View Details << Back

ਮਾਤਾ ਅਮਰਜੀਤ ਕੌਰ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ

ਭਵਾਨੀਗੜ੍ਹ੍ਹ, 16 ਨਵੰਬਰ (ਗੁਰਵਿੰਦਰ ਸਿੰਘ) : ਸਥਾਨਕ ਸ਼ਹਿਰ ਦੀ ਵਸਨੀਕ ਡੇਰਾ ਸਿਰਸਾ ਦੇ ਸ਼ਰਧਾਲੂ ਮਾਤਾ ਅਮਰਜੀਤ ਕੌਰ ਪਤਨੀ ਨਿਰਮਲ ਸਿੰਘ ਬਾਵਾ, ਉਮਰ 70 ਸਾਲ ਜੋ ਕਿ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਬੀਤੀ ਰਾਤ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਹਨ। ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦਿਆਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ਼ਾਂ ਲਈ ਨੋਇਡਾ ਇੰਟਰਨੈਸ਼ਨਲ ਇੰਸਟੀਊਟ ਆਫ ਮੈਡੀਕਲ ਸਾਇੰਸ਼, ਸੈਕਟਰ 17 ਏ ਨੋਇਡਾ (ਯੂ.ਪੀ) ਨੂੰ ਦਾਨ ਕਰ ਦਿੱਤਾ ਗਿਆ। ਸਰੀਰ ਦਾਨ ਕਰਨ ਤੋਂ ਪਹਿਲਾਂ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ਵਿੱਚ ਰੱਖਿਆ ਗਿਆ। ਜਿਸ ਨੂੰ ਰਾਮ ਕਰਨ ਇੰਸਾਂ 85 ਮੈਂਬਰ ਤੇ ਪ੍ਰੇਮ ਕੁਮਾਰ ਸਿੰਗਲਾ 85 ਮੈਂਬਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਰਾਮ ਕਰਨ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 159 ਮਾਨਵਤਾ ਭਲਾਈ ਦੇ ਕੰਮਾਂ ਦੇ ਤਹਿਤ ਮੈਡੀਕਲ ਖੋਜ਼ਾਂ ਲਈ ਸਰੀਰ ਦਾਨ ਕਰਨਾ ਮੁੱਖ ਕਾਰਜ ਹੈ ਜਿਸ ਨਾਲ ਮੈਡੀਕਲ ਦੀ ਪੜਾਈ ਕਰਦੇ ਬੱਚਿਆਂ ਨੂੰ ਨਵੀਆਂ ਨਵੀਆਂ ਖੋਜ਼ਾਂ ਤੇ ਭਿਆਨਕ ਬਿਮਾਰੀਆਂ ਬਾਰੇ ਰਿਸ਼ਰਚ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਕ ਮ੍ਰਿਤਕ ਸਰੀਰ ਤੋਂ 22 ਡਾਕਟਰ ਤਿਆਰ ਹੁੰਦੇ ਹਨ। ਉਨ੍ਹਾਂ ਇਸ ਕਾਰਜ ਲਈ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਤਾ ਜੀ ਦਾ ਪਰਿਵਾਰ ਲੰਬੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਤੇ ਪਰਿਵਾਰ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦਾ ਹੈ।
ਉਨ੍ਹਾਂ ਕਿਹਾ ਕਿ ਪਰਿਵਾਰ ਨੇ ਸਰੀਰਦਾਨ ਕਰਕੇ ਮਾਨਵਤਾ ਭਲਾਈ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਇਸ ਮੌਕੇ ਪ੍ਰੇਮ ਕੁਮਾਰ 85 ਮੈਂਬਰ ਨੇ ਕਿਹਾ ਕਿ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ ਜੋ ਕਿ ਕਿਸੇ ਕਰਮਾਂ ਵਾਲੇ ਪਰਿਵਾਰ ਦੇ ਹਿੱਸੇ ਆਉਂਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਸੇਵਾਦਾਰਾਂ, ਸਾਧ ਸੰਗਤ ਤੇ ਇਲਾਕੇ ਦੇ ਪੰਤਵੰਤਿਆਂ ਨੇ ਮਾਤਾ ਅਮਰਜੀਤ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਇਕ ਵੱਡੇ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ। ਉਕਤ ਸਰੀਰਦਾਨੀ ਮਾਤਾ ਅਮਰਜੀਤ ਕੌਰ ਇੰਸਾਂ ਪੁੱਤਰ ਪੋਤਾ, ਦੋਹਤੀ ਨਾਲ ਭਰਿਆ ਪਰਿਵਾਰ ਛੱਡ ਕੇ ਸੱਚਖੰਡ ਜਾ ਬਿਰਾਜੇ ਹਨ। ਮਾਤਾ ਅਮਰਜੀਤ ਕੌਰ ਇੰਸਾਂ ਨੂੰ ਬਲਾਕ ਭਵਾਨੀਗੜ੍ਹ ਦਾ 34ਵਾਂ ਸਰੀਰਦਾਨੀ ਹੋਣ ਦਾ ਮਾਣ ਮਿਲਿਆ ਹੈ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਭਜਨ ਸਿੰਘ ਭੋਲਾ ਇੰਸਾਂ ਘਰਾਚੋਂ, ਪਿੰਡਾਂ ਸ਼ਹਿਰਾਂ ਦੇ 15 ਮੈਂਬਰ, ਪ੍ਰੇਮੀ ਸੇਵਕ, ਸਾਧ ਸੰਗਤ ਰਿਸ਼ਤੇਦਾਰ ਤੇ ਸ਼ਹਿਰ ਦੇ ਪੰਤਵੰਤੇ ਭਾਰੀ ਗਿਣਤੀ ਵਿੱਚ ਹਾਜਰ ਸਨ।


   
  
  ਮਨੋਰੰਜਨ


  LATEST UPDATES











  Advertisements