View Details << Back

ਨਵ ਨਿਯੁਕਤ ਵੈਟਰਨਰੀ ਇੰਸਪੈਕਟਰਾ ਨੂੰ ਭਵਾਨੀਗੜ ਚ "ਜੀ ਆਇਆ ਨੂੰ" ਪਾਰਟੀ ਦਾ ਆਯੋਜਨ
ਪ੍ਰਧਾਨ ਹਰਿੰਦਰ ਪਾਲ ਰਤਨ ਦੀ ਅਗਵਾਈ ਚ ਵੈਟਰਨਰੀ ਐਸੋਸੀਏਸ਼ਨ ਭਵਾਨੀਗੜ ਵਲੋ ਹੱਕੀ ਮੰਗਾ ਸਬੰਧੀ ਵਿਚਾਰ ਚਰਚਾ

ਭਵਾਨੀਗੜ (ਯੁਵਰਾਜ ਹਸਨ) ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਤਹਿਸੀਲ ਭਵਾਨੀਗੜ੍ਹ ਦੀ ਮੀਟਿੰਗ ਤਹਿਸੀਲ ਪ੍ਰਧਾਨ ਹਰਿੰਦਰ ਪਾਲ ਰਤਨ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੁਆਰਾ ਨਵੇਂ ਭਰਤੀ ਕੀਤੇ ਗਏ ਵੈਟਰਨਰੀ ਇੰਸਪੈਕਟਰਾਂ ਨੂੰ ਤਹਿਸੀਲ ਭਵਾਨੀਗੜ੍ਹ ਵਿਖੇ ਐਸੋਸੀਏਸ਼ਨ ਵੱਲੋਂ ਵੈਲਕਮ ਪਾਰਟੀ ਕੀਤੀ ਗਈ। ਇਸ ਮੌਕੇ ਜਗਰਾਂਓ ਤਹਿਸੀਲ ਵਿਖੇ ਅਫ਼ਸਰਸ਼ਾਹੀ ਵੱਲੋਂ ਸੀਨੀਅਰ ਵੈਟਰਨਰੀ ਇੰਸਪੈਕਟਰ ਪਲਵਿੰਦਰ ਸਿੰਘ ਖਿਲਾਫ ਇੱਕ ਪਾਸੜ ਕਾਰਵਾਈ ਕੀਤੇ ਜਾਣ ਕਾਰਨ ਉਹਨਾ ਨੂੰ ਡਿਊਟੀ ਤੋਂ ਮੁਅੱਤਲ ਕਰਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਇੱਕ ਵਫ਼ਦ ਦੀ ਮੀਟਿੰਗ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਹੋਈ। ਵਫ਼ਦ 'ਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ, ਜਰਨਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ, ਸੂਬਾਈ ਆਗੂ ਗੁਰਦੀਪ ਸਿੰਘ ਬਾਸੀ ਅਤੇ ਸੀਨੀਅਰ ਵੈਟਰਨਰੀ ਇੰਸਪੈਕਟਰ ਪਲਵਿੰਦਰ ਸਿੰਘ ਸ਼ਾਮਲ ਹੋਏ। ਇਸ ਮੀਟਿੰਗ ਉਪਰੰਤ ਸੀਨੀਅਰ ਵੈਟਰਨਰੀ ਇੰਸਪੈਕਟਰ ਪਲਵਿੰਦਰ ਸਿੰਘ ਜਗਰਾਂਓ ਨੂੰ ਮੁਅੱਤਲ ਕਰਨ ਖ਼ਿਲਾਫ਼ ਐਲਾਨਿਆ ਗਿਆ ਜ਼ੋਨ ਪੱਧਰੀ ਧਰਨਾ ਇੱਕ ਹਫ਼ਤੇ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜਨ ਨੇ ਦੱਸਿਆ ਕਿ ਮੰਤਰੀ ਖੁੱਡੀਆਂ ਨੇ ਇੰਸਪੈਕਟਰ ਐਸੋਸੀਏਸ਼ਨ ਦੀਆਂ ਮੰਗਾਂ ਤੇ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਵਿਭਾਗ 'ਚ ਚੱਲ ਰਹੀਆਂ ਮੁਸ਼ਕਲਾਂ ਨੂੰ ਸਮਝਿਆ। ਇਸ ਉਪਰੰਤ ਉਹਨਾ ਨੇ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਤੋਂ ਕੁੱਝ ਸਮੇਂ ਦੀ ਮੰਗ ਕੀਤੀ। ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਪਸ਼ੂ ਪਾਲਣ ਮੰਤਰੀ 'ਤੇ ਭਰੋਸਾ ਜਤਾਉਂਦਿਆਂ ਇੱਕ ਹਫ਼ਤਾ ਧਰਨਾ ਮੁਲਤਵੀ ਕਰਨ ਦਾ ਫੈਸਲਾ ਲਿਆ। ਆਗੂਆਂ ਨੇ ਮੰਤਰੀ ਖੁੱਡੀਆਂ ਨੂੰ ਕਿਹਾ ਕਿ ਜੇਕਰ ਵੈਟਰਨਰੀ ਇੰਸਪੈਕਟਰ ਕੇਡਰ ਨਾਲ ਇਨਸਾਫ਼ ਨਹੀਂ ਹੁੰਦਾ ਤਾਂ ਮਜਬੂਰਨ ਸਾਨੂੰ ਸੰਘਰਸ਼ ਦਾ ਰਾਹ ਅਪਨਾਉਣਾ ਪਵੇਗਾ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਵੈਟਰਨਰੀ ਇੰਸਪੈਕਟਰਜ ਚਮਕੌਰ ਸਿੰਘ, ਸੁਖਦੀਪ ਸਿੰਘ, ਦੀਪਕ ਸੱਚਦੇਵਾ, ਸੁਰਿੰਦਰ ਸਿੰਘ ਅਤੇ ਗਗਨਦੀਪ ਸਿੰਘ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements