View Details << Back

ਸਾਹਿਤਕਾਰਾਂ ਨੂੰ ਕਲਮਾਂ ਤਿੱਖੀਆਂ ਕਰਨ ਦੀ ਲੋੜ: ਡਾ ਅਰਵਿੰਦਰ ਕੌਰ ਕਾਕੜਾ।

ਭਵਾਨੀਗੜ (ਗੁਰਵਿੰਦਰ ਸਿੰਘ) ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ (ਕੁ) ਭਵਾਨੀਗੜ੍ਹ ਵਿਖੇ ਡਾ ਅਰਵਿੰਦਰ ਕੌਰ ਕਾਕੜਾ ਜੀ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਡਾ ਅਰਵਿੰਦਰ ਕੌਰ ਕਾਕੜਾ ਜੀ ਨੇ ਆਪਣੇ ਜੀਵਨ ਅਤੇ ਲੇਖਣੀ ਬਾਰੇ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ। ਰੂਬਰੂ ਦੌਰਾਨ ਉਹਨਾਂ ਤੋਂ ਅਮਨਦੀਪ ਵਸ਼ਿਸ਼ਟ, ਚਰਨਜੀਤ ਸਿੰਘ ਮੀਮਸਾ ਅਤੇ ਹੋਰ ਪਾਠਕਾਂ ਸਰੋਤਿਆਂ ਅਤੇ ਲੇਖਕਾਂ ਨੇ ਸਵਾਲ ਪੁੱਛੇ ਜਿਸ ਦੇ ਬਹੁਤ ਖੂਬਸੂਰਤ ਜਵਾਬ ਡਾ ਕਾਕੜਾ ਜੀ ਵੱਲੋਂ ਦਿੱਤੇ ਗਏ। ਇਸ ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਰਜਿੰਦਰ ਸਿੰਘ ਰਾਜਨ, ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਅਤੇ ਬਾਲ ਸਾਹਿਤਕਾਰ ਜਗਜੀਤ ਸਿੰਘ ਲੱਡਾ ਵਿਸ਼ੇਸ਼ ਤੌਰ ਤੇ ਪਹੁੰਚੇ। ਰੂਬਰੂ ਉਪਰੰਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਬਾਲੀ ਰੇਤਗੜ੍ਹ, ਸੁਖਵਿੰਦਰ ਸਿੰਘ ਲੋਟੇ, ਪ੍ਰਗਟ ਸਿੰਘ ਘੁਮਾਣ, ਬਿੱਕਰ ਬੇਚੈਨ ਰੇਤਗੜ੍ਹ, ਉਮੇਸ਼ ਕੁਮਾਰ ਘਈ, ਗੁਰਦੀਪ ਸਿੰਘ,ਪੇਂਟਰ ਸੁਖਦੇਵ ਧੂਰੀ, ਜਗਤਾਰ ਨਿਮਾਣਾ,ਕੇਸਰ ਸਿੰਘ ਤੇਜਾ, ਰਘਵੀਰ ਸਿੰਘ ਭਵਾਨੀਗੜ੍ਹ, ਭਗਤ ਸਿੰਘ, ਰਹਿਮਤ ਸਿੰਘ,ਗੁਣਤਾਜ ਕੌਰ, ਹਰਵੀਰ ਸਿੰਘ, ਵਿਸ਼ਾਲ ਕੁਮਾਰ ਕੈਨੇਡਾ, ਮਹਿੰਦਰਜੀਤ ਸਿੰਘ ਧੂਰੀ, ਜਰਨੈਲ ਸਿੰਘ ਸੱਗੂ ਅਤੇ ਹੋਰ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬੰਨ੍ਹ ਦਿੱਤਾ। ਉੱਘੇ ਪੱਤਰਕਾਰ ਮੇਜਰ ਸਿੰਘ ਮੱਟਰਾਂ ਜੀ ਨੇ ਵੀ ਲੇਖਕਾਂ ਨਾਲ਼ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਕਰਵਾਏ ਗਏ ਕਵਿਤਾ ਮੁਕਾਬਲੇ ਵਿੱਚ ਜੇਤੂ ਹੋਣ ਲਈ ਜੰਟੀ ਬੇਤਾਬ ਅਤੇ ਹੋਰ ਵਿਲੱਖਣ ਪ੍ਰਾਪਤੀਆਂ ਲਈ ਮੈਡਮ ਸ਼ਸ਼ੀ ਬਾਲਾ ਅਤੇ ਪੰਮੀ ਫੱਗੂਵਾਲੀਆ ਜੀ ਦਾ ਸਨਮਾਨ ਕੀਤਾ ਗਿਆ। ਸਾਹਿਤ ਸਿਰਜਣਾ ਮੰਚ ਦੇ ਪ੍ਰਧਾਨ ਕੁਲਵੰਤ ਖਨੌਰੀ ਅਤੇ ਸਮੁੱਚੇ ਅਹੁਦੇਦਾਰਾਂ ਵੱਲੋਂ ਡਾ ਅਰਵਿੰਦਰ ਕੌਰ ਕਾਕੜਾ ਜੀ ਦਾ ਵੀ ਸਨਮਾਨ ਕੀਤਾ ਗਿਆ।

   
  
  ਮਨੋਰੰਜਨ


  LATEST UPDATES











  Advertisements