View Details << Back

ਸਰਕਾਰੀ ਹਾਈ ਸਕੂਲ ਬਲਿਆਲ ਦੀਆਂ ਵਿਦਿਆਰਥਣਾਂ ਨੂੰ ਕੋਟੀਆਂ ਵੰਡੀਆਂ

ਭਵਾਨੀਗੜ (ਗੁਰਵਿੰਦਰ ਸਿੰਘ) ਸਰਕਾਰੀ ਸਮਾਰਟ ਸਕੂਲ ਬਲਿਆਲ ਦੀਆਂ 9 ਵੀਂ ਅਤੇ ਦਸਵੀਂ ਜਮਾਤ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਪਿੰਡ ਬਲਿਆਲ ਦੀ ਪਸ਼ੂ ਡਿਸਪੈਂਸਰੀ ਵਿੱਚ ਤਾਇਨਾਤ ਵੈਟਰਨਰੀ ਇੰਸਪੈਕਟਰ ਸ. ਸੁਰਿੰਦਰ ਸਿੰਘ ਦੁਆਰਾ ਕੋਟੀਆਂ ਵੰਡੀਆਂ ਗਈਆਂ, ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀ ਮਤੀ ਸ਼ੀਨੂੰ ਨੇ ਸ. ਸੁਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਉਹਨਾਂ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਵੀ ਅਜਿਹੇ ਉਪਰਾਲੇ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।ਮੁੱਖ ਅਧਿਆਪਕਾ ਵੱਲੋਂ ਸਕੂਲ ਦੇ ਸ. ਸ. ਮਾਸਟਰ ਸ. ਸਿਕੰਦਰ ਸਿੰਘ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਦਾਨੀ ਸੱਜਣਾਂ ਨੂੰ ਸਕੂਲ ਨਾਲ , ਵਿਦਿਆਰਥੀਆਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ' ਤੇ ਮੁੱਖ ਅਧਿਆਪਕਾ ਤੋਂ ਇਲਾਵਾ ਸ. ਸਿਕੰਦਰ ਸਿੰਘ ਸ. ਸ ਮਾਸਟਰ , ਡਾ. ਜਸ਼ਨ ਸ਼ਰਮਾ ਵੈਟਰਨਰੀ ਅਫ਼ਸਰ ਭਵਾਨੀਗੜ੍ਹ, ਡਾ. ਨਮਰਤਾ ਮਹਿਤਾ ਵੈਟਰਨਰੀ ਅਫ਼ਸਰ ਹਰਕਿਸ਼ਨਪੁਰਾ ,ਸ. ਹਰਿੰਦਰ ਪਾਲ ਰਤਨ ਸੀਨੀਅਰ ਵੈਟਨਰੀ ਇੰਸਪੈਕਟਰ ਭਵਾਨੀਗੜ੍ਹ, ਸ਼੍ਰੀ ਦੀਪਕ ਸੱਚਦੇਵਾ ਵੈਟਨਰੀ ਇੰਸਪੈਕਟਰ ਹਰਕਿਸ਼ਨਪੁਰਾ
ਮੁੱਖ ਤੌਰ ਤੇ ਹਾਜ਼ਰ ਰਹੇ ।


   
  
  ਮਨੋਰੰਜਨ


  LATEST UPDATES











  Advertisements