View Details << Back

ਸਵੱਛ ਭਾਰਤ ਅਭਿਆਨ ਤਹਿਤ ਰਹਿਬਰ ਕਾਲਜ ਦੇ ਵਿਦਿਆਰਥੀਆ ਚਲਾਇਆ ਸਫਾਈ ਅਭਿਆਨ
ਸਾਨੂੰ ਆਪਣਾ ਆਲਾ ਦੁਆਲਾ ਸਾਫ ਸੁੱਥਰਾ ਰੱਖਣਾ ਬਹੁਤ ਜਰੂਰੀ : ਡਾ ਖਾਨ

ਭਵਾਨੀਗੜ (ਗੁਰਵਿੰਦਰ ਸਿੰਘ) ਰਹਿਬਰ ਫਾਊਂਡੇਸ਼ਨ ਵਿਖੇ ਸਵੱਛ ਭਾਰਤ ਮਿਸ਼ਨ ਦੇ ਅਨੁਸਾਰ ਸਫਾਈ ਮੁਹਿੰਮ ਕਰਵਾਈ ਗਈ।ਸਥਾਨਕ ਰਹਿਬਰ ਗਰੁੱਪ ਆਂਫ ਇੰਸਟੀਟਿਊਸ਼ਨ, ਭਵਾਨੀਗੜ ਵਿਖੇ ਸੰਸਥਾ ਦੇ ਚੇਅਰਮੈਨ ਡਾ. ਐੱਮ. ਐੱਸ. ਖਾਨ ਦੀ ਅਗਵਾਈ ਹੇਠ ਸਮੂਹ ਸਟਾਫ ਅਤੇ ਵਿਦਿਆਰਥੀਆ ਵਲੋਂ ਭਾਰਤ ਸਰਕਾਰ ਦੀਆ ਦਿਸ਼ਾ-ਨਿਰਦੇਸ਼ਾ ਦੇ ਅਨੁਸਾਰ ਸਵੱਚ ਭਾਰਤ ਮਿਸ਼ਨ ਦੇ ਤਹਿਤ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ ਅਤੇ ਡਾ. ਖਾਨ ਨੇ ਵਿਦਿਆਰਥੀਆ ਨੂੰ ਮਹਾਤਮਾ ਗਾਂਧੀ ਦੇ ਦੇਸ਼ ਦੀ ਆਜ਼ਾਦੀ ਵਿਚ ਪਾਏ ਯੋਗਦਾਨ ਬਾਰੇ ਜਾਣੂ ਕਰਵਾਇਆ, ਇਸ ਦਿਨ ਦੀ ਮਹੱਤਤਾ ਦੱਸਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ ਰੱਖਣ ਲਈ ਪ੍ਰੇਰਿਤ ਕੀਤਾ । ਸੰਸਥਾ ਦੇ ਚੇਅਰਮੈਨ ਨੇ ਖੁਦ ਝਾੜੂ ਨਾਲ ਸਫਾਈ ਕਰਕੇ ਇਸ ਮੁਹਿੰਮ ਨੂੰ ਸੁਰੂ ਕੀਤਾ ਇਸ ਤੋਂ ਬਾਅਦ ਵਿਦਿਆਰਥੀਆ ਵਲੋਂ ਪੂਰੇ ਕਾਲਜ ਕੈਪਸ ਦੀ ਸਫਾਈ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਸਿਰਾਜੂਨਬੀ ਜਾਫਰੀ, ਮੈਡਮ ਰਮਨਦੀਪ ਕੌਰ ਅਤੇ ਪਵਨਦੀਪ ਕੌਰ, ਡਾ. ਸਦਫ ਸਿਰਫੌਸ, ਡਾ. ਨਰੇਸ਼ ਚੰਦਰ, ਅਮਨਦੀਪ ਕੌਰ, ਰਤਨ ਲਾਲ ਗਰਗ ਜੀ, ਨਛੱਤਰ ਸਿੰਘ, ਗੁਰਵਿੰਦਰ ਸਿੰਘ ਸਮੂਹ ਸਟਾਫ ਸ਼ਾਮਿਲ ਸੀ।

   
  
  ਮਨੋਰੰਜਨ


  LATEST UPDATES











  Advertisements