View Details << Back

ਹੈਰੀਟੇਜ ਪਬਲਿਕ ਸਕੂਲ ਦਾ ਸਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ

ਭਵਾਨੀਗੜ (ਯੁਵਰਾਜ ਹਸਨ) ਬੱਚਿਆਂ ਵਿਚ ਕਲਾ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਦਾ ਸਰਵ-ਪੱਖੀ ਵਿਕਾਸ ਕਰਨ ਲਈ ਸਥਾਨਕ ਹੈਰੀਟੇਜ ਪਬਲਿਕ ਵਿਖੇ ਸ੍ਰੀ ਧਰਮਪਾਲ ਮਿੱਤਲ ਐਡੀਟੋਰੀਅਮ ਵਿੱਚ (ਨ੍ਰਿਤਮਾਲਾ) ਨਾਂ ਹੇਠ ਸਕੂਲ ਦਾ ਸਲਾਨਾ ਸਮਾਗਮ ਕਰਵਾਇਆ ਗਿਆ। ਬੱਚਿਆਂ ਨੇ ਇਸ ਸਮਾਗਮ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸਵਾਗਤੀ ਗੀਤ ਦੀ ਧੁਨ ਤੇ ਹੋਈ । ਸਕੂਲ ਹੈਡ ਬੁਆਏ ਕਨਵ ਮਿੱਤਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ । ਇਸ ਤੋਂ ਬਾਅਦ ਸਕੂਲ ਮੈਨੇਜਮੈਂਟ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਸਕੂਲ ਪ੍ਰਿੰਸੀਪਲ ਵੱਲੋਂ ਦੀਪ ਜਗਾਉਣ ਦੀ ਰਸਮ ਕੀਤੀ ਗਈ। ਇਸ ਸਲਾਨਾ ਸਮਾਰੋਹ ਵਿੱਚ ਬੱਚਿਆਂ ਵੱਲੋਂ ਸੱਭਿਆਚਾਰਕ ਰੰਗ ਬਿਖੇਰਿਆ ਗਿਆ ਜਿਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਦੇਸ਼ਾਂ ਦੇ ਲੋਕ ਨਾਚ ਬੱਚਿਆਂ ਵੱਲੋਂ ਬੜ੍ਹੇ ਹੀ ਦਿਲ ਖਿੱਚਵੇ ਅੰਦਾਜ ਵਿਚ ਪੇਸ਼ ਕੀਤੇ ਗਏ ਇਸ ਵਿੱਚ ਪ੍ਰਮੁੱਖ ਤੌਰ ਤੇ ਕੋਰੀਅਨ,ਸਪੈਨਿਸ਼,ਸਟਰੀਟ , ਡਿਸਕੋ , ਲਾਵਨੀ, ਨਾਟੂ ਡਾਂਸ, ਦੁਰਗਾ ਪੂਜਾ ਅਤੇ ਪੰਜਾਬੀ ਲੋਕ ਨਾਚ ਭੰਗੜਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਨੌਜਵਾਨਾਂ ਦੇ ਦਿਲਾਂ ਦੀ ਧੜਕਣ ਪੰਜਾਬੀ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਨਾਲ ਸਾਰਾ ਹੀ ਪੰਡਾਲ ਜੋਸ਼ ਨਾਲ ਝੂਮਣ ਲੱਗ ਪਿਆ। ਬੱਚਿਆਂ ਦੀ ਹੌਸਲਾ ਅਫ਼ਜਾਈ ਲਈ ਤਾੜੀਆਂ ਨੇ ਆਸਮਾਨ ਗੂੰਜਣ ਲਾ ਦਿੱਤਾ। ਸਕੂਲ ਦੀ ਸਲਾਨਾ ਰਿਪੋਰਟ ਭਵੇਸ਼ ਕੁਮਾਰ ਗਰਗ ਅਤੇ ਜਸ਼ਨਪ੍ਰੀਤ ਕੌਰ ਦੁਆਰਾ ਪੜ੍ਹੀ ਗਈ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਦੀ ਡਿਊਟੀ ਸਕੂਲ ਅਧਿਆਪਕਾਂ ਸ੍ਰੀਮਤੀ ਸਮਰਿਤੀ ਚੌਹਾਨ ਅਤੇ ਵਿਦਿਆਰਥਣ ਅਰਸ਼ਦੀਪ ਕੌਰ ਅਤੇ ਹਰਨੂਰ ਕੌਰ ਨੇ ਨਿਭਾਈ। ਇਸ ਮੌਕੇ ਤੇ ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ‌ ਨੇ ਆਏ ਹੋਏ ਸਮੂਹ ਮਹਿਮਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਕੂਲ ਦੀ ਹਰ ਗਤੀਵਿਧੀ ਵਿੱਚ ਭਾਗ ਲੈਣਾ ਹਰੇਕ ਵਿਦਿਆਰਥੀ ਦਾ ਫਰਜ਼ ਹੈ, ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਸਿੱਖਣ ਦੀ ਪ੍ਰਕਿਰਿਆ ਵਿੱਚ ਕਦੇ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ।



   
  
  ਮਨੋਰੰਜਨ


  LATEST UPDATES











  Advertisements