View Details << Back

ਅਲਪਾਈਨ ਪਬਲਿਕ ਸੂਕਲ ਭਵਾਨੀਗੜ੍ਹ ਵਿਖੇ ਇੰਟਰ –ਸਕੂਲ ਪੰਜਾਬੀ ਕਾਵਿਤਾ-ਉਚਾਰਨ ਅਤੇ ਯੋਗਾ ਮੁਕਾਬਲਾ ਕਰਵਾਇਆ

ਭਵਾਨੀਗੜ (ਗੁਰਵਿੰਦਰ ਸਿੰਘ)ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਵਿਖੇ 22 ਜਨਵਰੀ 2024 ਨੂੰ ‘ਫਾਲਕੋਨ ਸਹੋਦਿਆ ਸੰਗਰੂਰ’ ਅਧੀਨ ਇੰਟਰ-ਸਕੂਲ ‘ਯੋਗਾ ਅਤੇ ਕਵਿਤਾ ਉਚਾਰਨ’ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਜਿਲ੍ਹਾ ਸੰਗਰੂਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਯੋਗਾ ਦੇ ਮੁਕਾਬਲੇ ਦੌਰਾਨ ਡੀ.ਪੀ.ਐੱਸ. ਸਕੂਲ ਸੰਗਰੂਰ ਦੇ ਵਿਦਿਆਰਥੀਆਂ ਨੇ ਪਹਿਲਾ , ਪੀ.ਸੀ.ਐੱਸ. ਸਕੂਲ ਗੱਜਣ ਮਾਜਰਾ ਦੇ ਵਿਦਿਆਰਥੀਆਂ ਨੇ ਦੂਜਾ ਅਤੇ ਜੀ.ਟੀ.ਬੀ. ਸਕੂਲ, ਧੂਰੀ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਪੰਜਾਬੀ ਦੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਤੀਜੀ ਤੋਂ ਚੌਥੀ ਜਮਾਤਾਂ ਦੇ ਸਮੂਹ ਅਧੀਨ ਜੀ.ਟੀ.ਬੀ. ਸਕੂਲ ਧੂਰੀ ਦੇ ਵਿਦਿਆਰਥੀਆਂ ਨੇ ਪਹਿਲਾ, ਤਾਰਾ ਕੌਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਦੂਜਾ ਅਤੇ ਪੀ.ਸੀ.ਐੱਸ. ਸਕੂਲ ਗੱਜਣਮਾਜਰਾ ਦੇ ਵਿਦਿਆਥੀਆਂ ਨੇ ਤੀਜਾ ਸਥਾਨ ਹਾਸਿਲ ਕੀਤਾ। ਪੰਜਵੀ ਤੋਂ ਸੱਤਵੀ ਜਮਾਤਾਂ ਦੇ ਸਮੂਹ ਅਧੀਨ ਪੀ.ਸੀ.ਐੱਸ. ਗੱਜਣਮਾਜਰਾ ਸਕੂਲ ਨੇ ਪਹਿਲਾ, ਜੀ.ਜੀ. ਐੱਸ. ਸੰਗਰੂਰ ਨੇ ਦੂਜਾ ਅਤੇ ਤਾਰਾ ਕੌਨਵੈਂਟ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੱਠਵੀਂ ਤੋਂ ਨੌਂਵੀ ਜਮਾਤਾਂ ਦੇ ਸਮੂਹ ਅਧੀਨ ਜੀ.ਟੀ.ਬੀ ਸਕੂਲ ਧੂਰੀ ਨੇ ਪਹਿਲਾ ਅਤੇ ਦੂਜਾ ਸੰਤ ਅਤਰ ਸਿੰਘ ਸਕੂਲ ਮਸਤੂਆਣਾ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 'ਯੋਗਾ ਅਤੇ ਕਵਿਤਾ’ ਮੁਕਾਬਲੇ ਵਿੱਚ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਵੱਲੋਂ ਟਰਾਫ਼ੀਆਂ ਅਤੇ ਸਰਟੀਫਿਕੇਟ ਅਤੇ ਭਾਗ ਲੈਣ ਵਾਲੇ ਬਾਕੀ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ। ਇਸ ਸਮਾਰੋਹ ਦੌਰਾਨ ਸਕੂਲ ਮੈਨੇਜਰ ਸ. ਹਰਮੀਤ ਸਿੰਘ ਗਰੇਵਾਲ ਤੇ ਪ੍ਰਿੰਸੀਪਲ ਸ਼੍ਰੀਮਤੀ ਰੋਮਾ ਅਰੋੜਾ ਅਤੇ ਵੱਖ –ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕ ਅਤੇ ਸਕੂਲ ਦੇ ਸਟਾਫ ਮੈਂਬਰ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements