View Details << Back

ਖਹਿਰਾ ਦੀ ਗਿ੍ਫਤਾਰੀ ਤੇ ਬਾਬੂ ਗਰਗ ਨੇ ਕੀਤੀ ਨਿੰਦਾ
ਆਪਣੀਆ ਅਸਫਲਤਾਵਾ ਨੂੰ ਛੂਪਾਓੁਣ ਲਈ ਗੈਰ ਕਾਨੂੱਨੀ ਢੰਗ ਨਾਲ ਹਿਰਾਸਤ ਚ ਲੈਣ ਨਾਲ ਲੋਕਤੰਤਰ ਦਾ ਘਾਣ: ਗਰਗ

ੜ (ਯੁਵਰਾਜ ਹਸਨ) ਸ਼੍ਰੋਮਣੀ ਅਕਾਲੀ ਦਲ ਸਯੁੰਕਤ ਦੇ ਸੀਨੀਅਰ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਇੰਚਾਰਜ ਸੰਗਰੂਰ ਨੇ ਵਿਰੋਧੀ ਧਿਰ ਦੇ ਆਗੂ ਸ੍ਰ ਸੁਖਪਾਲ ਸਿੰਘ ਖਹਿਰਾ ਦੀ ਪੁਰਾਣੇ ਕੇਸ ਦੀ ਆੜ ਵਿੱਚ ਗੈਰ ਕਾਨੂੰਨੀ ਢੰਗ ਨਾਲ ਕੀਤੀ ਗਿਰਫ਼ਤਾਰੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਸ੍ਰ ਭਗਵੰਤ ਮਾਨ ਸਰਕਾਰ ਆਪਣੀਆਂ ਅਸਫਲਤਾਵਾਂ ਨੂੰ ਛਪਾਉਣ ਲਈ ਵਿਰੋਧੀ ਧਿਰ ਦੇ ਆਗੂਆਂ ਦੀ ਆਵਾਜ਼ ਬੰਦ ਕਰਨ ਲਈ ਰਾਜਸੀ ਬਦਲਾਖੋਰੀ ਤਹਿਤ ਝੂਠੇ ਕੇਸਾਂ ਵਿੱਚ ਫਸਾ ਕੇ ਲੋਕਤੰਤਰਿਕ ਪਰੰਪਰਾਵਾਂ ਨੂੰ ਤਹਿਸ ਨਹਿਸ ਕਰ ਰਹੀ ਹੈ ਇਸ ਨਾਲ ਸੂਬੇ ਵਿੱਚ ਅਰਾਜਕਤਾ ਫੈਲੇਗੀ ਅਤੇ ਇਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਵੇਗਾ ਸ੍ਰ ਮਾਨ ਨੂੰ ਵਿਰੋਧੀ ਧਿਰ ਵੱਲੋਂ ਸੂਬੇ ਵਿੱਚ ਲਾਅ ਐਂਡ ਆਰਡਰ ਦੀ ਮਾੜੀ ਹਾਲਤ , ਨਸ਼ਿਆਂ ਦੇ ਆਏ ਸੈਲਾਬ ਅਤੇ ਇਸ਼ਤਿਹਾਰ ਬਾਜ਼ੀ ਤੇ ਕਰੋੜਾਂ ਰੁਪਏ ਬਰਬਾਦ ਕਰਨ ਵਰਗੇ ਉਠਾਏ ਮੁੱਦਿਆਂ ਤੇ ਗੰਭੀਰਤਾ ਦਿਖਾਉਣੀ ਚਾਹੀਦੀ ਹੈ ਅਤੇ ਉਸਾਰੂ ਸੋਚ ਅਪਣਾ ਕੇ ਸੂਬੇ ਵਿੱਚ ਤੱਰਕੀ ਅਤੇ ਸਦਭਾਵਨਾ ਦਾ ਮਾਹੌਲ ਸਿਰਜਣਾ ਚਾਹੀਦਾ ਤਾਂ ਕਿ ਭਵਿੱਖ ਵਿੱਚ ਰਾਜਸੀ ਮਾਹੌਲ ਗੰਧਲਾ ਨਾਂ ਹੋਵੇ।

   
  
  ਮਨੋਰੰਜਨ


  LATEST UPDATES











  Advertisements