View Details << Back

ਸੰਗਰੂਰ ਟੈਂਕੀ ਤੇ ਬੈਠੇ 8736 ਕੱਚੇ ਅਧਿਆਪਕ ਯੂਨੀਅਨ ਮਨਾਉਣਗੇ ਕਾਲੀ ਦਿਵਾਲੀ

ਸੰਗਰੂਰ [ਮਾਲਵਾ ਬਿਊਰੋ] ਸੂਬਾ ਪ੍ਰਧਾਨ ਗੁਰਲਾਲ ਸਿੰਘ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ 8736 ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ 5 ਸਤੰਬਰ 2022 ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੀਤਾ ਸੀ | ਜੋ ਕਿ ਇੱਕ ਐਲਾਨ ਹੀ ਬਣ ਕੇ ਰਹਿ ਗਿਆ ਹੈ iਪੰਜਾਬ ਸਰਕਾਰ ਤਨਖਾਹਾਂ ਦੇ ਵਿੱਚ ਨਿਗੂਣੇ ਵਾਧੇ ਕਰਕੇ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਟੌਂਗ ਰਚ ਰਹੀ ਹੈ। ਅਤੇ ਆਈਈ ਵੀ ਯੂਨੀਅਨ ਨੂੰ ਪੰਜਾਬ ਸਰਕਾਰ ਪਲੱਸ ਟੂ ਦੱਸ ਸਕੇ ਕੇਵਲ ਤੇ ਕੇਵਲ 15,000 ਪ੍ਰਤੀ ਮਹੀਨਾ ਤਨਖਾਹ ਦੇ ਰਹੀ ਹੈ। ਜਦੋਂ ਕਿ ਇਨਾਂ ਅਧਿਆਪਕਾਂ ਕੋਲ ਈ ਟੀ ਟੀ ਅਤੇ ਐਨ ਟੀ ਟੀ ਦੀ ਡਿਗਰੀਆਂ ਹਨ ਜਿਸ ਡਿਗਰੀ ਦੇ ਹਿਸਾਬ ਨਾਲ ਤਨਖਾਹ ਹੈ ਜੋ ਬਣਦੀ ਤਨਖਾਹ ਹੈ ਉਹ ਇਹਨਾਂ ਨੂੰ ਦਿੱਤੀ ਜਾਵੇ!ਇਨਾ ਅਧਿਆਪਕਾਂ ਵੱਲੋਂ ਆਪਣੀ ਯੋਗਤਾ ਨੂੰ ਐਡ ਕਰਵਾਉਣ ਸਬੰਧੀ ਵਿਭਾਗ ਨਾਲ ਅਤੇ ਮੰਤਰੀਆਂ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਜੋ ਕਿ ਬਿਲਕੁਲ ਬੇਸ਼ਟਾ ਹੀ ਰਹੀਆਂ,ਗੁਰਲਾਲ ਸਿੰਘ ਨੇ ਕਿਹਾ ਕਿ ਈ ਟੀ ਟੀ ਬਣਦਾ ਸਕੇਲ ਦਿੱਤਾ ਜਾਵੇ ਅਤੇ ਉਨਾਂ ਨੂੰ ਵੀ ਸਕੂਲਾਂ ਵਿੱਚ ਨੋਰਮਲ ਕਲਾਸਾਂ ਦਿੱਤੀਆਂ ਜਾਣ,ਪੰਜਾਬ ਵਿੱਚ ਹੁਣ ਰਿਸੋਰਸ ਰੂਮਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਬਿਲਕੁਲ ਘੱਟ ਚੁੱਕੀ ਇਨਾ ਬੱਚਿਆਂ ਦੀ ਗਿਣਤੀ ਨੂੰ ਬਿਲਕੁਲ ਫਰਜ਼ੀ ਹੀ ਦਰਸਾਇਆ ਜਾ ਰਿਹਾ,ਅੰਗਹੀਣਤਾ ਦੀਆਂ 21 ਕੈਟਾਗਰੀਆਂ ਵਿੱਚੋਂ ਰਿਸੋਰਸ ਰੂਮਾਂ ਵਿੱਚ ਬੈਠਣ ਵਾਲੀਆਂ ਦੋ ਜਾਂ ਤਿੰਨ ਕੈਟਾਗਰੀਆਂ ਦੇ ਬੱਚੇ ਨੇ ਜੋ ਪੰਜਾਬ ਦੇ ਸਕੂਲਾਂ ਵਿੱਚ ਮੇਨ ਸਟਰੀਮ ਕਰਾ ਦਿੱਤੇ ਗਏ ਹਨ। ਅਤੇ ਹੁਣ ਸਾਨੂੰ ਵੀ ਆਮ ਅਧਿਆਪਕਾਂ ਦੇ ਵਾਂਗ ਜਮਾਤਾਂ ਵਿੱਚ ਬਣਾਉਣ ਦਾ ਅਧਿਕਾਰ ਦਿੱਤਾ ਜਾਵੇ।

   
  
  ਮਨੋਰੰਜਨ


  LATEST UPDATES











  Advertisements