View Details << Back

ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਬਲਾਕ ਪੱਧਰੀ ਖੇਡਾਂ 16 ਤੋਂ 18 ਅਕਤੂਬਰ ਤੱਕ :-ਬੀਪੀਈਓ ਸ੍ਰੀ ਗੋਪਾਲ ਕ੍ਰਿਸ਼ਨ ਸ਼ਰਮਾ

ਭਵਾਨੀਗੜ (ਗੁਰਵਿੰਦਰ ਸਿੰਘ)ਬਲਾਕ ਭਵਾਨੀਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਖੇਡਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਖੇਡਾਂ ਪ੍ਰਤੀ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਗੋਪਾਲ ਸ਼ਰਮਾ ਜੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਹਰਦਿੱਤਪੁਰਾ ਵਿਖੇ ਵਿਦਿਆਰਥੀਆਂ ਦੇ ਚੱਲ ਰਹੇ ਖੇਡਾਂ ਸਬੰਧੀ ਕੈਂਪ ਵਿੱਚ ਸਮੂਲੀਅਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਹੋਣਹਾਰ ਐਮ.ਬੀ.ਬੀ.ਐਸ ਡਾਕਟਰ ਸਰਦਾਰ ਕਰਨਸ਼ੇਰ ਸਿੰਘ ਸਿੱਧੂ ਜੋ ਪਿੰਡ ਹਰਦਿੱਤਪੁਰਾ ਦੇ ਜੰਮਪਲ ਸਨ। ਕੁਝ ਸਾਲ ਪਹਿਲਾਂ ਸਿਰਫ਼ 28 ਸਾਲ ਦੀ ਉਮਰ ਦੇ ਕਰੀਬ ਹੀ ਸੜਕ ਦੁਰਘਟਨਾ ਦੌਰਾਨ ਅਕਾਲ ਚਲਾਣਾ ਕਰ ਗਏ ਸਨ। ਇਹ ਖੇਡਾਂ ਉਨਾਂ ਨੂੰ ਸਮਰਪਿਤ ਹਨ, ਤਾਂ ਜੋ ਉਨਾਂ ਤੋਂ ਸੇਧ ਲੈ ਕੇ ਪਿੰਡਾਂ ਵਿਦਿਆਰਥੀ ਵੀ ਚੰਗੀ ਸਿੱਖਿਆ ਗ੍ਰਹਿਣ ਕਰਕੇ ਉਹਨਾਂ ਵਾਂਗ ਸਫ਼ਲ ਡਾਕਟਰ ਅਤੇ ਹੋਰ ਉੱਚ ਅਹੁਦਿਆਂ ਤੇ ਪਹੁੰਚਣ ਵਿੱਚ ਕਾਮਯਾਬ ਹੋਣ। ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸਾਹਿਤ ਕਰਨ ਦੇ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਵਿਦਿਆਰਥੀਆਂ ਦੀਆਂ ਇਹਨਾਂ ਹੋ ਰਹੀਆਂ ਖੇਡਾਂ ਲਈ ਦਰਜਨ ਤੋਂ ਵੱਧ ਖੇਡ ਮੁਕਾਬਲਿਆਂ ਵਿੱਚੋਂ ਜੋ ਵਿਦਿਆਰਥੀ ਜੇਤੂ ਹੋਣਗੇ,ਉਹ ਅੱਗੇ ਜ਼ਿਲ੍ਹਾ ਅਤੇ ਪੰਜਾਬ ਖੇਡਣ ਲਈ ਜਾਣਗੇ। ਉਹਨਾਂ ਦੱਸਿਆ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਹੋ ਰਹੀਆਂ ਖੇਡਾਂ ਲਈ ਇੱਕ ਉਤਸਵ ਮਨਾਉਣ ਵਰਗਾ ਮਾਹੌਲ ਬਣਿਆ ਹੋਇਆ ਹੈ। ਬਲਾਕ ਦੇ ਸਕੂਲਾਂ ਨੂੰ ਚਾਰ ਸੈਂਟਰਾਂ ਵਿੱਚ ਵੰਡ ਕੇ ਖੇਡ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ।16 ਤੋਂ 18 ਅਕਤੂਬਰ ਤੱਕ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਵਿਖੇ ਖਿਡਾਰੀ ਆਪਣੀਆਂ ਖੇਡਾਂ ਦੇ ਜੌਹਰ ਦਿਖਾਉਣਗੇ। ਇਸ ਮੌਕੇ ਉਹਨਾਂ ਨਾਲ ਹਰਦਿੱਤਪੁਰਾ ਸਕੂਲ ਮੁਖੀ ਗੁਰਦੀਪ ਸਿੰਘ ਫੱਗੂਵਾਲਾ, ਸਰਦਾਰ ਕਮਲਜੀਤ ਸਿੰਘ ਸਕੂਲ ਮੁਖੀ ਨਕਟੇ,ਸੈਂਟਰ ਹੈਡ ਟੀਚਰ (ਬਾਲਦ ਕਲਾਂ) ਸਰਦਾਰ ਕੁਲਵੰਤ ਸਿੰਘ ਖਨੌਰੀ,ਜਸਵਿੰਦਰ ਸਿੰਘ ਕੈਂਥ ਸਰਦਾਰ ਕੁਲਦੀਪ ਸਿੰਘ ਘਾਬਦੀਆ ਅਤੇ ਵਿਦਿਆਰਥੀ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements