View Details << Back

ਰਾਜਨੀਤਕ ਆਗੂ ਹਰਪ੍ਰੀਤ ਬਾਜਵਾ ਨੂੰ ਸਦਮਾ ਪਿਤਾ ਦਾ ਦਿਹਾਤ
ਵੱਖ ਵੱਖ ਸਿਆਸੀ.ਧਾਰਮਿਕ ਅਤੇ ਸਮਾਜਿਕ ਆਗੂਆ ਵਲੋ ਦੁੱਖ ਦਾ ਪ੍ਰਗਟਾਵਾ

ਭਵਾਨੀਗੜ੍ਹ 27 ਅਕਤੂਬਰ (ਗੁਰਵਿੰਦਰ ਸਿੰਘ) ਭਵਾਨੀਗੜ੍ਹ ਵਾਸੀ ਸੀਨੀਅਰ ਰਾਜਨੀਤਿਕ ਆਗੂ ਹਰਪ੍ਰੀਤ ਸਿੰਘ ਬਾਜਵਾ ਅਤੇ ਉਨਾਂ ਦੇ ਭਰਾ ਸੱਤਜੀਤ ਸਿੰਘ ਬਾਜਵਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਪਿਤਾ ਸੁਖਵਿੰਦਰ ਸਿੰਘ ਪੱਪੂ ਬਾਜਵਾ (65) ਦਾ ਅਚਾਨਕ ਦੇਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਪ੍ਰੋਫੈਸਰ ਓੰਕਾਰ ਸਿੰਘ ਓਐਸਡੀ ਮੁੱਖ ਮੰਤਰੀ ਪੰਜਾਬ, ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀਆਰਟੀਸੀ, ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਚੇਅਰਮੈਨ ਇਨਫੋਟੈਕ ਪੰਜਾਬ, ਨਰਿੰਦਰ ਕੌਰ ਭਰਾਜ ਐਮਐਲਏ ਹਲਕਾ ਸੰਗਰੂਰ, ਪਰਮਿੰਦਰ ਸਿੰਘ ਢੀਣਸਾ ਸਾਬਕਾ ਖਜ਼ਾਨਾਾ ਮੰਤਰੀ, ਬਲਦੇਵ ਸਿੰਘ ਮਾਨ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਮਨਦੀਪ ਸਿੰਘ ਲੱਖੇਵਾਲ, ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਜ਼ਿਲਾ ਯੋਜਨਾ ਬੋਰਡ, ਸੁਖਪਾਲ ਸਿੰਘ ਖਹਿਰਾ ਦੇ ਸਪੁੱਤਰ ਮਹਿਤਾਬ ਸਿੰਘ, ਦਲਵੀਰ ਸਿੰਘ ਗੋਲਡੀ ਜ਼ਿਲਾ ਪ੍ਰਧਾਨ ਕਾਂਗਰਸ, ਪਿਰਮਲ ਸਿੰਘ ਧੌਲਾ ਸਾਬਕਾ ਵਿਧਾਇਕ, ਗੁਰਪ੍ਰੀਤ ਸਿੰਘ ਆਲੋਅਰਖ, ਹਰਦੇਵ ਸਿੰਘ ਕਾਲਝਾੜ ਸਰਕਲ ਪ੍ਰਧਾਨ, ਲਾਲਵਿੰਦਰ ਸਿੰਘ ਲਾਲੀ ਸਕਰੌਦੀ, ਰੁਪਿੰਦਰ ਗੋਲਡੀ ਬਨੇਰਾ,ਗੁਰਦੀਪ ਸਿੰਘ ਘਰਾਚੋ ਬਲਾਕ ਪ੍ਰਧਾਨ ਕਾਗਰਸ ਪਾਰਟੀ, ਸੁਦਰਸ਼ਨ ਸਲਦੀ ਐਮਸੀ, ਸੰਜੀਵ ਲਾਲਕਾ ਐਮਸੀ,ਕਰਨੈਲ ਸਿੰਘ ਮਾਝੀ ਸਾਬਕਾ ਸਰਪੰਚ. ਤੇਜੀ ਚਹਿਲ ਸਾਬਕਾ ਐਮਸੀ, ਸੰਯੁਕਤ ਪ੍ਰੈੱਸ ਕਲੱਬ ਭਵਾਨੀਗੜ੍ਹ ਸਮੇਤ ਰਾਜਨੀਤਕ ਧਾਰਮਿਕ ਜਥੇਬੰਦੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸੁਖਵਿੰਦਰ ਸਿੰਘ ਨਮਿੱਤ ਅੰਤਿਮ ਅਰਦਾਸ 29 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵਿਖੇ ਹੋਵੇਗੀ।

   
  
  ਮਨੋਰੰਜਨ


  LATEST UPDATES











  Advertisements