View Details << Back

ਅਲਪਾਈਨ ਪਬਲਿਕ ਸਕੂਲ ਨੂੰ ਮਿਲਿਆ ਬੈਸਟ ਸਕੂਲ ਦਾ ਐਵਾਰਡ
ਸਕੂਲ ਸਟਾਫ, ਬੱਚਿਆਂ ਅਤੇ ਸਕੂਲ ਪ੍ਰਬੰਧਕਾਂ ਵਿਚ ਖੁਸ਼ੀ ਦੀ ਲਹਿਰ

ਭਵਾਨੀਗੜ (ਗੁਰਵਿੰਦਰ ਸਿੰਘ)ਵੱਖ ਵੱਖ ਤਰ੍ਹਾਂ ਦੀਆਂ ਐਕਟੀਵਿਟੀਆਂ ਵਿਚੋਂ ਮੋਹਰੀ ਰਹਿਣ ਵਾਲਾ ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਇਕ ਵਾਰ ਫਿਰ ਛਾ ਗਿਆ। ਬੀਤੇ ਕੱਲ ਪੀਟੀਸੀ ਨਿਊਜ ਚੈਨਲ ਵਲੋਂ ਕਰਵਾਏ ਬੈਸਟ ਐਵਾਰਡ ਸਮਾਰੋਹ ਵਿਚ ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਨੂੰ ਸੰਗਰੂਰ ਜਿਲ੍ਹੇ ਵਿਚੋਂ ਬੈਸਟ ਸਕੂਲ ਦੇ ਐਵਾਰਡ ਨਾਲ ਨਿਵਾਜਿਆ ਗਿਆ। ਜਿੱਥੇ ਇਹ ਸਕੂਲ ਪ੍ਰਬੰਧਕਾਂ ਲਈ ਮਾਨ ਵਾਲੀ ਗੱਲ ਹੈ ਉਥੇ ਹੀ ਸਕੂਲ ਵਿਚ ਪੜੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕੇ ਦੇ ਲੋਕਾਂ ਵਿਚ ਅਲਪਾਈਨ ਸਕੂਲ ਨੂੰ ਬੈਸਟ ਸਕੂਲ ਦਾ ਐਵਾਰਡ ਮਿਲਣ ਕਾਰਨ ਖੁਸ਼ੀ ਪਾਈ ਜਾ ਰਹੀ ਹੈ।ਇਹ ਐਵਾਰਡ ਅਪਲਾਈਨ ਸਕੂਲ ਦੇ ਮੈਨੇਜਰ ਹਰਮੀਤ ਸਿੰਘ ਗਰੇਵਾਲ ਅਤੇ ਜਸਪ੍ਰੀਤ ਸਿੰਘ ਚਹਿਲ ਨੇ ਹਾਸਲ ਕਰਦਿਆਂ ਦੱਸਿਆ ਕਿ ਸਕੂਲ ਵਿਚ ਪੜ ਕੇ ਗਏ ਅਨੇਕਾਂ ਵਿਦਿਆਰਥੀਆਂ ਉਚ ਪ੍ਰਾਪਤੀਆਂ ਹਾਸਲ ਕੀਤੀਆਂ ਹਨ।ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਦੀ ਸ਼ੁਰੂਆਤ ਸਰਦਾਰ ਮਹਿਮਾ ਸਿੰਘ ਗਰੇਵਾਲ ਨੇ 1995 ਈ. ਵਿਚ ਕੀਤੀ ਸੀ। ਇਸ ਸਕੂਲ ਨੂੰ ਖੋਲਣ ਦਾ ਮਕਸਦ ਭਵਾਨੀਗੜ੍ਹ ਅਤੇ ਇਸਦੇ ਆਲੇ ਦੁਆਲੇ ਦੇ ਪਿੰਡਾਂ ਦੇ ਬੱਚਿਆਂ ਨੂੰ ਵਧੀਆ ਅਤੇ ਸਸਤੀ ਸਿੱਖਿਆ ਮੁਹੱਈਆ ਕਰਵਾਉਣਾ ਸੀ।ਜਿਸ ਸਮੇਂ ਸ. ਮਹਿਮਾ ਸਿੰਘ ਗਰੇਵਾਲ ਨੇ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਉਸ ਸਮੇਂ ਭਵਾਨੀਗੜ੍ਹ ਵਿਖੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦਾ ਕੋਈ ਵਿਦਿਅਕ ਅਦਾਰਾ ਨਹੀਂ ਸੀ, ਜਿਸ ਕਰਕੇ ਉਹਨਾਂ ਨੂੰ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਆਪਣੇ ਪਿੰਡ ਸਕਰੌਦੀ ਤੋਂ ਆਪਣੇ ਦਾਦਾ-ਦਾਦੀ ਜੀ ਨਾਲ ਸੰਗਰੂਰ ਰਹਿਣਾ ਪਿਆ ਅਤੇ ਫਿਰ ਉਹਨਾਂ ਨੇ ਆਪਣੀ ਨਿੱਜੀ ਅਨੁਭਵ ਅਨੁਸਾਰ ਅਤੇ ਸਮੇਂ ਦੀ ਲੋੜ ਅਨੁਸਾਰ ਭਵਾਨੀਗੜ੍ਹ ਵਿਚ ਉਚੇਰੀ ਸਿੱਖਿਆ ਲਈ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਖੋਲਿਆ ਅਤੇ ਕਾਲਜ ਖੋਲਣ ਦੇ ਨਾਲ ਨਾਲ ਕਾਲਜ ਦੇ ਨਾਲ ਹੀ ਖੇਡ ਸਟੇਡੀਅਮ ਵੀ ਬਣਵਾਇਆ।ਇਸ ਸਕੂਲ ਦੀ ਹੋਰ ਸਕੂਲਾਂ ਨਾਲੋਂ ਖਾਸੀਅਤ ਇਹ ਹੈ ਕਿ ਇਹ ਸਕੂਲ ਭਵਾਨੀਗੜ੍ਹ ਦੇ ਬਾਕੀ ਸਕੂਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਫੀਸ ਲੈ ਕੇ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾ ਰਿਹਾ ਹੈ। ਸ. ਮਹਿਮਾ ਸਿੰਘ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਉਹਨਾਂ ਦੇ ਸਪੁੱਤਰ ਸ. ਪ੍ਰੀਤ ਸਿੰਘ ਗਰੇਵਾਲ (ਜੋ ਵਿਦੇਸ਼ ਵਿਚ ਰਹਿ ਰਹੇ ਹਨ) ਦੀ ਦੇਖ ਰੇਖ ਵਿਚ ਦਿਨ ਪ੍ਰਤੀ ਦਿਨ ਤਰੱਕੀ ਕਰ ਰਿਹਾ ਹੈ। ਸਕੂਲ ਤੋਂ ਪ੍ਰਾਪਤ ਹੋਣ ਵਾਲੀ ਸਾਰੀ ਆਮਦਨ ਨੂੰ ਸਕੂਲ ਦੇ ਬੱਚਿਆਂ ਦੀ ਭਲਾਈ ਲਈ ਸਕੂਲ ਉਪਰ ਹੀ ਖਰਚਿਆ ਜਾਂਦਾ ਹੈ ਅਤੇ ਸਕੂਲ ਮੈਨੇਜਮੈਂਟ ਨੇ ਕਦੇ ਵੀ ਆਪਣੇ ਨਿੱਜੀ ਫਾਇਦੇ ਲਈ ਸਕੂਲੀ ਆਮਦਨ ਨੂੰ ਨਹੀਂ ਵਰਤਿਆ।ਮੌਜੂਦਾ ਸਮੇਂ ਸਕੂਲ ਮੈਨੇਜਰ ਸ. ਹਰਮੀਤ ਸਿੰਘ ਗਰੇਵਾਲ ਦੀ ਅਗਵਾਈ ਵਿਚ ਵਿੱਦਿਆ ਦਾ ਇਹ ਚਾਨਣ-ਮੁਨਾਰਾ ਵਿਦਿਆਰਥੀਆਂ ਨੂੰ ਵਧੀਆ ਅਤੇ ਸਸਤੀ ਵਿੱਦਿਆ ਮੁਹੱਈਆ ਕਰਵਾ ਰਿਹਾ ਹੈ ਅਤੇ ਹਮੇਸ਼ਾਂ ਕਰਵਾਉਂਦਾ ਰਹੇਗਾ।

   
  
  ਮਨੋਰੰਜਨ


  LATEST UPDATES











  Advertisements