View Details << Back

ਡਾ. ਏ.ਪੀ.ਜੇ ਅਬਦੁਲ ਕਲਾਮ ਨੈਸ਼ਨਲ ਇਨੋਵੇਸ਼ਨ ਕਨਕਲੇਵ 2023 ਚ ਹੈਰੀਟੇਜ ਸਕੂਲ ਨੇ ਮਾਰੀ ਬਾਜੀ
ਸਾਇਸ ਅਤੇ ਟੈਕਨੋਲਜੀ ਪ੍ਰਦਰਸ਼ਨੀ ਚ ਵਿਦਿਆਰਥੀਆ ਨੇ ਪਹਿਲਾ ਸਥਾਨ ਕੀਤਾ ਪ੍ਰਾਪਤ

ਭਵਾਨੀਗੜ (ਯੁਵਰਾਜ ਹਸਨ) ਸਕੂਲ ਪੱਧਰ ਤੇ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ- ਨਾਲ ਉਨਾਂ ਵਿੱਚ ਬੌਧਿਕ ਵਿਕਾਸ ਦੇ ਲਈ ਵੱਖ -ਵੱਖ ਸਕੂਲਾਂ ,ਇੰਟਰ ਹਾਊਸ ਗਤੀਵਿਧੀਆਂ ਵਿੱਚ ਭਾਗ ਲੈਣ ਦੇ ਨਤੀਜੇ ਦੇ ਸਿੱਟੇ ਵਜੋਂ ਅੱਜ 23 ਨਵੰਬਰ ਨੂੰ ਸੰਗਰੂਰ ਵਿਖੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ (ਘੜੂੰਆਂ) ਦੁਆਰਾ ਆਯੋਜਿਤ ਡਾ. ਏ.ਪੀ.ਜੇ ਅਬਦੁਲ ਕਲਾਮ ਨੈਸ਼ਨਲ ਇਨੋਵੇਸ਼ਨ ਕਨਕਲੇਵ 2023 ਵਿੱਚ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦੇ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਸਾਇੰਸ ਦੇ ਖੇਤਰ ਵਿੱਚ ਸਰਵ -ਸ੍ਰੇਸ਼ਟ ਪ੍ਰਦਰਸ਼ਨ ਕਰਦੇ ਹੋਏ 15000 ਰੁਪਏ ਦਾ ਮਾਣਮੱਤਾ ਪਹਿਲਾ ਇਨਾਮ ਜਿੱਤ ਕੇ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ। ਇਸ ਪ੍ਰਦਰਸ਼ਨੀ ਵਿੱਚ 15 ਸਕੂਲਾਂ ਦੁਆਰਾ ਪੇਸ਼ ਕੀਤੇ ਸਾਇੰਸ ਪ੍ਰੋਜੈਕਟਾਂ ਦਾ ਨਿਰੀਖਣ ਕਰਨ ਲਈ ਡਾ. ਜਸਵਿੰਦਰ ਸਿੰਘ( ਉੱਘੇ ਵਿਗਿਆਨੀ, ਸਲਾਹਕਾਰ ਇਨਸਪਾਇਰ ਕੈਂਪ DST, ਰਾਸ਼ਟਰੀ ਪੁਰਸਕਾਰ ਪ੍ਰਾਪਤ ) ਨੇ ਜੱਜ ਵਜੋਂ ਸੇਵਾ ਨਿਭਾਈ। ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪ੍ਰੋਜੈਕਟ ਚੰਦਰਯਾਨ 3,ਪ੍ਰਗਿਆਨ ਰੋਵਰ ਅਤੇ ਵਿਕਰਮ ਲੈਂਡਰ, ਕਵਿਜ਼ ਬਜ਼ਰਜ਼ ਮਾਡਲ ਬਣਾਏ। ਜਿਸ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਸਾਇੰਸ ਵਿਦਿਆਰਥੀਆਂ-ਭਾਵੇਸ਼ ਕੁਮਾਰ ਗਰਗ, ਗੁਰਲੀਨ ਕੌਰ, ਗੁਰਕੰਵਲਜੋਤ ਕੌਰ, ਸ਼ੁਭਦੀਪ ਕੌਰ ਅਤੇ ਹਿਮਾਂਸ਼ੂ, ਨਵਜੋਤ ਸਿੰਘ , ਵੰਸ਼ਦੀਪ ਸਿੰਘ,ਅਮਰਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਨਿਰਮਲ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸਕਾਰ ਜਿੱਤਿਆ। ਇਸ ਦਾ ਉਦੇਸ਼ ਨੌਜਵਾਨ ਵਿਦਿਆਰਥੀ ਵਿੱਚ ਪ੍ਰਤਿਭਾ ਅਤੇ ਵਿਗਿਆਨ ਦੇ ਖੇਤਰ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਤੇ ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਬਹੁਤ ਹੀ ਮਾਣ ਦਾ ਪ੍ਰਗਟਾਵਾ ਕਰਦੇ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਵਿਦਿਆਰਥੀਆਂ ਦੀ ਪ੍ਰਗਤੀ ਦੇ ਮਾਰਗ ਵਿੱਚ ਅੱਗੇ ਵਧਣ ਵਿੱਚ ਕੋਈ ਕਮੀ ਨਹੀਂ ਛੱਡੇਗਾ।

   
  
  ਮਨੋਰੰਜਨ


  LATEST UPDATES











  Advertisements