View Details << Back

ਵੋਟ ਦੀ ਮਹੱਤਤਾ ਬਾਰੇ ਜਾਗਰੂਕਤਾ ਰੈਲੀ ਦਾ ਆਯੋਜਨ
ਸਰਕਾਰੀ ਸੀ: ਸਕੈਡਰੀ ਸਮਾਰਟ ਸਕੂਲ (ਲੜਕੀਆ) ਵਲੋ ਜਾਗਰੂਕਤਾ ਅਭਿਆਨ

ਭਵਾਨੀਗੜ (ਯੁਵਰਾਜ ਹਸਨ) ਡਿਪਟੀ ਕਮਿਸ਼ਨਰ ਸੰਗਰੂਰ ਜੀ ਅਤੇ ਜ਼ਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਸੰਗਰੂਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਭਵਾਨੀਗੜ੍ਹ ਵਿਖੇ ਸਵੀਪ ਐਕਟੀਵਿਟੀਜ ਦੇ ਤਹਿਤ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਭਵਾਨੀਗੜ੍ਹ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਵੋਟਰਾਂ ਨੂੰ ਵੋਟ ਪਾਉਣ ਦੀ ਮਹੱਤਤਾ ਬਾਰੇ ਨਾਰਿਆਂ ਰਾਹੀਂ ਦੱਸਿਆ ਅਤੇ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਜਰੂਰ ਕਰਨ ਲਈ ਪ੍ਰੇਰਿਤ ਕੀਤਾ ਇਸ ਤੋਂ ਪਹਿਲਾਂ ਪ੍ਰਿੰਸੀਪਲ ਸਰਦਾਰ ਬਲਵਿੰਦਰ ਸਿੰਘ ਬੋਪਰਾਏ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਜੋ ਵਿਦਿਆਰਥੀ 18 ਸਾਲ ਤੋਂ ਉੱਪਰ ਹਨ ਉਹ ਆਪਣੀ ਵੋਟ ਆਪਣੇ ਬੀਐਲਓ ਕੋਲ ਜਾ ਕੇ ਜਰੂਰ ਬਣਾਉਣ। ਉਨਾ ਕਿਹਾ ਕਿ ਵੋਟ ਬਣਾਉਣਾ ਉਹਨਾਂ ਦਾ ਹੱਕ ਹੈ ਅਤੇ ਇਸਦੀ ਵਰਤੋਂ ਉਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਪ੍ਰਿੰਸੀਪਲ ਨੇ ਅੱਜ ਕੌਮੀ ਪ੍ਰਦੂਸ਼ਣ ਕੰਟਰੋਲ ਦਿਵਸ ਮੌਕੇ ਵਿਦਿਆਰਥੀਆਂ ਨੂੰ ਕਿਸੇ ਵੀ ਤਰਾਂ੍ਹਦਾ ਪ੍ਰਦੂਸ਼ਣ ਨਾ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਇਸ ਨਾਲ ਸਾਨੂੰ ਬਹੁਤ ਕਿਸਮ ਦੀਆਂ ਬਿਮਾਰੀਆਂ ਲੱਗਦੀਆਂ ਹਨ। ਇਸ ਮੌਕੇ ਮਨਜੀਤ ਕੌਰ, ਸਰਬਜੀਤ ਕੌਰ ਸੇਖੋ, ਰਾਜਵਿੰਦਰ ਕੌਰ, ਬਲਵਿੰਦਰ ਕੌਰ ,ਨਵ ਕਿਰਨ ,ਕਾਮਨੀ ਦੇਵੀ ਜਸਵੀਰ ਕੌਰ , ਸੰਦੀਪ ਕੌਰ,ਹਰਵਿੰਦਰ ਪਾਲ ਅਤੇ ਨਰਿੰਦਰ ਸਿੰਘ ਤੋਂ ਇਲਾਵਾ ਸਕੂਲ ਦਾ ਹੋਰ ਸਟਾਫ ਵੀ ਹਾਜ਼ਰ ਸੀ

   
  
  ਮਨੋਰੰਜਨ


  LATEST UPDATES











  Advertisements