View Details << Back

ਬਸਪਾ ਦੀ 21 ਦਸੰਬਰ ਨੂੰ ਅਣਖ ਜਗਾਓ ਰੈਲੀ ਦੀਆ ਤਿਆਰੀਆ
ਮਾਝਾ ਮਾਝੀ ਵਿਖੇ " ਅਣਖ ਜਗਾਓ " ਰੈਲੀ 'ਚ ਹੋਵੇਗਾ ਭਰਵਾ ਇਕੱਠ - ਚੋਪੜਾ

ਭਵਾਨੀਗੜ੍ਹ (ਯੁਵਰਾਜ ਹਸਨ) ਬਸਪਾ ਦੇ ਸੂਬਾ ਪ੍ਰਧਾਨ ਸ੍ਰ ਜਸਵੀਰ ਸਿੰਘ ਜੀ ਦੀ ਕ੍ਰਾਂਤੀਕਾਰੀ ਅਤੇ ਉੱਚੀ ਸੁੱਚੀ ਸੋਚ ਨਾਲ ਬਸਪਾ ਪੰਜਾਬ ਦਾ ਗਰਾਫ ਦਿੱਨੋ ਦਿਨ ਵਧਦਾ ਜਾ ਰਿਹਾ ਹੈ । ਬਸਪਾ ਦੇ ਸੂਬਾ ਪ੍ਰਧਾਨ ਸ੍ਰ ਗੜ੍ਹੀ ਦੇ ਦਿਸ਼ਾ ਨਿਰਦੇਸ਼ਾ ਅਨਸਾਰ 15 ਜਨਵਰੀ ਤੱਕ ਪੂਰੇ ਪੰਜਾਬ ਵਿੱਚ ਬਸਪਾ ਪੰਜਾਬ ਨੇ ਵਿਧਾਨ ਸਭਾ ਹਲਕਿਆਂ ਅਨਸਾਰ 70 ਅਣਖ ਜਗਾਓ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਹੈ ਇਨਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਵਾਨੀਗੜ ਤੋ ਉੱਘੇ ਸਮਾਜਸੇਵੀ ਅਤੇ ਬਸਪਾ ਵਰਕਰ ਜਸਵਿੰਦਰ ਸਿੰਘ ਚੋਪੜਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਅਣਖ ਜਗਾਓ ਰੈਲੀ ਦੀ ਕੜੀ ਤਹਿਤ 21 ਦਸੰਬਰ 2023 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਮਾਝਾ ਮਾਝੀ ਵਿਖੇ ਅਣਖ ਜਗਾਓ ਰੈਲੀ ਅਤੇ ਵਰਕਰ ਸੰਮੇਲਨ ਦੇ ਬੈਨਰ ਹੇਠ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਬਸਪਾ ਸੰਗਰੂਰ ਦੀ ਲੀਡਰਸਿੱਪ ਸੂਬਾ ਜਨਰਲ ਸਕੱਤਰ ਸ੍ਰ ਡਾ ਮੱਖਣ ਸਿੰਘ ਜੀ , ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ , ਸਕੱਤਰ ਸ੍ਰ ਦਰਸ਼ਨ ਸਿੰਘ ਨਦਾਮਪੁਰ ਅਤੇ ਸ਼ਹਿਰੀ ਪ੍ਰਧਾਨ ਸ੍ਰ ਹੰਸਰਾਜ ਜੀ ਨਫਰੀਆ ਦੀ ਰੇਖ ਦੇਖ ਹੇਠ ਲਗਭਗ ਮੁਕੰਮਲ ਕਰ ਲਈਆਂ ਹਨ । ਉਨਾ ਝਾੜੂ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਹਰ ਵਰਗ ਨੂੰ ਝਾੜੂ ਸਰਕਾਰ ਤੋਂ ਬਹੁਤ ਉਮੀਦਾਂ ਸਨ ਪਰ ਝਾੜੂ ਮੰਤਰ ਪੂਰਾ ਝੂਠ ਦਾ ਪੁਲੰਦਾ ਹੀ ਨਿਕਲਿਆ ਜਿਸ ਕਾਰਨ ਹੁਣ ਹਰ ਵਰਗ ਖਾਸ ਕਰ ਨੌਜੁਵਾਨਾਂ ਦਾ ਝੁਕਾਵ ਬਸਪਾ ਵੱਲ ਹੋ ਰਿਹਾ ਹੈ ਉਨਾ ਸਭ ਨੂੰ ਬਸਪਾ ਨਾਲ ਜੁੜਨ ਅਤੇ ਅਪਣੇ ਪੂਰੇ ਪ੍ਰੀਵਾਰ ਸਮੇਤ ਰੈਲੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ

   
  
  ਮਨੋਰੰਜਨ


  LATEST UPDATES











  Advertisements