ਮਨੋਰੰਜਨ
ਲਾਈਫ ਸਟਾਈਲ
ਵਪਾਰਕ
ਖੇਡ
ਸਿਹਤ ਦਰਪਣ
ਰਾਜਨੀਤੀ
ਧਰਮ
ਸੰਪਾਦਕੀ/ਲੇਖ
ਸਮਾਜ
ਬਾਲ ਸੰਸਾਰ
ਨਾਰੀ,ਘਰ ਸੰਸਾਰ
Facebook
YouTube
MALWA MV TV
Home
Punjab
India
International
Be a Reporter
Videos
Blogs
Contact Us
Login
View Details
<< Back
ਸੂਬੇ ਦਾ ਮੁਲਾਜਮ ਵਰਗ 9 ਤੋ 11 ਤੱਕ ਕੈਬਨਿਟ ਮੰਤਰੀਆਂ ਅਤੇ ਵਿਧਾਇਕਾ ਦੇ ਘਰਾਂ ਅਗੇ ਫੂਕਣਗੇ ਅਰਥੀਆਂ - ਸਾਂਝਾ ਫਰੰਟ
ਭਵਾਨੀਗੜ, 8 ਨਵੰਬਰ (ਗੁਰਵਿੰਦਰ ਸਿੰਘ) ਪੰਜਾਬ ਸਰਕਾਰ ਵਲੋਂ ਪੰਜਾਬ ਦੇ ਮੁਲਾਜ਼ਮਾ ਅਤੇ ਪੈਨਸ਼ਨਰਾ ਦੀਆਂ ਮੰਗਾ ਪ੍ਰਤੀ ਧਾਰੀ ਸ਼ਾਜਸ਼ੀ ਚੁਪ ਦੇ ਖਿਲਾਫ ਹੁਣ ਕੈਬਨਿਟ ਮੰਤਰੀਆਂ ਅਤੇ ਆਪ ਵਿਧਾਇਕਾ ਦੇ ਘਰਾਂ ਅਗੇ ਹੁਣ 9 ਨਵੰਬਰ ਤੋਂ 11 ਨਵੰਬਰ ਤੱਕ ਫੂਕੀਆਂ ਜਾਣਗੀਆਂ ਅਰਥੀਆਂ । ਇਹਨਾਂ ਸ਼ਬਦਾ ਦਾ ਪ੍ਰਗਟਾਵਾ "ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ" ਵਲੌਂ ਸਾਂਝਾ ਫਰੰਟ ਦੇ ਕਨਵੀਨਰ ਐਨ.ਕੇ.ਕਲਸੀ ਜੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ਉਪਰੰਤ ਸਾਂਝਾ ਫਰੰਟ ਦੇ ਆਗੂਆਂ ਸਤੀਸ਼ ਰਾਣਾ , ਸੁਵਿੰਦਰ ਪਾਲ ਸਿੰਘ ਮੋਲੋਵਾਲੀ , ਜਰਮਨਜੀਤ ਸਿੰਘ , ਰਣਜੀਤ ਸਿੰਘ ਰਾਣਵਾ , ਕਰਮ ਸਿੰਘ ਧਨੋਆ , ਬਾਜ ਸਿੰਘ ਖਹਿਰਾ, ਭਜਨ ਸਿੰਘ ਗਿਲ, ਰਤਨ ਸਿੰਘ ਮਜਾਰੀ , ਗਗਨਦੀਪ ਸਿੰਘ ਭੁਲਰ , ਸੁਖਦੇਵ ਸਿੰਘ ਸੈਣੀ , ਹਰਭਜਨ ਸਿੰਘ ਪਿਲਖਣੀ,ਰਾਧੇ ਸ਼ਾਮ,ਜਸਵੀਰ ਸਿੰਘ ਤਲਵਾੜਾ , ਗੁਰਮੇਲ ਮੈਲਡੇ, ਬੋਬਿੰਦਰ ਸਿੰਘ ,ਦਿਗਵਿਜੇ ਪਾਲ , ਸੁਰਜੀਤ ਸਿੰਘ ਗਗੜਾ ਅਤੇ ਸੁਖਵਿੰਦਰ ਸਿੰਘ ਲਵਲੀ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾ ਤੇ ਪੈਨਸ਼ਨਰਾ ਦੀਆਂ ਮੰਗਾਂ ਪ੍ਰਤੀ ਬਿਲਕੁਲ ਵੀ ਗਭੀਰ ਨਹੀਂ ਹੈ ਉਲਟਾ ਸਰਕਾਰ ਵਲੋਂ ਸਾਜਿਸ਼ੀ ਚੁਪ ਧਾਰੀ ਹੋਈ ਹੈ । ਪੰਜਾਬ ਕੈਬਨਿਟ ਦੀ 06 ਨਵੰਬਰ ਦੀ ਮੀਟਿੰਗ ਵਿੱਚ ਇਸ ਵਰਗ ਨੂੰ ਕਾਫੀ ਆਸ ਸੀ ਕਿ ਸਰਕਾਰ ਕੁੱਝ ਮੁਲਾਜ਼ਮ / ਪੈਨਸ਼ਨਰ ਪੱਖੀ ਫੈਸਲੇ ਲਵੇਗੀ , ਪ੍ਰੰਤੂ ਇਸ ਮੀਟਿੰਗ ਵਿੱਚ ਸਰਕਾਰ ਨੇ ਵਪਾਰੀ ਵਰਗ ਨੂੰ ਹੀ ਯਕਮੁਸ਼ਤ ਨਿਪਟਾਰਾ ਸਕੀਮ ਤਹਿਤ ਟੈਕਸਾ ਵਿੱਚ ਛੋਟ ਦਿੱਤੀ ਹੈ ਅਤੇ ਤੀਰਥ ਯਾਤਰਾਵਾਂ ਦੇ ਹੀ ਸੁਪਨੇ ਦਿਖਾਏ ਹਨ । ਆਗੂਆਂ ਆਖਿਆ ਕਿ ਮੁਲਾਜ਼ਮਾ / ਪੈਨਸ਼ਨਰਾ ਨੂੰ ਮਹਿਗਾਈ ਭੱਤਾ ਨਾ ਦੇ ਕੇ ਤਨਖਾਹ ਅਤੇ ਪੈਨਸ਼ਨ ਨੂੰ 12 ਪ੍ਰਤੀਸ਼ਤ ਖੋਰਾ ਲਗਾਇਆ ਜਾ ਰਿਹਾ ਹੈ ਅਤੇ ਇਹ ਅਸਮਾਨਤਾ ਲੰਬੇ ਸਮੇਂ ਤੌਂ ਚੱਲ ਰਹੀ ਹੈ । ਇਹ ਵੀ ਪਹਿਲੀ ਵਾਰ ਹੈ ਕਿ ਦਿਵਾਲੀ ਤੇ ਮਹਿਗਾਈ ਭੱਤਾ ਨਾ ਮਿਲੇ ਜਦੋਂਕਿ ਗੁਆਂਢੀ ਸੂਬੇ ਅਤੇ ਚੰਡੀਗੜ ਦੇ ਮੁਲਾਜ਼ਮ ਲੈ ਰਹੇ ਹਨ । ਇਸ ਵਰਗ ਨੂੰ ਤਨਖਾਹ ਕਮਿਸ਼ਨ ਦਾ ਕੋਈ ਬਕਾਇਆ ਨਹੀਂ , ਪੈਨਸ਼ਨਰਾ ਨੂੰ 2.59 ਗੁਣਾਂਕ ਨਹੀਂ , ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਠੰਡੇ ਬਸਤੇ ਵਿੱਚ , ਕੱਚੇ ਮੁਲਾਜ਼ਮ ਕੱਚੇ ਦੇ ਕੱਚੇ , ਮਾਣ ਭੱਤਾ / ਇਨਸੈਂਟਿਵ ਮੁਲਾਜ਼ਮਾ ਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਨਹੀਂ ,ਪੁਰਾਣੀ ਪੈਨਸ਼ਨ ਦਾ ਸਿਰਫ ਕਾਗਜ਼ੀ ਐਲਾਨ ਹੀ ਰਹਿ ਗਿਆ , ਸੋਧਣ ਦੇ ਨਾਂ ਤੇ ਬੰਦ ਕੀਤੇ ਭੱਤੇ ਹੁਣ ਫਰੀਜ ਹੀ ਕਰ ਦਿੱਤੇ ਹਨ , ਪ੍ਰੋਵੇਸ਼ਨ ਪੀਰੀਅਡ ਤੇ ਮੁਲਾਜ਼ਮਾ ਦਾ ਸ਼ੋਸ਼ਣ ਜਾਰੀ , ਕੇਂਦਰੀ ਸਕੇਲ ਵਾਪਸ ਨਹੀਂ ਲਏ ਜਾ ਰਹੇ ਅਤੇ ਵਿਕਾਸ ਦੇ ਨਾਂ ਤੇ 200 ਰੁਪਏ ਜ਼ਜ਼ੀਆ ਟੈਕਸ ਦੀ ਕਟੋਤੀ ਜਾਰੀ ਹੈ । ਆਗੂਆਂ ਆਖਿਆ ਕਿ ਹੁਣ ਤਾਂ ਸਰਕਾਰ ਗਲਬਾਤ ਤੋਂ ਵੀ ਭੱਜ ਗਈ ਹੈ , ਇਸ ਲਈ ਫੈਸਲਾ ਕੀਤਾ ਗਿਆ ਕਿ ਸਰਕਾਰ ਦੇ ਮੁਲਾਜ਼ਮ / ਪੈਨਸ਼ਨਰਜ਼ ਵਿਰੋਧੀ ਵਤੀਰੇ ਖਿਲਾਫ ਪੂਰੇ ਪੰਜਾਬ ਅੰਦਰ ਮਿਤੀ 09 - 10 -11 ਨਵੰਬਰ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ / ਹਲਕਾ ਵਧਾਇਕ ਦੇ ਘੱਰਾਂ ਅੱਗੇ ਪੰਜਾਬ ਦੇ ਮੁੱਖ ਮੰਤਰੀ ਦੇ ਪੁੱਤਲੇ ਫੂਕੇ ਜਾਣਗੇ। ਇਸ ਮੌਕੇ ਰੋਸ ਦਾ ਪ੍ਰਗਟਾਵਾ ਕਾਲੇ ਝੰਡੇ / ਕਾਲੀ ਪੱਗੜ੍ਹੀ/ ਕਾਲੀ ਚੂਨੀ / ਕਾਲੀ ਪੱਟੀ ਆਦਿ ਨਾਲ ਕੀਤਾ ਜਾਵੇਗਾ। ਇਸ ਉਪਰੰਤ ਅਗਲੇ ਤਿੱਖੇ ਐਕਸ਼ਨ ਉਲੀਕਣ ਲਈ ਮਿਤੀ 14 ਨਵੰਬਰ ਨੂੰ 11 .00 ਵਜੇ ਪੈਨਸ਼ਨਰਜ਼ ਭਵਨ ਲੁਧਿਆਣਾ ਵਿੱਖੇ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਸਾਂਝਾ ਫਰੰਟ ਵਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵਲੋਂ ਕੀਤੀ ਜਾ ਰਹੀ ਕਲਮ ਛੋੜ/ ਕੰਪਿਊਟਰ ਛੋੜ ਹੜਤਾਲ ਦਾ ਵੀ ਸਮਰਥਨ ਕੀਤਾ ਗਿਆ ਅਤੇ ਉਹਨਾਂ ਨੂੰ ਵੀ ਸਾਂਝਾ ਫਰੰਟ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ । ਮੀਟਿੰਗ ਵਿੱਚ ਸਾਂਝਾ ਫਰੰਟ ਦੇ ਉਕਤ ਆਗੂਆਂ ਤੋਂ ਇਲਾਵਾ ਸੁਰਿੰਦਰ ਰਾਮ ਕੁਸਾ, ਧਨਵੰਤ ਸਿੰਘ ਭੱਠਲ , ਕੁਲਵਰਨ ਸਿੰਘ , ਤੀਰਥ ਸਿੰਘ ਬਾਸੀ, ਸੁਰਿੰਦਰ ਪੁਆਰੀ , ਹਰਦੀਪ ਸਿੰਘ ਟੋਡਰਪੁਰ , ਐਨ.ਡੀ.ਤਿਵਾੜੀ , ਕਰਮਜੀਤ ਸਿੰਘ ਬੀਹਲਾ, ਬੀ.ਐਸ.ਸੈਣੀ , ਸ਼ਿਵ ਕੁਮਾਰ ਤਿਵਾੜੀ , ਅਮਰੀਕ ਸਿੰਘ ਕੰਗ,ਹਰਭਜਨ ਸਿੰਘ ਖੂਗੰਰ ਆਦਿ ਆਗੂ ਹਾਜ਼ਰ ਸਨ।
ਮਨੋਰੰਜਨ
LATEST UPDATES
ਸਾਬਕਾ ਚੇਅਰਮੈਨ ਵਰਿੰਦਰ ਪੰਨਵਾਂ ਨੂੰ ਸਦਮਾ ਮਾਤਾ ਜੀ ਦਾ ਹੋਇਆ ਦਿਹਾਂਤ
ਭਵਾਨੀਗੜ (ਯੁਵਰਾਜ ਹਸਨ)ਬਲਾਕ ਸੰਮਤੀ ਭਵਾਨੀਗੜ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਰਿੰਦਰ ਪੰਨਵਾਂ ਨੂੰ ਓੁਸ ਵੇਲੇ ਭਾਰੀ ਸਦਮਾ ਲੱਗਿਆ ...
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ
ਚੰਡੀਗੜ (ਰਸ਼ਪਿੰਦਰ ਸਿੰਘ) ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਮਰਪਿਤ ਸਿੱਖ ਅਧਿਕਾਰੀ ਹਰਜੀਤ ਸਿੰਘ ਗਰੇ...
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ
ਚੰਡੀਗੜ (ਰਸ਼ਪਿੰਦਰ ਸਿੰਘ) ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਮਰਪਿਤ ਸਿੱਖ ਅਧਿਕਾਰੀ ਹਰਜੀਤ ਸਿੰਘ ਗਰੇ...
ਉਮੀਦਵਾਰਾਂ ਨੂੰ ‘ਸੁਵਿਧਾ ਐਪ‘ ਰਾਹੀਂ ਆਨਲਾਈਨ ਮਿਲੇਗੀ ਸਿਆਸੀ ਰੈਲੀਆਂ, ਮੀਟਿੰਗਾਂ ਤੇ ਲਾਊਡ ਸਪੀਕਰਾਂ ਦੀ ਵਰਤੋਂ ਦੀ ਪ੍ਰਵਾਨਗੀ
ਸੰਗਰੂਰ (ਗੁਰਵਿੰਦਰ ਸਿੰਘ)ਭਾਰਤੀ ਚੋਣ ਕਮਿਸ਼ਨ ਵੱਲੋਂ ਬਣਾਈ ਗਈ ‘ਸੁਵਿਧਾ ਐਪ‘ ਰਾਹੀਂ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਨੂੰ ਆਨਲਾਈਨ...
ਲੇਖਕ ਕਦੇ ਜਲਾਵਤਨ ਨਹੀਂ ਹੁੰਦਾ: ਡਾ. ਸੁਖਦੇਵ ਸਿੰਘ ਸਿਰਸਾ
ਸਿਰਸਾ: 29 ਅਕਤੂਬਰ:(ਬਿਓੂਰੋ)ਸਮਾਜ ਹਮੇਸ਼ਾ ਲੇਖਕ ਤੋਂ ਇਹ ਆਸ ਰੱਖਦਾ ਹੈ ਕਿ ਉਹ ਹਰ ਹਾਲ ਵਿੱਚ ਆਮ ਲੋਕਾਂ ਦੀਆਂ ਆਸਾਂ ਅਤੇ ਖਾਹਿਸ਼ਾਂ ਨੂੰ ਜ਼ੁਬਾਨ ਪ੍ਰਦਾਨ ਕਰ...
ਜੀਰੀ ਦੀ ਪਹਿਲੀ ਢੇਰੀ ਨੇ ਅਨਾਜ ਮੰਡੀ ਦੇ ਆੜਤੀਆ ਦੇ ਮੂੰਹ ਤੇ ਲਿਆਦੀਆ ਰੋਣਕਾ
ਭਵਾਨੀਗੜ੍ਹ ,28ਸਤੰਬਰ (ਯੁਵਰਾਜ ਹਸਨ) ਅਨਾਜ ਮੰਡੀ ਭਵਾਨੀਗੜ੍ਹ ਵਿੱਚ ਕਈ ਸਾਲਾਂ ਬਾਅਦ ਬਾਸਮਤੀ ਜੀਰੀ ਦੀ ਪਲੇਠੀ ਟਰਾਲੀ ਨੇ ਅਨਾਜ ਮੰਡੀ ਦੇ ਆੜਤੀਆ ਦੇ ਮੂੰਹਾ ਤ...
ਪੋਸ਼ਣ ਮਹਾ ਸਮਾਰੋਹ ਦਾ ਆਯੋਜਨ
ਸੰਗਰੂਰ (ਗੁਰਵਿੰਦਰ ਸਿੰਘ ਰੋਮੀ/ ਯੁਵਰਾਜ ਹਸਨ)ਸੰਗਰੂਰ)ਪੋਸ਼ਣ ਅਭਿਆਨ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਭਾਰਤ ਸਰਕਾਰ ਦੇ ਇੱਕ ਪ੍ਰਮੁੱਖ ਪ੍ਰੋਗਰਾਮ ...
ਦੋ ਲੱਖ ਰੁਪਏ ਤੱਕ ਸਕਾਲਰਸ਼ਿਪ ਲੈਣ ਦੀ ਰਜਿਸਟਰੇਸ਼ਨ ਦੀ ਮਿਤੀ 13 ਅਗਸਤ ਤੱਕ
ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਮਿਸ਼ਨ ਫਤਹਿ ਦਾ ਆਗਾਜ਼ ਕੀਤਾ ਗਿਆ ਸੀ ਜਿਸ ਤਹਿਤ ਪੰਜਾਬ ਦੇ ਹੋਣਹਾਰ ਪਰੰਤੂ ਆਰਥਿਕ ਤੌਰ...
ਹਰਜੀਤ ਸਿੰਘ ਗਰੇਵਾਲ ਦੀ ਲੰਮੀ ਜਦੋ ਜਹਿਦ ਤੋ ਬਾਦ ਰਾਸ਼ਟਰੀ ਖੇਡਾਂ ’ਚ ਸ਼ਾਮਲ ਹੋਇਆ ਗੱਤਕਾ
ਭਵਾਨੀਗੜ੍ਹ, 18 ਮਈ (ਯੁਵਰਾਜ ਹਸਨ) : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ੍ਰ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਦੀ ਅਣਥੱਕ ਮਿਹਨਤ ਰੰਗ ਲਿਆਈ...
ਨਿਵੇਕਲੀ ਪਹਿਲ.ਪੁਰਾਣੇ ਵਿਦਿਆਰਥੀਆਂ ਤੇ ਪੁਰਾਣੇ ਅਧਿਆਪਕਾ ਦੀ ਇਕੱਰਤਾ 6 ਮਾਰਚ ਨੂੰ ਸਰਕਾਰੀ ਸਕੂਲ (ਲੜਕੇ) ਭਵਾਨੀਗੜ ਚ
ਭਵਾਨੀਗੜ (ਗੁਰਵਿੰਦਰ ਸਿੰਘ) ਪੁਰਾਣੀਆ ਯਾਦਾਂ ਨੂੰ ਤਾਜਾ ਰੱਖਣ ਲਈ ਸ਼੍ਰੀ ਰਾਜਿੰਦਰ ਕੁਮਾਰ ਸ਼ਰਮਾ ਰਿਟਾਇਰਡ ਮੁੱਖ ਅਧਿਆਪਕ ਅਤੇ ਪੁਰਾਣੇ ਵਿਦਿਆਰਥੀ ਜਿੰਨਾ ਵਿੱ...
Advertisements