗ ਕੈਪ ਦਾ ਆਯੋਜਨ
20 ਆਗਨਵਾੜੀ ਵਰਕਰਾ ਨੂੰ ਪੋਸਣ ਟਰੈਕ ਸਬੰਧੀ ਦਿੱਤੀ ਸਿੱਖਲਾਈ : ਰਜਨੀ ਜਿੰਦਲ

ਸੰਗਰੂਰ,(ਗੁਰਵਿੰਦਰ ਸਿੰਘ) ਪੰਜਾਬ ਦੇ ਭਵਾਨੀਗੜ੍ਹ ਬਲਾਕ ਵਿੱਚ ਨਿਊਟ੍ਰੀਸਨ ਇਨਹਾਸਮੈਂਟ ਪ੍ਰੋਗਰਾਮ ਤਹਿਤ ਆਂਗਣਵਾੜੀ ਵਰਕਰਾਂ ਲਈ ਟਰੇਨਿੰਗ ਕੈਪ ਦਾ ਆਯੋਜਨ ਕੀਤਾ ਗਿਆ। ਭਾਰਤ ਸਰਕਾਰ ਦੇ ਪੋਸ਼ਣ ਅਭਿਆਨ ਦੇ ਤਹਿਤ ਅਤੇ ICDS ਵਿਭਾਗ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ, ਸਮਾਈਲ ਫਾਊਂਡੇਸ਼ਨ ਅਤੇ ਪੈਪਸੀਕੋ ਫਾਊਂਡੇਸ਼ਨ ਦੇ ਸਹਿਯੋਗ ਨਾਲ ਚੱਲ ਰਹੇ ਨਿਊਟ੍ਰੀਸਨ ਇਨਹਾਸਮੈਂਟ ਪ੍ਰੋਗਰਾਮ ਦੇ ਹਿੱਸੇ ਵਜੋਂ ਜ਼ਿਲ੍ਹਾ ਸੰਗਰੂਰ ਭਵਾਨੀਗੜ੍ਹ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਲਈ ਇਕ ਦਿਨ ਦਾ ਟਰੇਨਿੰਗ ਪ੍ਰੋਗਰਾਮ 13 ਸਤੰਬਰ 2023 ਨੂੰ ਆਯੋਜਿਤ ਕੀਤਾ ਗਿਆ। ਟ੍ਰੇਨਿੰਗ ਨੂੰ ਪੋਸ਼ਣ ਟਰੈਕਰ ਦੇ ਸਬੰਧ ਵਿੱਚ ਆਂਗਣਵਾੜੀ ਵਰਕਰਾਂ ਦੀ ਸਮਰੱਥਾ ਨੂੰ ਵਧਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ। ਇਹ ਪੋਸ਼ਣ ਟਰੈਕਰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਆਂਗਣਵਾੜੀ ਕੇਂਦਰਾਂ ਦੇ ਕੰਮਕਾਜ ਨੂੰ ਡਿਜ਼ੀਟਲਾਈਜ਼ ਕਰਨ ਲਈ ਲਾਗੂ ਕੀਤਾ ਗਿਆ ਹੈ। ਸ੍ਰੀਮਤੀ ਰਜਨੀ ਜਿੰਦਲ, ਜ਼ਿਲ੍ਹਾ ਕੋਆਰਡੀਨੇਟਰ-ਪੋਸ਼ਣ ਅਭਿਆਨ, ਜ਼ਿਲ੍ਹਾ ਸੰਗਰੂਰ ਵੱਲੋਂ 20 ਆਂਗਣਵਾੜੀ ਵਰਕਰਾਂ ਨੂੰ ਪੋਸ਼ਣ ਟਰੈਕਰ ਬਾਰੇ ਸਿਖਲਾਈ ਦਿੱਤੀ ਗਈ। ਉਹਨਾਂ ਰਾਹੀ ਇਸ ਪੋਸ਼ਣ ਟਰੈਕਰ ਨੂੰ ਇਸਤੇਮਾਲ ਕਰਦੇ ਹੋਏ ਆਂਗਣਵਾੜੀ ਵਰਕਰਾਂ ਨੂੰ ਆ ਰਹੀਆ ਮੁਸ਼ਕਿਲਾਂ ਨੂੰ ਵੀ ਦੂਰ ਕੀਤਾ ਗਿਆ ਤਾਂ ਜੋ ਫੀਲਡ ਵਿੱਚ ਐਪਲੀਕੇਸ਼ਨ ਦੀ ਸੁਚਾਰੂ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਕੈਪਸਿਟੀ ਬਿਲਡਿੰਗ ਸੈਸ਼ਨ ਵਿੱਚ ਡਾ: ਅਮਨਜੋਤ ਕੌਰ, ਜ਼ਿਲ੍ਹਾ ਸਕੂਲ ਹੈਲਥ ਮੈਡੀਕਲ ਅਫ਼ਸਰ, ਸੰਗਰੂਰ ਵੱਲੋਂ ਸਮਾਜ ਵਿੱਚ ਅਨੀਮੀਆ ਜਾਗਰੂਕਤਾ ਦੀ ਮਹੱਤਤਾ ਬਾਰੇ ਇੱਕ ਸੈਸ਼ਨ ਵੀ ਕਰਵਾਇਆ ਗਿਆ। ਆਂਗਣਵਾੜੀ ਵਰਕਰਾਂ ਨੂੰ ਅਨੀਮੀਆ ਦੀ ਮਹੱਤਤਾ ਅਤੇ ਸਮਾਜ ਵਿੱਚ ਇਸਦੀ ਜਾਗਰੂਕਤਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਉਹਨਾਂ ਨੇ ਅਨੀਮੀਆ ਅਤੇ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਅਤੇ ਸੀਰਪ ਬਾਰੇ ਲਾਭਪਾਤਰੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਆਂਗਣਵਾੜੀ ਵਰਕਰਾਂ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ। ਇਸ ਸੈਸ਼ਨ ਦਾ ਉਦੇਸ਼ ਉਹਨਾਂ ਨੂੰ ਪ੍ਰਭਾਵਸ਼ਾਲੀ ਕਮਿਊਨਿਟੀ-ਆਧਾਰਿਤ ਗਤੀਵਿਧੀਆ ਕਰਕੇ ਪਿੰਡ ਪੱਧਰ ਤੇ ਸੁਧਾਰ ਲਿਆਉਣ ਦੇ ਯੋਗ ਬਣਾਇਆ।
ਇਸ ਸੈਸ਼ਨ ਵਿੱਚ ਨੇਹਾ ਸਿੰਘ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਭਵਾਨੀਗੜ੍ਹ ਅਤੇ ਮੇਘਾ ਚੌਧਰੀ, ਜ਼ਿਲ੍ਹਾ ਵਿਕਾਸ ਫੈਲੋ ਵੀ ਹਾਜ਼ਰ ਸਨ। ਸਮਾਈਲ ਫਾਊਂਡੇਸ਼ਨ ਤੋਂ ਸ਼੍ਰੀਮਤੀ ਸਰਿਤਾ ਪ੍ਰਧਾਨ ਹੈੱਡ-ਸਵਾਭਿਮਾਨ ਨੇ ਅਧਿਕਾਰੀਆਂ ਦਾ ਸਵਾਗਤ ਕੀਤਾ। ਉਹਨਾਂ ਨੇ ਆਂਗਣਵਾੜੀ ਵਰਕਰਾਂ ਦਾ ਨਿਊਟ੍ਰੀਸਨ ਇਨਹਾਸਮੈਂਟ ਪ੍ਰੋਗਰਾਮ ਲਈ ਉਹਨਾਂ ਦੇ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਵੀ ਕੀਤਾ ਅਤੇ ਉਹਨਾਂ ਵੱਲੋਂ ਫੀਲਡ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਰਹਨਾ ਕੀਤੀ।


   
  
  ਮਨੋਰੰਜਨ


  LATEST UPDATES











  Advertisements