View Details << Back

ਚੋਬਰ ਮਿਓੁਜਿਕ ਦੀ ਧਾਰਮਿਕ ਪੇਸ਼ਕਸ਼ "ਨਿੱਕੀਆਂ ਜਿੰਦਾਂ" ਸਰੋਤਿਆਂ ਦੀ ਝੋਲੀ 'ਚ
ਦੋ ਦਿਨਾਂ ਚ "ਨਿੱਕੀਆਂ ਜਿੰਦਾਂ" ਨੂੰ ਭਰਵਾ ਹੂੰਗਾਰਾ

ਸੰਗਰੂਰ (ਯੁਵਰਾਜ ਹਸਨ) ਸਿੱਖ ਕੌਮ ਲਈ ਪੋਹ ਦਾ ਮਹੀਨਾ ਜੋ ਕਿ ਸ਼ਹੀਦੀ ਜੋੜਮੇਲ ਦੇ ਰੂਪ ਵਿਚ ਪੂਰੇ ਸ਼ਰਧਾ ਨਾਲ ਸਿੱਖ ਕੌਮ ਪਾਤਸ਼ਾਹੀ ਦਸਵੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ (ਮਾਤਾ ਗੁੱਜਰੀ ਜੀ) ਦੀ ਅਦੁੱਤੀ .ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆ ਸ਼ਹੀਦੀ ਦਿਹਾੜੇ ਮਨਾਓੁਦੇ ਹਾ ਅਤੇ ਇਸ ਸ਼ਹੀਦੀ ਦਿਹਾੜੇ ਮੋਕੇ ਜਿਥੇ ਸੂਬੇ ਅੰਦਰ ਗੁਰੂਘਰਾ ਅੰਦਰ ਧਾਰਮਿਕ ਸਮਾਗਮ ਹੁੰਦੇ ਨੇ ਓੁਥੇ ਹੀ ਪੰਜਾਬ ਦੇ ਕਲਾਕਾਰ ਸਮੇ ਸਮੇ ਤੇ ਪਾਤਸਾਹੀ ਦਸਵੀ ਦੇ ਲਾਲਾਂ ਨੂੰ ਯਾਦ ਕਰਦਿਆਂ ਆਪਣੀਆ ਹਾਜਰੀਆ ਲਵਾਓੁਦੇ ਹਨ ਜਿਸ ਦੇ ਚਲਦਿਆ ਚਾਰੇ ਸ਼ਹਿਬਜਾਦਿਆਂ ਨੂੰ ਸਮਰਪਿਤ ਚੋਬਰ ਮਿਓੁਜਿਕ ਦੀ ਧਾਰਮਿਕ ਪੇਸ਼ਕਸ਼ "ਨਿੱਕੀਆਂ ਜਿੰਦਾਂ" ਅੱਜ ਪੂਰੀ ਤਰਾ ਚਰਚਾ ਚ ਨਜਰ ਆ ਰਿਹਾ ਹੈ ਅਤੇ ਟਰੈਡਿੰਗ ਵਿੱਚ ਚੱਲ ਰਿਹਾ ਹੈ। ਨਿੱਕੀਆਂ ਜਿੰਦਾਂ ਨੂੰ ਗਾਇਕ ਆਰਵੀਰਾਜ ਦੀ ਮਿੱਠੀ ਅਵਾਜ ਨੇ ਸਰੋਤਿਆਂ ਦੀ ਝੋਲੀ ਚ ਪਾਇਆ ਹੈ । ਇਸ ਧਾਰਮਿਕ ਗੀਤ ਨੂੰ ਸੰਗੀਤਕ ਧੂੰਨਾਂ ਫ਼ਰੀਕ ਸਿੰਘ ਨੇ ਦਿੱਤੀਆ ਹਨ । ਪੇਸ਼ਕਸ਼ ਅਮਨ ਛਾਹੜ ਅਤੇ ਪਰਦੀਪ ਵਲੋ ਸਾਝੇ ਤੋਰ ਤੇ ਕੀਤੀ ਗਈ ਹੈ। ਵੀਡੀਓ ਹਾਰਪ ਫਿਲਮ ਮੇਕਰ ਦੀ ਟੀਮ ਨੇ ਬਾਖੂਬੀ ਤਿਆਰ ਕੀਤੀ ਹੈ ਅਤੇ ਡਾਰਕ ਲਾਈਫ ਸਟੂਡੀਓ ਵਾਲਿਆ ਦੇ ਕੈਮਰੇ ਦੀ ਅੱਖ ਨੇ ਇਸ ਧਾਰਮਿਕ ਗੀਤ ਨੂੰ ਕੈਦ ਕੀਤਾ ਹੈ । ਪਿਛਲੇ ਦਿਨੀ ਹੀ ਇਸ ਧਾਰਮਿਕ ਗੀਤ ਦਾ ਪੋਸਟਰ ਇੰਪਰੂਵਮੈਟ ਟਰੱਸਟ ਸੰਗਰੂਰ ਦੇ ਚੇਅਰਮੈਨ ਪੀਤੂ ਛਾਹੜ ਵਲੋ ਜਾਰੀ ਕੀਤਾ ਗਿਆ । ਦੋ ਦਿਨਾ ਦੇ ਅੰਦਰ ਹੀ ਇਸ ਧਾਰਮਿਕ ਗੀਤ ਨੂੰ ਤਰੇਹਟ ਹਜਾਰ ਸਰੋਤਿਆ ਵਲੋ ਭਰਵਾ ਪਿਆਰ ਦਿੱਤਾ ਗਿਆ ਅਤੇ ਸ਼ਹੀਦੀ ਜੋੜਮੇਲ ਮੋਕੇ ਲੱਗਣ ਵਾਲੇ ਲੰਗਰਾਂ ਵਿੱਚ ਚੋਬਰ ਮਿਓੁਜਿਕ ਦੀ ਪੇਸ਼ਕਸ਼ " ਨਿੱਕੀਆ ਜਿੰਦਾਂ" ਸੁਣਨ ਨੂੰ ਮਿਲ ਰਿਹਾ ਹੈ । ਇਸੇ ਸਬੰਧ ਵਿਚ ਗਾਇਕ ਆਰਵੀਰਾਜ ਨੇ ਸਰੋਤਿਆ ਦੇ ਮਿਲ ਰਹੇ ਭਰਵੇ ਪਿਆਰ ਲਈ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਆਓਣ ਵਾਲੀ 22 ਤਰੀਕ ਤੋ ਸ਼ਹੀਦੀ ਜੋੜਮੇਲ ਦੋਰਾਨ ਸ਼ਹਿਬਜਾਦਿਆ ਨੂੰ ਸਮਰਪਿਤ "ਨਿੱਕੀਆ ਜਿੰਦਾਂ" ਨੂੰ ਹੋਰ ਵੀ ਭਰਵਾ ਪਿਆਰ ਬਖਸ਼ਣਗੇ ਤਾ ਕਿ ਓੁਹ ਅੱਗੋ ਵੀ ਹੋਰ ਮਹਿਨਤ ਅਤੇ ਲਗਨ ਨਾਲ ਪੰਜਾਬ.ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹਿਣ ਇਸ ਮੋਕੇ ਓੁਹਨਾ ਆਪਣੇ ਦੋਸਤਾ ਮਿੱਤਰਾ ਤੋ ਇਲਾਵਾ ਇਸ ਪ੍ਰੋਜੈਕਟ ਵਿਚ ਕੰਮ ਕਰ ਰਹੀ ਸਮੂੱਚੀ ਟੀਮ ਦਾ ਵੀ ਧੰਨਵਾਦ ਕੀਤਾ।

   
  
  ਮਨੋਰੰਜਨ


  LATEST UPDATES











  Advertisements