View Details << Back

ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ ਨੇ ਭਵਾਨੀਗੜ ਚ ਇਨਡੋਰ ਜਿੰਮ ਦਾ ਕੀਤਾ ਓੁਧਘਾਟਨ

ਭਵਾਨੀਗੜ (ਯੁਵਰਾਜ ਹਸਨ) ਸਰੀਰਕ ਫਿੱਟਨੈਸ ਨੂੰ ਲੈਕੇ ਜਿਥੇ ਨੋਜਵਾਨ ਵਰਗ ਲਈ ਸੰਗਰੂਰ ਦੇ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ ਵਲੋ ਪਿਛਲੇ ਸਮੇ ਵੀ ਸੰਗਰੂਰ ਦੇ ਭਵਾਨੀਗੜ ਵਿਚ ਨੋਜਵਾਨਾ ਨੂੰ ਸਰੀਰਕ ਫਿੱਟਨੈਸ ਲਈ ਜਿੰਮ ਦਾ ਸਮਾਨ ਦਿੱਤਾ ਗਿਆ ਸੀ ਅਤੇ ਅੱਜ ਮੁੜ ਭਵਾਨੀਗੜ ਦੇ ਵਾਰਡ ਨੰਬਰ ਪੰਦਰਾ ਭਗਤ ਰਵੀਦਾਸ ਕਲੋਨੀ ਬਲਿਆਲ ਰੋਡ ਭਵਾਨੀਗੜ ਵਿਖੇ ਇਨਡੋਰ ਜਿੰਮ ਦਾ ਓੁਧਘਾਟਨ ਕੀਤਾ ਗਿਆ । ਇਸ ਮੋਕੇ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ ਨੇ ਨੋਜਵਾਨਾ ਨੂੰ ਨਸ਼ਿਆ ਤੋ ਬੱਚਕੇ ਰਹਿਣ ਅਤੇ ਮੋਬਾਇਲ ਦੀਆ ਖੇਡਾ ਤੋ ਬਚਣ ਦੀ ਸਲਾਹ ਦਿੰਦਿਆ ਆਖਿਆ ਕਿ ਕਿਸੇ ਵੇਲੇ ਪੰਜਾਬ ਨੂੰ ਪਹਿਲਵਾਨਾ ਦੇ ਖਿੱਤੇ ਵਜੋ ਜਾਣਿਆ ਜਾਦਾ ਸੀ ਤੇ ਪੰਜਾਬ ਦੇ ਗੱਭਰੂ ਸਰੀਰਕ ਤੋਰ ਤੇ ਪੂਰੇ ਫਿੱਟ ਹੋਇਆ ਕਰਦੇ ਸਨ ਪਰ ਸਰਕਾਰਾ ਵਲੋ ਧਿਆਨ ਨਾ ਦਿੱਤੇ ਜਾਣ ਕਾਰਨ ਇੱਕ ਸਾਜਿਸ਼ ਤਹਿਤ ਸਾਡੀ ਜੁਆਨੀ ਨੂੰ ਨਸ਼ਿਆ ਦੀ ਦਲਦਲ ਵਿੱਚ ਧੱਕਿਆ ਗਿਆ ਅਤੇ ਜੇਕਰ ਅਸੀ ਹਾਲੇ ਵੀ ਨਾ ਸੰਭਲੇ ਤਾ ਪੰਜਾਬ ਨੂੰ ਬਰਬਾਦੀ ਤੋ ਕੋਈ ਨਹੀ ਬਚਾ ਸਕਦਾ ਓੁਹਨਾ ਨੋਜਵਾਨਾ ਨੂੰ ਅਪੀਲ ਕੀਤੀ ਕਿ ਓੁਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਓੁਚਾ ਸੁੱਚਾ ਰੱਖਣ ਲਈ ਨਸ਼ਿਆ ਤੋ ਰਹਿਤ ਹੋਣ ਅਤੇ ਗਰਾਓੁਡ ਦੀਆ ਖੇਡਾ ਨਾਲ ਜੁੜਨ । ਇਸ ਮੋਕੇ ਓੁਹਨਾ ਨਾਲ ਗੁਰਨੈਬ ਸਿੰਘ ਰਾਮਪੁਰਾ.ਹਰਜੀਤ ਸਿੰਘ ਸੰਜੂਮਾ.ਗੁਰਦਿੱਤ ਸਿੰਘ ਪ੍ਰਧਾਨ ਆਲੋਅਰਖ.ਚਮਕੋਰ ਸਿੰਘ ਮਾਝੀ.ਜਸਪਾਲ ਸਿੰਘ ਮਾਹੀ.ਤਰਸੇਮ ਸਿੰਘ ਬਾਵਾ ਕਾਕੜਾ.ਅਮਨਦੀਪ ਸਿੰਘ ਭੱਟੀਵਾਲ.ਸੁਖਵਿੰਦਰ ਸਿੰਘ ਬਲਿਆਲ.ਸੁਖਵੀਰ ਸਿੰਘ ਸੁੱਖੀ ਆਲੋਅਰਖ.ਅਮਰਜੀਤ ਸਿੰਘ ਦਿਆਲਪੁਰਾ.ਗੁਰਬਖਸ਼ੀਸ ਸਿੰਘ ਕਾਕਾ ਪ੍ਰਭਜੋਤ ਸਿੰਘ ਤੋ ਇਲਾਵਾ ਅਮਰਜੋਤ ਕੋਰ ਆਲੋਅਰਖ.ਸਿਮਰਨਜੀਤ ਕੋਰ.ਕਲੱਬ ਦੇ ਅੋਹਦੇਦਾਰ ਤਰਲੋਚਨ ਸਿੰਘ ਮਾਹੀ.ਸੁਖਚੈਨ ਸਿੰਘ .ਹਰਬੰਸ ਸਿੰਘ.ਹਰਕੀਰਤ ਸਿੰਘ.ਸਿਕੰਦਰ ਸਿੰਘ.ਰਾਜਪਾਲ ਸਿੰਘ.ਮਨਪ੍ਰੀਤ ਸਿੰਘ.ਜਗਦੇਵ ਸਿੰਘ.ਅਕਾਸ਼ਦੀਪ.ਰਮਨ ਸਿੰਘ.ਰਘਵੀਰ ਸਿੰਘ.ਬਿੱਕਰ ਸਿੰਘ.ਲਛਮਣ ਸਿੰਘ.ਪ੍ਰਦੀਪ ਸਿੰਘ.ਜਗਜੀਤ ਸਿੰਘ.ਕੁਲਦੀਪ ਕੋਰ.ਜਸਮੇਲ ਕੋਰ.ਸਿਮਰਨਜੀਤ ਕੋਰ ਤੋ ਇਲਾਵਾ ਵੱਡੀ ਗਿਣਤੀ ਵਿਚ ਨੋਜਵਾਨ ਮੋਜੂਦ ਸਨ।

   
  
  ਮਨੋਰੰਜਨ


  LATEST UPDATES











  Advertisements