View Details << Back

ਤਿੰਨ ਰੋਜਾ ਕਲੱਸਟਰ-17 ਟੇਬਲ ਟੈਨਿਸ ਸਮਾਪਤ

ਭਵਾਨੀਗੜ੍ਹ, 1 ਨਵੰਬਰ (ਗੁਰਵਿੰਦਰ ਸਿੰਘ) : ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਵਿੱਚ ਚੱਲ ਰਹੇ ਸੀ. ਬੀ. ਐਸ. ਈ ਦੁਆਰਾ ਆਯੋਜਿਤ ਤਿੰਨ ਰੋਜ਼ਾ ਕਲੱਸਟਰ-17 ਟੇਬਲ ਟੈਨਿਸ ਦੀ ਸਮਾਪਤੀ ਮੌਕੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਐਸ. ਡੀ. ਐਮ ਡਾ. ਵਨੀਤ ਕੁਮਾਰ (ਭਵਾਨੀਗੜ੍ਹ), ਸ੍ਰੀ ਮਨਿਕ ਰਾਜ ਸਿੰਗਲਾ( ਮੁੱਖੀ ਟੀ. ਟੀ .ਫੈਡਰੇਸ਼ਨ ਪਟਿਆਲਾ), ਘਨਸ਼ਾਮ ਕਾਂਸਲ (ਜ਼ਿਲ੍ਹਾ ਗਵਰਨ ਰੋਟਰੀ ਕਲੱਬ), ਸ੍ਰੀ ਵਰਿੰਦਰ ਮਿੱਤਲ ( ਪ੍ਰਧਾਨ ਅਗਰਵਾਲ ਸਭਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਨਾਮਾਂ ਦੀ ਵੰਡ ਦੀ ਰਸਮ ਅਦਾ ਕਰਦਿਆਂ ਜੇਤੂ ਖਿਡਾਰੀਆਂ ਨੂੰ ਸੋਨ, ਚਾਂਦੀ ਤੇ ਕਾਂਸੀ ਦੇ ਤਗਮੇ, ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਟੇਬਲ ਟੈਨਿਸ ਮੁਕਾਬਲੇ ਵਿੱਚ ਵੱਖ-ਵੱਖ ਟੀਮਾਂ ਨੇ ਭਾਗ ਲਿਆ ਸੀ ਜਿਸ ਵਿੱਚੋਂ ਅੰਡਰ 14 ਟੀਮ (ਲੜਕੇ) ਵਿੱਚ ਮਾਨਵ ਮੰਗਲ ਸਕੂਲ ਮੁਹਾਲੀ ਨੇ ਪਹਿਲਾ ਸਥਾਨ ਸੇਂਟ ਐਨੀਜ਼ ਕਾਨਵੈਂਟ ਸਕੂਲ ਨੇ ਦੂਜਾ ਸਥਾਨ, ਜੀ. ਬੀ ਇੰਟਰਨੈਸ਼ਨਲ ਸਕੂਲ ਨਾਭਾ ਅਤੇ ਲਰਨਿੰਗ ਪਾਥ ਸਕੂਲ ਮੁਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਟੀਮ (ਲੜਕੀਆਂ) ਵਿੱਚ ਸੇਂਟ ਐਨੀਜ਼ ਕਾਨਵੈਂਟ ਸਕੂਲ ਚੰਡੀਗੜ੍ਹ ਨੇ ਪਹਿਲਾ ਸਥਾਨ, ਲਰਨਿੰਗ ਪਾਥ ਸਕੂਲ ਮੁਹਾਲੀ ਨੇ ਦੂਜਾ ਸਥਾਨ, ਹੈਰੀਟੇਜ ਪਬਲਿਕ ਸਕੂਲ ਰਾਮਪੁਰਾ ਭਵਾਨੀਗੜ੍ਹ ਅਤੇ ਮਾਨਵ ਮੰਗਲ ਸਕੂਲ ਮੁਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਟੀਮ (ਲੜਕੇ) ਵਿੱਚ ਡੀ. ਏ. ਵੀ ਪਬਲਿਕ ਸਕੂਲ ਚੰਡੀਗੜ੍ਹ ਨੇ ਪਹਿਲਾ ਸਥਾਨ, ਮਾਨਵ ਮੰਗਲ ਸਕੂਲ ਮੁਹਾਲੀ ਨੇ ਦੂਜਾ ਸਥਾਨ, ਬਾਬਾ ਗੰਡਾ ਸਿੰਘ ਪਬਲਿਕ ਸਕੂਲ ਬਰਨਾਲਾ ਅਤੇ ਲਰਨਿੰਗ ਪਾਥ ਸਕੂਲ ਮੁਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਟੀਮ (ਲੜਕੀਆਂ) ਵਿੱਚ ਲਰਨਿੰਗ ਪਾਥ ਸਕੂਲ ਮੁਹਾਲੀ ਨੇ ਪਹਿਲਾ ਸਥਾਨ, ਮਾਨਵ ਮੰਗਲ ਸਕੂਲ ਮੁਹਾਲੀ ਨੇ ਦੂਜਾ ਸਥਾਨ, ਹੈਰੀਟੇਜ ਪਬਲਿਕ ਸਕੂਲ ਰਾਮਪੁਰਾ ਭਵਾਨੀਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅੰਡਰ 19 ਟੀਮ (ਲੜਕੇ) ਵਿੱਚ ਲਰਨਿੰਗ ਪਾਥ ਸਕੂਲ ਮੁਹਾਲੀ ਨੇ ਪਹਿਲਾ ਸਥਾਨ, ਮਾਨਵ ਮੰਗਲ ਸਕੂਲ ਮੁਹਾਲੀ ਨੇ ਦੂਜਾ ਸਥਾਨ, ਹੈਰੀਟੇਜ ਪਬਲਿਕ ਸਕੂਲ ਰਾਮਪੁਰਾ ਭਵਾਨੀਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ 19 ਟੀਮ (ਲੜਕੀਆਂ) ਵਿੱਚ ਡੀ.ਏ.ਵੀ ਪਬਲਿਕ ਸਕੂਲ ਚੰਡੀਗੜ੍ਹ ਨੇ ਪਹਿਲਾ ਸਥਾਨ,ਲਰਨਿੰਗ ਪਾਥ ਸਕੂਲ ਮੁਹਾਲੀ ਨੇ ਦੂਜਾ ਸਥਾਨ, ਹੈਰੀਟੇਜ ਪਬਲਿਕ ਸਕੂਲ ਰਾਮਪੁਰਾ ਭਵਾਨੀਗੜ੍ਹ ਅਤੇ ਜੀ. ਬੀ ਇੰਟਰਨੈਸ਼ਨਲ ਸਕੂਲ ਨਾਭਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਐਸ. ਡੀ. ਐਮ ਡਾ. ਵਿਨੀਤ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਨਾਲ ਬੱਚੇ ਦੇ ਵਿਕਾਸ ਵਿੱਚ ਹਰ ਪੱਖੋਂ ਮੱਦਦ ਮਿਲਦੀ ਹੈ। ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਸਮੂਹ ਟੀਮਾਂ ਦੇ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਖੇਡਾਂ ਪ੍ਰਤੀ ਉਨ੍ਹਾਂ ਦੇ ਪਿਆਰ, ਉਤਸ਼ਾਹ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।


   
  
  ਮਨੋਰੰਜਨ


  LATEST UPDATES











  Advertisements