View Details << Back

ਇੰਡੀਆ ਗਠਜੋੜ ਭਾਰਤ ਵਿੱਚ ਸਰਕਾਰ ਬਣਾਵੇਗਾ: ਵਿਜੈ ਇੰਦਰ ਸਿੰਗਲਾ

ਭਵਾਨੀਗੜ (ਗੁਰਵਿੰਦਰ ਸਿੰਘ)
ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਆਲ ਇੰਡੀਆ ਕਾਂਗਰਸ ਪ੍ਰਾਪਟੀਜ ਦੇ ਜੁਆਇੰਟ ਖਜਾਨਚੀ ਵਿਜੈ ਇੰਦਰ ਸਿੰਗਲਾ ਅੱਜ ਇੱਥੇ ਭਵਾਨੀਗੜ੍ਹ ਵਿਖੇ ਬਲਵਿੰਦਰ ਸਿੰਘ ਘਾਬਦੀਆ,ਪ੍ਰਧਾਨ ਸੁਖਜੀਤ ਕੌਰ ਘਾਬਦੀਆ ਦੇ ਘਰ ਰਾਤ ਦੇ ਖਾਣੇ ਤੇ ਪਹੁੰਚੇ।ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਲੋਕ ਸਭਾ ਚੋਣਾਂ ਵਿੱਚ ਸਮਝੌਤਾ ਕਰਨਾ ਹੈ ਜਾ ਨਹੀਂ ਇਸਦਾ ਫੈਸਲਾ ਪਾਰਟੀ ਹਾਈਕਮਾਂਡ ਨੇ ਕਰਨਾ ਹੈ ਪਰ ਜੋ ਪੰਜਾਬ ਅਤੇ ਭਾਰਤ ਵਿੱਚ ਮਾਹੌਲ ਹੈ ਉਸ ਬਾਰੇ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਲੋਕ ਸਭਾ ਦੀਆਂ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰੇਗੀ ਅਤੇ ਬਿਲਕੁੱਲ ਇਸੇ ਤਰ੍ਹਾਂ ਦਾ ਹੀ ਮਾਹੌਲ ਪੂਰੇ ਇੰਡੀਆ ਵਿੱਚ ਪਾਇਆ ਜਾ ਰਿਹਾ ਹੈ।ਜਿਸ ਨੂੰ ਵੇਖਦੇ ਹੋਏ ਪੂਰਨ ਉਮੀਦ ਹੈ ਕਿ ਇੰਡੀਆ ਗਠਜੋੜ ਸੈਂਟਰ ਵਿੱਚ ਅਪਣੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗਾ।ਇਸ ਮੌਕੇ ਉਨ੍ਹਾਂ ਮੁਸ਼ਕਿਲ ਹਾਲਾਤਾਂ ਵਿੱਚ ਪਾਰਟੀ ਦੀ ਅਗਵਾਈ ਕਰਨ ਲਈ ਘਾਬਦੀਆ ਪਰਿਵਾਰ ਦੀ ਸ਼ਲਾਘਾ ਕੀਤੀ।ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਸਿੰਘ ਘਾਬਦੀਆ,ਪ੍ਰਧਾਨ ਸੁਖਜੀਤ ਕੌਰ ਘਾਬਦੀਆ,ਰਣਜੀਤ ਸਿੰਘ ਤੂਰ,ਵਰਿੰਦਰ ਮਿੱਤਲ,ਨਰਿੰਦਰ ਸਿੰਘ ਹਾਕੀ,ਹਰਮਨ ਨੰਬਰਦਾਰ,ਸਵਰਨਜੀਤ ਸਿੰਘ ਮਾਨ,ਹਰਵਿੰਦਰ ਕੌਰ ਪਟਿਆਲੋ ਸਮੂਹ ਕੌਂਸਲਰ ਜਗਤਾਰ ਨਮਾਦਾ,ਮੰਗਤ ਸ਼ਰਮਾ ਅਵਤਾਰ ਸਿੰਘ ਘਾਬਦੀਆ,ਕਰਮਜੀਤ ਕੌਰ ਘਾਬਦੀਆ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਭਵਾਨੀਗੜ੍ਹ ਆਦਿ ਹਾਜ਼ਰ ਸਨ।


   
  
  ਮਨੋਰੰਜਨ


  LATEST UPDATES











  Advertisements