View Details << Back

ਸਰਕਾਰੀ ਸਮਾਰਟ ਸਕੂਲ ਭਵਾਨੀਗੜ ਚ ਸੱਤ ਰੋਜਾ NSS ਕੈਪ ਅਮਿੱਟ ਯਾਦਾ ਛੱਡਦਾ ਹੋਇਆ ਸਮਾਪਤ ਹੋਇਆ
ਕੈਪ ਦੋਰਾਨ ਵੱਖ ਵੱਖ ਥਾਵਾ ਤੇ ਵਿਦਿਆਰਥੀਆ ਨੇ ਕੀਤੇ ਨਵੇ ਤਜਰਬੇ

ਭਵਾਨੀਗੜ (ਯੁਵਰਾਜ ਹਸਨ ) ਮਾਸਟਰ ਕਰਤਾਰ ਸਿੰਘ ਸ:ਸ:ਸ:ਸਕੂਲ ਲੜਕੇ ਭਵਾਨੀਗੜ ਵਿਖੇ ਸੱਤ ਰੋਜਾ NSS ਕੈਪ ਧੂਮਧਾਮ ਨਾਲ ਸਮਾਪਤ ਹੋਇਆ । ਪਿ੍ਰੰਸੀਪਲ ਮੈਡਮ ਤਰਵਿੰਦਰ ਕੋਰ ਦੇ ਦਿਸਾ ਨਿਰਦੇਸਾ ਤਹਿਤ ਇਸ ਸੱਤ ਰੋਜਾ ਕੈਪ ਵਿਚ ਪੰਜਾਹ ਵਿਦਿਆਰਥੀਆ ਨੇ ਭਾਗ ਲਿਆ ਜਿਸ ਵਿਚ ਪ੍ਰੋਗਰਾਮ ਅਫਸਰ ਗਗਨਦੀਪ ਮੜਕਨ (ਕੰਪਿਓੁਟਰ ਅਧਿਆਪਕ) ਹਰਜਿੰਦਰ ਸਿੰਘ (ਪੀ ਟੀ ਅਧਿਆਪਕ) ਅਜਮੇਰ ਸਿੰਘ (ਹਿੰਦੀ ਅਧਿਆਪਕ) ਮਨਜਿੰਦਰ ਸਿੰਘ ( ਵੋਕੇਸ਼ਨਲ ਮਾਸਟਰ) ਤੋ ਇਲਾਵਾ ਅੇਕਸ ਸਰਵਿਸ ਮੈਨ ਗੁਰਮੀਤ ਸਿੰਘ ਦੀ ਦੇਖਰੇਖ ਹੇਠ ਵਲੰਟੀਅਰਾ ਵਲੋ ਵੱਖ ਵੱਖ ਸਮਾਜਿਕ.ਸਰੀਰਕ.ਸਾਹਿਤਕ ਗਤੀਵਿਧੀਆ ਚ ਹਿੱਸਾ ਲਿਆ ਜਿਸ ਵਿਚ ਰੋਜਾਨਾ ਸਵੇਰੇ ਸੱਤ ਤੋ ਦਸ ਕਿਲੋਮੀਟਰ ਦੀ ਸੈਰ .ਸਾਇਕਲਿੰਗ.ਪੀਟੀ ਅਤੇ ਕਸਰਤ ਦੀਆ ਵੱਖ ਵੱਖ ਅੇਕਸਰਸਾਇਜਾ ਕਰਵਾਈਆ ਜਾਦੀਆ ਸਨ । ਇਸੇ ਦੋਰਾਨ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸਥਾਨਾ ਦੇ ਦੋਰੇ ਕੀਤੇ ਗਏ ਅਤੇ ਪੂਰੀ ਸੇਵਾ ਭਾਵਨਾ ਨਾਲ ਸੇਵਾ ਵੀ ਕੀਤੀ ਗਈ। ਜਿਸ ਵਿਚ ਮੁੱਖ ਤੋਰ ਤੇ ਪਿੰਗਲਵਾੜਾ ਸ਼ਾਖਾ ਸੰਗਰੂਰ.ਪੀਜੀਆਈ ਘਾਬਦਾ.ਗੁਰੂਦੁਆਰਾ ਮੰਜੀ ਸਾਹਿਬ ਆਲੋਅਰਖ.ਗੁਰੂਦੁਆਰਾ ਦਿਵਾਨ ਟੋਡਰਮੱਲ ਕਾਕੜਾ.ਸਤੀ ਮਾਤਾ ਮੰਦਰ ਪੰਨਵਾ ਰੋਡ ਕਾਕੜਾ ਵਿਖੇ ਵੀ ਵਿਦਿਆਰਥੀਆ ਨੇ ਕੇੇਪ ਦੋਰਾਨ ਦਰਸ਼ਨ ਕੀਤੇ ਅਤੇ ਇੱਕ ਵਿਸੇਸ ਦਿਨ ਤੇ ਨਸ਼ਿਆ ਖਿਲਾਫ ਜਾਗਰੂਕਤਾ ਰੈਲੀ ਵੀ ਕੱਡੀ ਗਈ। ਇਸ ਤੋ ਇਲਾਵਾ ਵਿਦਿਆਰਥੀਆ ਨੂੰ ਆਮ ਜਨ ਜੀਵਨ ਲਈ ਤਿਆਰ ਕਰਦਿਆ ਆਲਾ ਦੁਆਲਾ ਸਾਫ ਰੱਖਣਾ.ਖਾਣਾ ਬਣਾਓੁਣਾ.ਨੈਤਿਕ ਸਿੱਖਿਆ ਲਈ ਰਿਸੋਰਸ ਪਰਸਨ ਵਜੋ ਥਾਣਾ ਭਵਾਨੀਗੜ ਦੇ ਮੁੱਖੀ ਅਜੇ ਕੁਮਾਰ ਵਲੋ ਸਰੀਰਕ ਫਿੱਟਨੈਸ ਅਤੇ ਨਸ਼ਿਆ ਦੀ ਰੋਕਥਾਮ ਤੇ ਵਿਦਿਆਰਥੀਆ ਨਾਲ ਵਿਚਾਰ ਚਰਚਾ ਕੀਤੀ। ਇਸ ਕੈਪ ਦੋਰਾਨ ਮੈਡਮ ਦਵਿੰਦਰ ਕੋਰ.ਅਵਤਾਰ ਦਾਸ ਨੇ ਵੀ ਵਿਦਿਆਰਥੀਆ ਨਾਲ ਨੈਤਿਕ ਅਤੇ ਸਮਾਜਿਕ ਸਿੱਖਿਆ ਤੇ ਚਰਚਾ ਕੀਤੀ। ਕੈਪ ਦਾ ਅਖੀਰਲਾ ਦਿਨ ਬਹੁਤ ਯਾਦਗਾਰੀ ਹੋ ਨਿੱਬੜਿਆ ਜਿਸ ਵਿਚ ਰਿਟਾਇਡ ਅਧਿਆਪਕ ਕੇਵਲ ਕਿ੍ਸ਼ਨ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ । ਅਖੀਰਲੇ ਦਿਨ ਵਿਦਿਆਰਥੀਆ ਵਲੋ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਮੋਕੇ ਵੱਖ ਵੱਖ ਵਿਦਿਆਰਥੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਮੂਹ ਸਕੂਲ ਮੈਨੇਜਮੈਟ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਕੈਪ ਦੀਆ ਮਿੱਠੀਆ ਯਾਦਾ ਲੈਕੇ ਓੁਹ ਘਰ ਵਾਪਸੀ ਕਰ ਰਹੇ ਹਨ ਅਤੇ ਕੈਪ ਦੋਰਾਨ ਬਿਤਾਏ ਪੱਲ ਹਮੇਸ਼ਾ ਓੁਹਨਾ ਦੇ ਦਿਲਾ ਚ ਰਹਿਣਗੇ ਅਤੇ ਕੈਪ ਦੋਰਾਨ ਜੋ ਕੁੱਝ ਵੀ ਓੁਹਨਾ ਨੂੰ ਸਿਖਾਇਆ ਗਿਆ ਓੁਸ ਤੇ ਓੁਹ ਪੂਰਾ ਅਮਲ ਕਰਨਗੇ।

   
  
  ਮਨੋਰੰਜਨ


  LATEST UPDATES











  Advertisements