View Details << Back

ਚੰਗੀਆਂ ਨਸਲ ਦੀਆਂ ਕੱਟੀਆਂ ਦੀ ਕਾਫ਼ ਰੈਲੀ ਕਰਵਾਈ

ਭਵਾਨੀਗੜ (ਯੁਵਰਾਜ ਹਸਨ) ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸੰਗਰੂਰ ਡਾ ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ ਗਗਨ ਬਜਾਜ ਐੱਸ ਵੀ ਓ ਭਵਾਨੀਗੜ੍ਹ ਦੀ ਯੋਗ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਵੱਲੋਂ ਪ੍ਰੋਜਨੀ ਟੈਸਟਿੰਗ ਸਕੀਮ ਅਧੀਨ ਪੈਦਾ ਹੋਈਆਂ ਚੰਗੀਆਂ ਨਸਲ ਦੀਆਂ ਕੱਟੀਆਂ ਦੀ ਕਾਫ਼ ਰੈਲੀ ਵੈਟਰਨਰੀ ਇੰਸਪੈਕਟਰ ਸੁਖਦੀਪ ਸਿੰਘ ਦੀ ਦੇਖ ਰੇਖ ਵਿੱਚ ਸਿਵਲ ਪਸ਼ੂ ਡਿਸਪੈਂਸਰੀ ਬਾਲਦ ਕਲਾਂ ਵਿਖੇ ਕਰਵਾਈ ਗਈ। ਇਸ ਸਕੀਮ ਅਧੀਨ ਵਿਭਾਗ ਵੱਲੋਂ ਚੰਗੀ ਨਸਲ ਪੈਦਾ ਕਰਨ ਅਤੇ ਪਸ਼ੂਆਂ ਦੇ ਕਿੱਤੇ ਨੂੰ ਹੋਰ ਸੁਚਾਰੂ ਢੰਗ ਨਾਲ ਵਧਾਉਣ ਬਾਰੇ ਦੱਸਿਆ ਗਿਆ ਜਿਸ ਨਾਲ ਪਸ਼ੂ ਪਾਲਣ ਦੇ ਧੰਦੇ ਵਿੱਚ ਲੋਕਾਂ ਦਾ ਰੁਝਾਨ ਵਧੇ। ਇਸ ਪ੍ਰੋਗਰਾਮ ਵਿੱਚ ਮਹਿਕਮੇ ਵੱਲੋਂ ਮੁੱਹਈਆ ਸਰਕਾਰੀ ਪਸ਼ੂ ਸੰਸਥਾਵਾਂ ਵਿੱਚ ਪਸ਼ੂਆਂ ਦੀ ਨਸਲ ਸੁਧਾਰ ਲਈ ਉਪਲਬਧ ਮੱਝਾਂ ਅਤੇ ਗਾਵਾਂ ਦੇ ਚੰਗੀ ਨਸਲ ਦੇ ਟੀਕੇ, ਸੈਕਸਡ ਸੀਮਨ (ਕੇਵਲ ਵੱਛੀਆਂ ਪੈਦਾ ਕਰਨ ਵਾਲੇ ਟੀਕੇ), ਮੂੰਹ ਖੁਰ ਵੈਕਸੀਨ, ਪਸ਼ੂਆਂ ਨੂੰ ਪੇਟ ਦੇ ਕੀੜੇਆਂ ਅਤੇ ਚਿੱਚੜਾਂ ਤੋਂ ਬਚਾਉਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪੀ ਟੀ ਪ੍ਰੋਜੈਕਟ ਦੇ ਜਿਲ੍ਹਾ ਕੋਆਰਡੀਨੇਟਰ ਡਾ ਸੰਜੇ, ਡਾ ਅਨੁਰਾਧਾ, ਡਾ ਪਰਮਿੰਦਰਜੀਤ ਸਿੰਘ, ਡਾ ਜਸ਼ਨ ਸ਼ਰਮਾ, ਸੀਨੀਅਰ ਵੈਟਰਨਰੀ ਇੰਸਪੈਕਟਰ ਹਰਿੰਦਰ ਪਾਲ ਰਤਨ, ਵੈਟਰਨਰੀ ਇੰਸਪੈਕਟਰਜ਼ ਸੁਰਿੰਦਰ ਸਿੰਘ, ਗਗਨਦੀਪ ਸਿੰਘ ਤੋਂ ਇਲਾਵਾ ਰਿਟਾਇਰਡ ਵੀ ਆਈ ਰਾਮਪਾਲ ਜੀ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements