View Details << Back

ਸੀਜਨ ਦੀ ਸ਼ੁਰੂਆਤ ਮੋਕੇ ਟਰੱਕ ਯੂਨੀਅਨ ਭਵਾਨੀਗੜ ਚ ਸ੍ਰੀ ਅਖੰਡ ਪਾਠਾ ਦੇ ਭੋਗ ਪਾਏ
ਪਰਗਟ ਸਿੰਘ ਢਿਲੋ ਤੇ ਟੀਮ ਨੇ ਆਏ ਮਹਿਮਾਨਾ ਦਾ ਕੀਤਾ ਧੰਨਵਾਦ.ਗੁਰੁ ਕੇ ਲੰਗਰ ਅਤੁੱਟ ਵਰਤਾਏ

ਭਵਾਨੀਗੜ੍ਹ, 8 ਅਕਤੂਬਰ (ਯੁਵਰਾਜ ਹਸਨ) : ਛਾਉਣੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਅੱਜ ਟਰੱਕ ਯੂਨੀਅਨ ਭਵਾਨੀਗੜ੍ਹ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਪਿਛਲੇ ਤਿੰਨ ਦਿਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾਏ ਗਏ ਜਿਨ੍ਹਾਂ ਦਾ ਅੱਜ ਭੋਗ ਪਾਇਆ ਗਿਆ। ਭੋਗ ਉਪਰੰਤ ਕੀਰਤਨੀਏ ਜਥੇ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਕੁਲਜੀਤ ਸਿੰਘ ਰੰਧਾਵਾ ਵਿਧਾਇਕ ਡੇਰਾਬਸੀ, ਗੁਰਦੇਵ ਸਿੰਘ ਦੇਵ ਮਾਨ ਵਿਧਾਇਕ ਨਾਭਾ, ਮਨਦੀਪ ਸਿੰਘ ਲੱਖੇਵਾਲ, ਅਵਤਾਰ ਸਿੰਘ ਈਲਵਾਲ ਚੇਅਰਮੈਨ, ਵਿਨਰਜੀਤ ਸਿੰਘ ਗੋਲਡੀ, ਤੇਜਿੰਦਰ ਸਿੰਘ ਸੰਘਰੇੜੀ, ਹਰਵਿੰਦਰ ਸਿੰਘ ਨੀਟਾ ਪ੍ਰਧਾਨ ਪਟਿਆਲਾ, ਟਰੱਕ ਯੂਨੀਅਨ ਦੇ ਪ੍ਰਧਾਨ ਪਰਗਟ ਸਿੰਘ ਢਿੱਲੋਂ, ਤਰਲੋਕ ਸਿੰਘ ਰਾਮਪੁਰਾ, ਪੀਤੂ ਸਰਪੰਚ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੰਗਰੂਰ, ਗੁਰਪ੍ਰੀਤ ਸਿੰਘ ਫੌਜੀ, ਅਵਤਾਰ ਸਿੰਘ ਤਾਰੀ, ਲਵਲੀ ਕਾਕੜਾ, ਅਮਰੀਕ ਸਿੰਘ, ਸੁਖਚੈਨ ਸਿੰਘ ਠੇਕੇਦਾਰ ਪੈਪਸੀਕੋ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਬਿੱਟੂ, ਜਗਮੀਤ ਸਿੰਘ ਭੋਲਾ, ਪ੍ਰਦੀਪ ਮਿੱਤਲ ਪ੍ਰਧਾਨ ਆੜਤੀ ਐਸੋ., ਭੀਮ ਸਿੰਘ ਗਾੜੀਆ, ਗੁਰਪ੍ਰੀਤ ਬਾਬਾ, ਅਸ਼ਵਨੀ ਮਲਹੋਤਰਾ, ਸੰਦੀਪ ਸਿੰਗਲਾ, ਪਵਿੱਤਰ ਸਿੰਘ ਗਿੱਲ ਪੈਪਸੀਕੋ ਦੀ ਮੈਨੇਜਮੈਂਟ ਸਮੇਤ ਇਲਾਕੇ ਭਰ ’ਚੋਂ ਵੱਡੀ ਗਿਣਤੀ ਵਿਚ ਪੰਚ, ਸਰਪੰਚ, ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜਰ ਸਨ। ਆਪ ਆਗੂ ਮਨਦੀਪ ਸਿੰਘ ਲੱਖੇਵਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਜਲਦੀ ਹੀ ਟਰੱਕ ਓਪਰੇਟਰਾਂ ਦੇ ਪੱਖ ਵਾਲੀਆਂ ਨੀਤੀਆਂ ਲੈ ਕੇ ਆ ਰਹੀ ਹੈ ਜਿਸ ਨਾਲ ਟਰੱਕਾਂ ਦੇ ਵਪਾਰ ਨੂੰ ਹੋਰ ਵੀ ਮੁਨਾਫੇ ਵਾਲਾ ਬਣਾਇਆ ਜਾਵੇਗਾ। ਅਖੀਰ ਵਿਚ ਗੁਰੂ ਕਾ ਅਤੁੱਟ ਲੰਗਰ ਵਰਤਿਆ।


   
  
  ਮਨੋਰੰਜਨ


  LATEST UPDATES











  Advertisements