View Details << Back

ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਭਾਈ ਜੀਵਨ ਸਿੰਘ ਜੈਤਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਭਵਾਨੀਗੜ (ਯੁਵਰਾਜ ਹਸਨ ) ਸ੍ਰੀ ਗੁਰੂ ਤੇਗ ਬਹਾਦਰ ਗੁਰਦਆਰਾ ਸਾਹਿਬ ਭਵਾਨੀਗੜ੍ਹ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਭਾਈ ਜੀਵਨ ਸਿੰਘ ਜੈਤਾ ਜੀ ਦਾ 319 ਵਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿਚ ਭਾਈ ਜਗਸੀਰ ਸਿੰਘ ਜੀ ਕੁਲਬਰਛਾਂ ਵਾਲਿਆ ਨੇ ਕੀਰਤਨ ਵਿੱਚ ਬਾਬਾ ਜੀਵਨ ਸਿੰਘ ਦੀ ਸਹੀਦੀ ਬਾਰੇ ਵਿਚਾਰਾਂ ਕਰਦਿਆਂ ਕਿਹਾ ਕਿ ਸਿੱਖ ਧਰਮ ਦੀ ਨੀਂਹ ਨੂੰ ਮਜ਼ਬੂਤ ਕਰਨ ਵਿੱਚ ਭਾਈ ਜੈਤਾ ਜੀ ਦਾ ਇਤਹਾਸਿਕ ਯੋਗਦਾਨ ਹੈ ਸਮੁੱਚਾ ਪਰਿਵਾਰ ਸਿੱਖੀ ਦੇ ਰੰਗ ਵਿਚ ਰੰਗਿਆ ਹੋਇਆ ਸੀ ਪਿਤਾ ਸਦਾਨੰਦ ਜੀ ਗੁਰੂ ਤੇਗ ਬਹਾਦਰ ਜੀ ਨਾਲ ਰਹੇ ਜਦੋਂ ਦਿੱਲੀ ਚਾਂਦਨੀ ਚੌਂਕ ਵਿੱਚ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਤਾਂ 322 ਕਿਲੋਮੀਟਰ ਦਾ ਸਫਰ ਤਹਿ ਕਰਕੇ ਗੁਰੂ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਲਿਆਏ ਸਨ ਅੰਤ ਚਮਕੌਰ ਗੜ੍ਹੀ ਦੀ ਜੰਗ ਦੇ ਆਖਰੀ ਸ਼ਹੀਦ ਭਾਈ ਜੀਵਨ ਸਿੰਘ ਜੈਤਾ ਜੀ ਹੋਏ ਹਨ ਇਲਾਕੇ ਦੀਆ ਸੰਗਤਾਂ ਤੇ ਭਵਾਨੀਗੜ੍ਹ ਦੀਆ ਸੰਗਤਾ ਨੇ ਹਾਜਰੀ ਭਰੀ ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਪ੍ਰਚਾਰ ਕਮੇਟੀ ਦੇ ਪ੍ਰਧਾਨ ਹਰੀ ਸਿੰਘ ਤੇ ਜਨਰਲ ਸਕੱਤਰ ਥਾਣੇਦਾਰ ਬਲਕਾਰ ਸਿੰਘ ਨੇ ਸਾਰੀ ਸੰਗਤ ਦਾ ਤੇ ਭਵਾਨੀਗੜ੍ਹ ਵਾਸੀਆ ਦਾ ਤੇ ਗੁਰੂ ਤੇਗ ਬਹਾਦੁਰ ਗੁਰਦਵਾਰਾ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਵਡਮੁੱਲੇ ਕਾਰਜ ਵਿਚ ਆਪਣਾ ਬਰਾਬਰ ਦਾ ਯੋਗਦਾਨ ਪਾਇਆ ਹੈ ਇਸ ਮੌਕੇ ਅੰਬੇਡਕਰ ਚੇਤਨਾ ਮੰਚ ਦੇ ਸਰਪ੍ਰਸਤ ਮਾਸਟਰ ਚਰਨ ਸਿੰਘ ਚੋਪੜਾ, ਜਨਰਲ ਸਕੱਤਰ ਗੁਰਤੇਜ ਸਿੰਘ ਕਾਦਰਾਬਾਦ ,ਰਾਮਪਾਲ ਸਿੰਘ, ਬਹਾਦਰ ਸਿੰਘ ਖਜਾਨਚੀ, ਕਰਨੈਲ ਸਿੰਘ ਸਹੋਤਾ, ਪਰਮਜੀਤ ਸਿੰਘ ਬੀਰਬਲ ਸਿੰਘ ਬਿੱਟੂ ਪੰਨਵਾ, ਹਰਪਾਲ ਸਿੰਘ ਪਰਮਜੀਤ ਸਿੰਘ ਅਤੇ ਸਮਾਜਸੇਵੀ ਜਸਵਿੰਦਰ ਸਿੰਘ ਚੋਪੜਾ ਨੇ ਵੀ ਸਮੂਹ ਸੰਗਤ ਦਾ ਤੇ ਬਾਬਾ ਜਗਸੀਰ ਸਿੰਘ ਜੀ ਕੁਲਬੁਰਛਾ ਵਾਲਿਆ ਦਾ ਸਨਮਾਨ ਤੇ ਧੰਨਵਾਦ ਕੀਤਾ।

   
  
  ਮਨੋਰੰਜਨ


  LATEST UPDATES











  Advertisements