View Details << Back

ਸਰਕਾਰੀ ਪ੍ਰਾਇਮਰੀ ਸਕੂਲ ਭੱਟੀਵਾਲ ਖੁਰਦ ਨੂੰ ਗਰੀਨ ਅਵਾਰਡ ਲਈ ਚੁਣਿਆ
ਗਰਾਮ ਪੰਚਾਇਤ ਅਤੇ ਸਕੂਲ ਮੈਨੇਜਮੈਟ ਕਮੇਟੀ ਵਲੋ ਸਕੂਲ ਸਟਾਫ ਦਾ ਕੀਤਾ ਸਨਮਾਨ

ਭਵਾਨੀਗੜ (ਯੁਵਰਾਜ ਹਸਨ) ਭਾਰਤ ਸਰਕਾਰ ਦੇ ਵਾਰਤਾਵਰਣ ਸੰਭਾਲ ਮੰਤਰਾਲਾ ਨਵੀ ਦਿੱਲੀ ਵਲੋ ਸਾਲ 2023-24 ਦੇ ਅੰਤਰਗਤ ਰਾਸਟਰ ਪੱਧਰੀ ਗਰੀਨ ਸਕੂਲਜ ਪ੍ਰੋਗਰਾਮ ਤਹਿਤ ਭਾਰਤ ਦੇ ਵੱਖ ਵੱਖ ਹਿੱਸਿਆ ਚ ਸਕੂਲਾ ਦੇ ਸਰਵੇ ਅਤੇ ਆਡਿਟ ਕਰਵਾਏ ਗਏ ਜਿਸ ਦੇ ਚਲਦਿਆ ਜਿਲਾ ਸੰਗਰੂਰ ਦੇ ਸਬ ਡਵੀਜਨ ਭਵਾਨੀਗੜ ਦੇ ਪਿੰਡ ਭੱਟੀਵਾਲ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਓੁਤਮ ਕਾਰਗੁਜਾਰੀ ਲਈ ਗਰੀਨ ਸਕੂਲ ਅੇਵਾਰਡ ਲਈ ਚੁਣਿਆ ਗਿਆ । ਜਾਣਕਾਰੀ ਮਿਲੀ ਹੈ ਕਿ ਗਰੀਨ ਅਵਾਰਡ ਲਈ ਜਿਲਾ ਸੰਗਰੂਰ ਚ ਇਸ ਇਕਲੋਤੇ ਸਕੂਲ ਨੂੰ ਮਿਲੇ ਇਸ ਵੱਡੇ ਮਾਣ ਨਾਲ ਜਿਥੇ ਸਕੂਲ ਦੇ ਮੁੱਖ ਅਧਿਆਪਕ ਅਤੇ ਸਮੂਹ ਸਕੂਲ ਸਟਾਫ ਚ ਖੁਸ਼ੀ ਦੀ ਲਹਿਰ ਹੈ ਓੁਥੇ ਹੀ ਪਿੰਡ ਭੱਟੀਵਾਲ ਖੁਰਦ ਦੇ ਵਾਸੀਆ ਚ ਵੀ ਭਾਰੀ ਖੁਸੀ ਪਾਈ ਗਈ। ਇਸ ਸਬੰਧੀ ਅੱਜ ਗਰਾਮ ਪੰਚਾਇਤ ਭੱਟੀਵਾਲ ਖੁਰਦ ਅਤੇ ਸਕੂਲ ਮੈਨੇਜਮੈਟ ਕਮੇਟੀ ਦੇ ਪਤਵੰਤਿਆ ਵਲੋ ਸਕੂਲ ਦੇ ਮੁੱਖ ਅਧਿਆਪਕ ਅਤੇ ਸਮੂਹ ਸਕੂਲ ਸਟਾਫ ਜਿੰਨਾ ਵਿੱਚ ਹੈਡ ਅਧਿਆਪਕ ਸ੍ਰੀ ਮਤੀ ਹਰਪ੍ਰੀਤ ਕੋਰ.ਲਖਵਿੰਦਰ ਸਿੰਘ.ਬਿੰਦਰ ਕੁਮਾਰ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਕੁਲਦੀਪ ਸ਼ਰਮਾ.ਗੁਰਮੀਤ ਕੋਰ.ਸਾਬਕਾ ਸਰਪੰਚ ਅਤੇ ਡਾਇਰੈਕਟਰ ਧਨਮਿੰਦਰ ਸਿੰਘ ਭੱਟੀਵਾਲ.ਕੁਲਵੰਤ ਕੋਰ.ਸੂਬਾ ਸਿੰਘ ਗੁਰਚਰਨ ਸਿੰਘ.ਇੰਦਰਜੀਤ ਸਿੰਘ.ਹਰਜੀਤ ਕੋਰ.ਆਗਨਵਾੜੀ ਵਰਕਰ ਰਮਨਦੀਪ ਕੋਰ ਵੀ ਮੋਜੂਦ ਸਨ । ਇਸ ਸਬੰਧੀ ਸਾਬਕਾ ਸਰਪੰਚ ਧਨਮਿੰਦਰ ਸਿੰਘ ਭੱਟੀਵਾਲ ਨੇ ਕਿਹਾ ਕਿ ਗਰੀਨ ਅਵਾਰਡ ਲਈ ਸਰਕਾਰੀ ਪ੍ਰਾਇਮਰੀ ਸਕੂਲ ਭੱਟੀਵਾਲ ਦਾ ਚੁਣਿਆ ਜਾਣਾ ਬਹੁਤ ਹੀ ਖੁਸੀ ਦੀ ਗੱਲ ਹੈ ਜਿਸ ਲਈ ਅੱਜ ਓੁਹਨਾ ਅਤੇ ਮੋਜੂਦ ਮੋਹਤਬਰਾ ਨੇ ਸਮੂਹ ਸਕੂਲ ਸਟਾਫ ਨੂੰ ਇਸ ਚੰਗੇ ਕੰਮ ਲਈ ਮੁਬਾਰਕਾ ਦਿੱਤੀਆ ਹਨ ਜਿਸ ਨਾਲ ਪੂਰੇ ਪਿੰਡ ਦਾ ਨਾਮ ਰੋਸਨ ਹੋਇਆ ਅਤੇ ਓੁਹਨਾ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਵੀ ਸਕੂਲ ਅਤੇ ਸਕੂਲ ਚ ਪੜਨ ਵਾਲੇ ਵਿਦਿਆਰਥੀ ਪਿੰਡ ਦਾ ਨਾਮ ਰੋਸਨ ਕਰਨਗੇ।

   
  
  ਮਨੋਰੰਜਨ


  LATEST UPDATES











  Advertisements