View Details << Back

ਸਰਕਾਰੀ ਹਾਈ ਸਕੂਲ ਰਾਮਪੁਰਾ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੂਬਾ ਪੱਧਰ ਤੇ ਮਾਰੀਆਂ ਮੱਲਾਂ

ਭਵਾਨੀਗਰੜ (ਗੁਰਵਿੰਦਰ ਸਿੰਘ) ਸਰਕਾਰੀ ਹਾਈ ਸਕੂਲ ਰਾਮਪੁਰਾ ਦੀਆਂ ਵਿਦਿਆਰਥਣਾਂ ਨੇ ਮਾਨਯੋਗ ਜਿਲਾ ਸਿੱਖਿਆ ਅਫਸਰ (ਸੈ ਸਿ) ਸ੍ਰੀ ਸੰਜੀਵ ਸ਼ਰਮਾਂ ਅਤੇ ਡਿਪਟੀ ਜਿਲਾ ਸਿੱਖਿਆ ਅਫਸਰ ਪ੍ਰੀਤ ਇੰਦਰ ਘਈ ਦੀ ਯੋਗ ਰਹਿਨੁਮਾਈ ਹੇਠ ਸੂਬਾ ਪੱਧਰ ਤੇ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਠਿੰਡਾ ਅਤੇ ਦਿੜਬਾ ਵਿਖੇ ਬਾਕਸਿੰਗ ਅਤੇ ਕਬੱਡੀ ਦੀਆਂ ਖੇਡਾਂ ਵਿੱਚ ਭਾਗ ਲਿਆ ਅਤੇ ਚਾਂਦੀ ਅਤੇ ਤਾਂਬੇ ਦੇ ਸਿੱਕੇ ਜਿੱਤੇ। ਸਰਕਾਰੀ ਹਾਈ ਸਕੂਲ ਰਾਮਪੁਰਾ ਛੇਵੀ ਜਮਾਤ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਬਾਕਸਿੰਗ ਵਿੱਚ ਸੂਬੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਮੈਡਲ , ਕਿਸਮਤ ਕੌਰ ਜਮਾਤ ਸੱਤਵੀ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਤਾਂਬੇ ਦਾ ਮੈਡਲ ਅਤੇ ਨੌਵੀਂ ਜਮਾਤ ਦੀ ਸਾਨੀਆ ਨੇ ਨੈਸ਼ਨਲ ਸਟਾਈਲ ਕਬੱਡੀ ਦੇ ਸੂਬਾ ਪੱਧਰੀ ਫਾਈਨਲ ਮੈਚ ਵਿੱਚ ਸਭ ਤੋਂ ਵੱਧ ਰੇਡਾਂ ਪਾਉਣ ਵਾਲੀ ਖਿਡਾਰਨ ਬਣ ਕੇ ਸੰਗਰੂਰ ਜਿਲੇ ਦੀ ਟੀਮ ਨੂੰ ਦੂਸਰਾ ਸਥਾਨ ਪ੍ਰਾਪਤ ਕਰਵਾਇਆ।ਉਕਤ ਵਿਦਿਆਰਥੀਆਂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਨਾਂ ਮੈਡਲਾਂ ਦੇ ਆਉਣ ਵਿੱਚ ਸਰਕਾਰੀ ਹਾਈ ਸਕੂਲ ਦੇ ਪੀ ਟੀ ਆਈ ਅਧਿਆਪਕ ਮੈਡਮ ਨਵਪ੍ਰੀਤ ਕੌਰ ਦਾ ਵਡਮੁੱਲਾ ਯੋਗਦਾਨ ਹੈ ਜਿਨਾਂ ਨੇ ਸਕੂਲ ਸਮੇਂ ਤੋਂ ਪਹਿਲਾਂ ਅਤੇ ਬਾਅਦ ਪਹੁੰਚ ਕੇ ਵਿਦਿਆਰਥੀਆਂ ਦੀ ਵੱਡੇ ਪੱਧਰ ਤੇ ਪ੍ਰੈਕਟਿਸ ਕਰਵਾਈ ਹੈ। ਅੱਜ ਸਵੇਰੇ ਜਦੋਂ ਮੈਡਮ ਨਵਪ੍ਰੀਤ ਅਤੇ ਮੈਡਲਿਸਟ ਵਿਦਿਆਰਥੀ ਸਕੂਲ ਪਹੁੰਚੇ ਤਾਂ ਸਕੂਲ ਦੇ ਸਟਾਫ ਵਿਦਿਆਰਥੀਆਂ, ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਅਤੇ ਪਿੰਡ ਦੇ ਹੋਰ ਪਤਵੰਤਿਆਂ ਨੇ ਮੈਡਮ ਨਵਪ੍ਰੀਤ ਅਤੇ ਵਿਦਿਆਰਥੀਆਂ ਦਾ ਵੱਡੇ ਪੱਧਰ ਤੇ ਸਵਾਗਤ ਕੀਤਾ।ਇਸ ਮੌਕੇ ਪ੍ਰਿੰਸੀਪਲ ਸ ਸ ਸ ਸ ਫੱਗੂਵਾਲਾ ਮੈਡਮ ਅਰਜੋਤ ਕੌਰ, ਰਾਮਪੁਰਾ ਦੇ ਸਰਪੰਚ ਸਵਰਨਜੀਤ ਕੌਰ, ਨੰਬਰਦਾਰ ਅਮਨਦੀਪ ਸਿੰਘ, ਸਮਾਜ ਸੇਵੀ ਤਲਵੀਰ ਸਿੰਘ, ਮੈਬਰ ਪੰਚਾਇਤ
ਰਾਜਵਿੰਦਰ ਸਿੰਘ, ਮੇਜਰ ਸਿੰਘ ਅਤੇ ਪਿੰਡ ਦੇ ਪਤਵੰਤਿਆਂ ਅਤੇ ਸਰਕਾਰੀ ਹਾਈ ਸਕੂਲ ਰਾਮਪੁਰਾ ਦੇ ਸਟਾਫ ਮੈਡਮ ਮਨਦੀਪ ਕੌਰ, ਮੈਡਮ ਨਿਸ਼ਾ ਰਾਣੀ, ਮੈਡਮ ਸਵਾਤੀ ਸ਼ਰਮਾ, ਮਾਸਟਰ ਸਤਬੀਰ ਸਿੰਘ, ਕਰਮਜੀਤ ਸਿੰਘ, ਅਤੇ ਟੀਚਿੰਗ ਪ੍ਰੈਕਟਿਸ ਤੇ ਆਏ ਅਧਿਆਪਕ ਜਸਪ੍ਰੀਤ ਸਿੰਘ, ਜਸਪ੍ਰੀਤ ਕੌਰ, ਮੈਡਮ ਰੇਨੂੰ ਅਤੇ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ


   
  
  ਮਨੋਰੰਜਨ


  LATEST UPDATES











  Advertisements