View Details << Back

ਏ ਬੀ ਸੀ ਮੋਂਟੇਸਰੀ ਵਿਖੇ ਪਹਿਲਾ ਸਪੋਰਟਸ ਦਿਵਸ ਆਪਣੀਆਂ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ।
ਨਿੱਕੇ ਨਿੱਕੇ ਬੱਚਿਆ ਦੀਆ ਪੇਸ਼ਕਾਰੀਆ ਨੇ ਲਾਏ ਚਾਰ ਚੰਨ

ਭਵਾਨੀਗੜ੍ਹ, 18 ਦਸੰਬਰ (ਗੁਰਵਿੰਦਰ ਸਿੰਘ) -ਸਥਾਨਕ ਸ਼ਹਿਰ ਦੇ ਅੰਤਰ ਰਾਸ਼ਟਰੀ ਪੱਧਰ ਦੇ ਸਕੂਲ ਏ ਬੀ ਸੀ ਮੋਂਟੇਸਰੀ ਵਿਖੇ ਪਹਿਲਾ ਸਪੋਰਟਸ ਦਿਵਸ ਆਪਣੀਆਂ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ। ਇਸ ਪ੍ਰੋਗਰਾਮ ਵਿੱਚ ਡਾ. ਬਿਪਨਜੀਤ ਸਿੰਘ ਖੋਸਾ (ਐੱਸ ਐਮ ਓ, ਭਵਾਨੀਗੜ੍ਹ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾ ਨਾਲ ਰਵਿੰਦਰ ਲਾਲੀ ਸੀਨੀਅਰ ਪੱਤਰਕਾਰ ਕੈਲੇਫੋਰਨੀਆ ਯੂ ਐਸ ਏ ਤੋਂ ਉਚੇਚੇ ਤੌਰ ਤੇ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਦੀਵਾ ਬਾਲ ਕੇ ਅਤੇ ਅਸਮਾਨ ਵਿੱਚ ਗੁਬਾਰੇ ਛੱਡਣ ਨਾਲ ਹੋਈ। 2 ਤੋਂ 6 ਸਾਲ ਦੇ ਬੱਚਿਆਂ ਨੇ ਸ਼ਬਦ ਗਾਇਨ, ਵੱਖ ਵੱਖ ਖੇਡਾਂ, ਸਕਿੱਟ ਅਤੇ ਡਾਂਸ ਪੇਸ਼ ਕੀਤਾ। ਪ੍ਰਿੰਸੀਪਲ ਮੈਡਮ ਲਵਲੀਨ ਕੌਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਅਤੇ ਸਕੂਲ ਦੀਆਂ ਸਾਰੀਆਂ ਗਤੀਵਿਧੀਆਂ ਬਾਰੇ ਦੱਸਿਆ। ਮੁੱਖ ਮਹਿਮਾਨ ਡਾ. ਖੋਸਾ ਨੇ ਬੋਲਦਿਆਂ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਉਹਨਾ ਦੀ ਸਿਹਤ ਦਾ ਖਿਆਲ ਰੱਖਣਾ ਵੀ ਜਰੂਰੀ ਹੈ। ਇਸ ਸਕੂਲ ਦਾ ਵਾਤਾਵਰਣ ਵੀ ਕੁੱਝ ਅਜਿਹਾ ਹੀ ਹੈ ਜਿੱਥੇ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਸਿਹਤ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਸਕੂਲ ਪਹਿਲਾਂ ਵੱਡੇ ਸ਼ਹਿਰਾਂ ਵਿੱਚ ਹੀ ਸਨ, ਪਰ ਹੁਣ ਇਹ ਸਕੂਲ ਭਵਾਨੀਗੜ੍ਹ ਸ਼ਹਿਰ ਲਈ ਵੀ ਬਹੁਤ ਵਧੀਆ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਸਕੂਲ ਦੇ ਡਾਇਰੈਕਟਰ ਹਰਿੰਦਰ ਪਾਲ ਰਤਨ ਨੇ ਦੱਸਿਆ ਕਿ ਇਹ ਸਕੂਲ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਭਵਾਨੀਗੜ੍ਹ ਦਾ ਨਾਂ ਰੌਸ਼ਨ ਕਰ ਰਿਹਾ ਹੈ। ਉਹਨਾ ਮਾਪਿਆਂ ਨੂੰ ਮੋਬਾਇਲਾਂ, ਟੀਵੀ ਅਤੇ ਹੋਰ ਪਾਸਿਓਂ ਧਿਆਨ ਹਟਾ ਕੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਲਈ ਕਿਹਾ। ਉਹਨਾ ਦੱਸਿਆ ਕਿ ਸਕੂਲ ਵੱਲੋਂ ਕੈਂਪਸ ਵਿੱਚ ਹੀ ਸ਼ਾਮ ਨੂੰ ਇੱਕ ਫਿੱਟਨੈੱਸ ਅਤੇ ਸਪੋਰਟਸ ਅਕੈਡਮੀ ਵੀ ਚਲਾਈ ਜਾ ਰਹੀ ਹੈ ਜਿਸ ਵਿੱਚ ਕਿਸੇ ਵੀ ਸਕੂਲ ਦੇ 5 ਤੋਂ 19 ਸਾਲ ਤੱਕ ਦੇ ਬੱਚੇ ਆ ਸਕਦੇ ਹਨ। ਇਸ ਅਕੈਡਮੀ ਵਿੱਚ ਫਿੱਟਨੈੱਸ ਤੋਂ ਇਲਾਵਾ ਹਾਕੀ ਅਤੇ ਅਥਲੈਟਿਕਸ ਦੀ ਉੱਚ ਪੱਧਰੀ ਟਰੇਨਿੰਗ ਤਜਰਬੇਕਾਰ ਕੋਚਾਂ ਦੁਆਰਾ ਦਿੱਤੀ ਜਾਂਦੀ ਹੈ। ਇਸ ਮੌਕੇ ਜੇਤੂ ਬੱਚਿਆਂ ਅਤੇ ਖਿਡਾਰੀਆਂ ਨੂੰ ਇਨਾਮ ਵੰਡੇ ਗਏ। ਏਬੀਸੀ ਸਪੋਰਟਸ ਅਕੈਡਮੀ ਦੀਆਂ ਕੁੜੀਆਂ ਵੱਲੋਂ ਪੇਸ਼ ਕੀਤੇ ਗਏ ਪੰਜਾਬੀ ਕਲਚਰ ਨੂੰ ਦਰਸਾਉਂਦੇ ਗਿੱਧੇ ਨੇ ਸਾਰਿਆਂ ਦਾ ਮਨ ਮੋਹ ਲਿਆ। ਅਖੀਰ ਵਿੱਚ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ, ਸੰਯੁਕਤ ਪ੍ਰੈੱਸ ਕਲੱਬ ਭਵਾਨੀਗੜ੍ਹ, ਬੱਚਿਆਂ ਦੇ ਮਾਪਿਆਂ, ਬੱਚਿਆਂ ਅਤੇ ਖਿਡਾਰੀਆਂ ਦਾ ਪ੍ਰੋਗ੍ਰਾਮ ਦੀ ਸ਼ਾਨ ਬਣਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਜਿੰਦਰ ਸਿੰਘ ਸੱਗੂ ਇੰਸਪੈਕਟਰ ਪਨਸਪ, ਗਿੰਦੀ ਸੱਗੂ, ਅਸ਼ਵਨੀ ਕੁਮਾਰ ਸੁਪਰਡੰਟ, ਦੀਪਕ ਮਿੱਤਲ ਐਫ ਓ ਪਨਸਪ, ਡਾ. ਜਸ਼ਨ ਸ਼ਰਮਾ, ਡਾ. ਉਮੇਸ਼ ਪਾਹਵਾ, ਰਾਹੁਲ ਮਿੱਤਲ, ਵੈਟਰਨਰੀ ਇੰਸਪੈਕਟਰ ਸੁਰਿੰਦਰ ਸਿੰਘ, ਗੁਰਦੀਪ ਸਿੰਘ, ਗੁਰਦਿੱਤ ਸਿੰਘ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements