View Details << Back

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਪ ਵਰਕਰ ਰਾਮ ਗੋਇਲ ਦੇ ਪਰਿਵਾਰ ਵੱਲੋਂ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ

ਭਵਾਨੀਗੜ੍ਹ, 23 ਨਵੰਬਰ (ਗੁਰਵਿੰਦਰ ਰੋਮੀ) : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੇ ਮੌਕੇ ਤੇ ਗੁਰਦੁਆਰਾ ਸ਼੍ਰੀ ਨੌਵੀ ਪਾਤਸਾਹੀ ਵੱਲੋਂ ਹਰ ਰੋਜ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਸੋ ਅੱਜ ਸਵੇਰੇ ਪ੍ਰਭਾਵ ਫੇਰੀ ਸਮਸਾਨ ਘਾਟ ਮਾਰਗ ’ਤੇ ਪਹੁੰਚੀ ਅਤੇ ਉਸ ਤੋਂ ਬਾਅਦ ਬਲਿਆਲ ਰੋਡ ਤੇ ਵਿਸ਼ਾਲ ਭਾਂਬਰੀ ਦੇ ਘਰ ਪਹੁੰਚ ਕੇ ਜਿੱਥੇ ਨਾਨਕ ਨਾਮ ਲੇਵਾ ਸੰਗਤ ਵੱਲੋਂ ਕੀਰਤਨ ਕੀਤਾ ਗਿਆ ਉੱਥੇ ਹੀ ਵਿਸ਼ਾਲ ਭਾਂਬਰੀ ਦੇ ਪਰਿਵਾਰ ਵੱਲੋਂ ਜਿੱਥੇ ਦੁੱਧ, ਪਕੌੜਿਆਂ ਅਤੇ ਬਦਾਣੇ ਦਾ ਲੰਗਰ ਅਤੁੱਟ ਵਰਤਾਇਆ ਗਿਆ ਉੱਥੇ ਹੀ ਨਾਨਕ ਨਾਮ ਲੇਵਾ ਸੰਗਤ ਵੱਲੋਂ ਅਰਦਾਸ ਕਰਨ ਤੋਂ ਬਾਅਦ ਜੈਨ ਕਲੋਨੀ ਵਿੱਚ ਜਿੱਥੇ ਜੈਨ ਕਲੋਨੀ ਵਾਸੀਆਂ ਵੱਲੋਂ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉੱਥੇ ਹੀ ਰਾਮ ਗੋਇਲ ਦੇ ਘਰ ਜਿੱਥੇ ਸੰਗਤ ਪਹੁੰਚੀ ਉੱਥੇ ਹੀ ਉਨ੍ਹਾਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਵੱਲੋਂ ਵਹਿਗੁਰੂ ਨਾਮ ਦਾ ਜਾਪ ਵੀ ਕੀਤਾ ਗਿਆ ਉੱਥੇ ਹੀ ਪੰਜ ਪਿਆਰਿਆਂ ਅਤੇ ਰਾਮ ਗੋਇਲ ਅਤੇ ਸੈੱਲੀ ਗੋਇਲ, ਸੰਤੋਸ਼ ਰਾਣੀ, ਵਿਸ਼ਾਲ ਭਾਂਬਰੀ, ਮਾਧਵ ਗੋਇਲ ਅਤੇ ਰੂਪ ਚੰਦ ਗੋਇਲ,ਗੁਰਪ੍ਰੀਤ ਸਿੰਘ, ਰਜਿੰਦਰ ਚਹਿਲ, ਅਮਨਿੰਦਰ ਚਹਿਲ, ਕਰਨ ਸ਼ਰਮਾ, ਰਣਜੀਤ ਚਹਿਲ, ਲਾਲੀ ਚਹਿਲ, ਮੁਨੀਸ਼ ਗਰਗ, ਟਿੰਕੂ ਮਿੱਤਲ, ਰਾਜੇਸ਼ ਜਿੰਦਲ, ਸ਼ਤੀਸ ਗਰਗ ਆਦਿ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ ਅਤੇ ਫਿਰ ਪ੍ਰਭਾਤ ਫੇਰੀ ਅੱਗੇ ਲਈ ਰਵਾਨਾ ਹੋਈ।

   
  
  ਮਨੋਰੰਜਨ


  LATEST UPDATES











  Advertisements