View Details << Back

ਮਾਤਾ ਕੌਸ਼ਲਿਆ ਦੀ ਯਾਦ ਚ ਤੀਜਾ ਬਲੱਡ ਜਾਚ ਕੈਪ 26 ਨਵੰਬਰ ਤੋ ਸ਼ੁਰੂ
ਡਾ ਡੀ ਸੀ ਸ਼ਰਮਾ ਅਤੇ ਮਾਤਾ ਕੌਸ਼ਲਿਆ ਦੀ ਯਾਦ ਚ ਕੈਪ 26 ਤੋ ਸ਼ੁਰੂ ਹੋਕੇ 31 ਦਸੰਬਰ ਤੱਕ : ਡਾ ਗੋਰਵ ਸ਼ਰਮਾ

ਭਵਾਨੀਗੜ : (ਗੁਰਵਿੰਦਰ ਸਿੰਘ( ਕੌਸ਼ਲਿਆ ਮੈਮੋਰੀਅਲ ਮੈਲਟੀਸਪੈਸ਼ਲਿਟੀ ਹਸਪਤਾਲ ਸਾਹਮਣੇ ਨਵਾ ਬੱਸ ਅੱਡਾ ਭਵਾਨੀਗੜ ਵਲੋ ਹਰ ਸਾਲ ਦੀ ਤਰਾ ਇਸ ਸਾਲ ਵੀ ਡਾ: ਡੀਸੀ ਸ਼ਰਮਾ ਅਤੇ ਮਾਤਾ ਕੌਸ਼ਲਿਆ ਜੀ ਦੀ ਯਾਦ ਵਿੱਚ ਤੀਸਰਾ ਬਲੱਡ ਜਾਚ ਕੈਪ 26 ਨਵੰਬਰ ਤੋ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ 31 ਦਸੰਬਰ ਤੱਕ ਜਾਰੀ ਰਹੇਗਾ ਜਿਸ ਵਿੱਚ ਮਰੀਜਾ ਦੀ ਜਾਚ ਦਾ ਸਮਾ ਸਵੇਰੇ 9 ਵਜੇ ਤੋ ਸ਼ਾਮ 7 ਵਜੇ ਤੱਕ ਦਾ ਰਹੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ: ਗੋਰਵ ਸ਼ਰਮਾ ਨੇ ਦੱਸਿਆ ਕਿ ਪਾਤਸ਼ਾਹੀ ਪਹਿਲੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਤੇ ਜਿਥੇ ਓੁਹ ਸਮੂਹ ਦੇਸ਼ ਵਾਸੀਆ ਨੂੰ ਮੁਬਾਰਕਬਾਦ ਦਿੰਦੇ ਹਨ ਓੁਥੇ ਹੀ ਗੂਰ ਸਾਹਿਬ ਜੀ ਦੇ ਆਦੇਸ਼ਾ ਅਨੁਸਾਰ ਮਨੁੱਖਤਾ ਦੀ ਸੇਵਾ ਲਈ ਆਪਣਾ ਤੁੱਛ ਯੋਗਦਾਨ ਪਾਓੁਦਿਆ ਇਸ ਬਲੱਡ ਜਾਚ ਕੈਪ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਓੁਹਨਾ ਦੱਸਿਆ ਕਿ ਇਸ ਕੈਪ ਵਿਚ ਖੂਨ ਦਾ ਗਾੜਾਪਣ.ਲੀਵਰ ਦੀ ਜਾਚ.ਯੂਰਿਕ ਅੇਸਿਡ.ਬਲੱਡ ਸ਼ੂਗਰ.ਲੀਵਰ ਟੈਸਟ.ਗੁਰਦਿਆ ਦੀ ਜਾਚ.ਕੈਲਸ਼ੀਅਮ ਦਾ ਟੈਸਟ. ਸੀਬੀਸੀ ਟੈਸਟ ਭਾਵ ਕੰਪਲੀਟ ਬਲੱਡ ਸੈਲ ਆਦਿ ਟੈਸਟ ਆਮ ਰੇਟਾ ਤੋ ਘੱਟ ਰੇਟਾ ਤੇ ਕੀਤੇ ਜਾਣਗੇ । ਓੁਹਨਾ ਕਿਹਾ ਕਿ ਜਰੂਰਤਮੰਦ ਅਤੇ ਸ਼ਹਿਰ ਨਿਵਾਸੀ ਇਸ ਬਲੱਡ ਜਾਚ ਕੈਪ ਦਾ ਵੱਧ ਤੋ ਵੱਧ ਲਾਹਾ ਲੈਣ । ਓੁਹਨਾ ਦੱਸਿਆ ਕਿ ਅਗਰ ਕਿਸੇ ਵੀ ਵਿਅਕਤੀ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਤਾ ਕੌਸ਼ਲਿਆ ਮੈਮੋਰੀਅਲ ਮਲਟੀਸਪੈਸਲਿਟੀ ਹਸਪਤਾਲ ਜੋ ਕਿ ਨਵਾ ਬੱਸ ਸਟੈਡ ਭਵਾਨੀਗੜ ਦੇ ਬਿਲਕੁਲ ਸਾਹਮਣੇ ਹੈ ਵਿਖੇ ਆਕੇ ਕਿਸੇ ਵੀ ਤਰਾ ਦੀ ਜਾਣਕਾਰੀ ਲੈ ਸਕਦੇ ਹਨ ਅਤੇ ਆਪਣੀ ਬਿਮਾਰੀ ਦਾ ਇਲਾਜ ਵੀ ਕਰਵਾ ਸਕਦੇ ਹਨ।

   
  
  ਮਨੋਰੰਜਨ


  LATEST UPDATES











  Advertisements