View Details << Back

ਨਵ ਨਿਯੁਕਤ ਵੈਟਰਨਰੀ ਇੰਸਪੈਕਟਰਾ ਨੇ ਸੰਭਾਲਿਆ ਕਾਰਜ
ਡਾ ਗਗਨ ਬਜਾਜ ਤੇ ਹਰਿੰਦਰ ਪਾਲ ਰਤਨ ਨੇ ਕੀਤਾ ਸੁਆਗਤ

ਭਵਾਨੀਗੜ ( ਯੁਵਰਾਜ ਹਸਨ) ਪੰਜਾਬ ਸਰਕਾਰ ਵੱਲੋਂ ਨਵੇਂ ਭਰਤੀ ਕੀਤੇ ਗਏ 342 ਵੈਟਰਨਰੀ ਇੰਸਪੈਕਟਰਾਂ ਵਿੱਚੋਂ 9 ਵੈਟਰਨਰੀ ਇੰਸਪੈਕਟਰ ਤਹਿਸੀਲ ਭਵਾਨੀਗੜ੍ਹ ਵਿਖੇ ਆਪਣੀ ਡਿਊਟੀ ਤੇ ਹਾਜਰ ਹੋ ਗਏ ਹਨ। ਸੀਨੀਅਰ ਵੈਟਰਨਰੀ ਅਫਸਰ ਡਾ ਗਗਨ ਬਜਾਜ, ਸੀਨੀਅਰ ਵੈਟਨਰੀ ਇੰਸਪੈਕਟਰ ਹਰਿੰਦਰ ਪਾਲ ਰਤਨ, ਤਹਿਸੀਲ ਦੇ ਵੈਟਨਰੀ ਅਫ਼ਸਰਾਂ ਅਤੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਤਹਿਸੀਲ ਭਵਾਨੀਗੜ੍ਹ ਵੱਲੋਂ ਇਹਨਾ ਇੰਸਪੈਕਟਰ ਸਾਹਿਬਾਨ ਦਾ ਸਵਾਗਤ ਕੀਤਾ ਗਿਆ। ਇਹਨਾ ਇੰਸਪੈਕਟਰਜ਼ ਦੇ ਆਉਣ ਨਾਲ ਭਵਾਨੀਗੜ੍ਹ ਤਹਿਸੀਲ ਦੀਆਂ ਸਾਰੀਆਂ ਪਸ਼ੂ ਸੰਸਥਾਵਾਂ ਵਿੱਚ ਵੈਟਨਰੀ ਇੰਸਪੈਕਟਰ ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਭਰ ਗਈਆਂ ਹਨ। ਐੱਸ ਵੀ ਓ ਭਵਾਨੀਗੜ੍ਹ ਨੇ ਦੱਸਿਆ ਕਿ ਹੁਣ ਸਾਰੇ ਵੈਟਨਰੀ ਇੰਸਪੈਕਟਰ ਵਾਧੂ ਚਾਰਜਾਂ ਤੋਂ ਮੁਕਤ ਹੋ ਗਏ ਹਨ। ਹੁਣ ਪਸ਼ੂ ਸੰਸਥਾਵਾਂ ਵਿੱਚ ਏ ਆਈ, ਵੈਕਸੀਨੇਸ਼ਨ ਅਤੇ ਹੋਰ ਕੰਮ ਸਮੇਂ ਸਿਰ ਹੋਣਗੇ। ਸਾਬਕਾ ਸੂਬਾ ਸਕੱਤਰ ਕੇਵਲ ਸਿੰਘ ਸਿੱਧੂ ਅਤੇ ਸੇਵਾਮੁਕਤ ਜਿਲ੍ਹਾ ਵੈਟਨਰੀ ਇੰਸਪੈਕਟਰ ਪਵਨ ਕੁਮਾਰ ਵੱਲੋਂ ਵੀ ਨਵੇਂ ਭਰਤੀ ਹੋਏ ਇੰਸਪੈਕਟਰਾਂ ਨੂੰ ਮੁਬਾਰਕਬਾਦ ਦਿੱਤੀ ਗਈ।

   
  
  ਮਨੋਰੰਜਨ


  LATEST UPDATES











  Advertisements