View Details << Back

*ਰਹਿਬਰ ਫਾਊਡੇਸ਼ਨ ਵਿਖੇ ਕੈਸਰ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਭਵਾਨੀਗੜ (ਗੁਰਵਿੰਦਰ ਸਿੰਘ) ਸਥਾਨਕ ਫੱਗੂਵਾਲਾ ਕੈਚੀਆ ਵਿਖੇ ਸਥਿੱਤ ਰਹਿਬਰ ਫਾਊਡੇਸ਼ਨ ਭਵਾਨੀਗੜ੍ਹ ਵਿਖੇ ਕੈਸਰ ਜਾਗਰੂਕਤਾ ਦਿਵਸ ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮਾਨਯੋਗ ਚੇਅਰਮੈਨ ਡਾ. ਐਮ.ਐਸ. ਖਾਨ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਸੈਮੀਨਾਰ ਦੌਰਾਨ ਡਾ. ਐਮ.ਐਸ. ਖਾਨ ਜੀ ਨੇ ਪੰਜਾਬ ਵਿੱਚ ਵੱਧ ਰਹੇ ਕੈਂਸਰ ਦੇ ਕੇਸਾਂ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾ ਦੱਸਿਆ ਕਿ ਸਮੇ ਸਿਰ ਇਸ ਦਾ ਟੈਸਟ ਕਰਵਾਇਆ ਜਾਵੇ ਅਤੇ ਜਾਗਰੂਕਤਾ ਨਾਲ ਕੈਸਰ ਵਰਗੀ ਬਿਮਾਰੀ ਤੇ ਰੋਕ ਲਗਾਈ ਜਾ ਸਕਦੀ ਹੈ ਅਤੇ ਇਸ ਮੌਕੇ ਵਿਦਿਆਰਥੀਆ ਵੱਲੋ ਪੋਸਟਰ ਮੇਕਿੰਗ, ਭਾਸ਼ਣ ਮੁਕਾਬਕੇ ਅਤੇ ਹੋਰ ਕਈ ਪ੍ਰਕਾਰ ਦੀਆ ਗਤੀਵਿਧੀਆ ਕਰਵਾਈਆ ਗਈਆ ਜਿਸ ਨਾਲ ਕੈਸਰ ਵਿਰੁੱਧ ਜਾਗਰੂਕਤਾ ਵਧਾਈ ਗਈ। ਇਸ ਮੌਕੇ BUMS ਦੇ ਪ੍ਰਿੰਸੀਪਲ ਸਿਰਾਜੁਨਬੀ ਜਾਫਰੀ ਅਤੇ ਨਰਸਿੰਗ ਦੇ ਪ੍ਰਿੰਸੀਪਲ ਰਮਨਦੀਪ ਕੌਰ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਸ਼ਾਮਿਲ ਸਨ।

   
  
  ਮਨੋਰੰਜਨ


  LATEST UPDATES











  Advertisements