View Details << Back

ਆਸ਼ਾ ਵਰਕਰਾਂ ਨੇ ਬਜਟ ਦੀਆਂ ਕਾਪੀਆਂ ਫੂਕੀਆਂ

ਭਵਾਨੀਗੜ੍ਹ ( ਯੁਵਰਾਜ ਹਸਨ) ਅੱਜ ਬਲਾਕ ਭਵਾਨੀਗੜ੍ਹ ਸੀਐਚ ਓ ਵਿਖੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਜੀ ਦੇ ਕਹਿਣ ਮੁਤਾਬਿਕ ਕੇਂਦਰ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵਲੋ ਜੋ ਬਜਟ ਪੇਸ਼ ਕੀਤਾ ਗਿਆ ਹੈ ਉਸ ਵਿੱਚ ਆਸ਼ਾ ਵਰਕਰਾਂ ਲਈ ਮੰਗਾਂ ਅਤੇ ਲੋੜ ਨੂੰ ਨਗਰ ਅੰਦਾਜ਼ ਕੀਤਾ ਗਿਆ ਹੈ। ਇਸ ਦੇ ਰੋਸ ਵਜੋਂ ਅੱਜ ਆਸ਼ਾ ਵਰਕਰਾਂ ਅਤੇ ਫੇਸਲੀਲੇਟਰ ਯੂਨੀਅਨ ਵੱਲੋਂ ਅੱਜ 6 ਫਰਵਰੀ ਨੂੰ ਪੰਜਾਬ ਦੇ ਸਾਰੇ ਸੂਬਾ ਡਿਵੀਜ਼ਨ ਲੇਵਲ ਤੇ ਇਸ ਵਿਰੋਧੀ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ ਇਸ ਮੌਕੇ ਬਲਾਕ ਪ੍ਰਧਾਨ ਸੁਰਿੰਦਰ ਕੌਰ ਸਕਰੌਦੀ ਜੀ ਨੇ ਦੱਸਿਆ ਕਿ ਲਗਾਤਾਰ ਕੇਂਦਰ ਸਰਕਾਰ ਵੱਲੋਂ ਆਸ਼ਾ ਵਰਕਰਾਂ ਨੂੰ ਅਣਗੋਲਾ ਕੀਤਾ ਜਾ ਰਿਹਾ ਉਹਨਾਂ ਮੰਗਾਂ ਦੱਸਦਿਆਂ ਕਿਹਾ ਕਿ ਸਾਡੇ ਆਸ਼ਾ ਵਰਕਰਾਂ ਵੱਲੋਂ ਆਸ਼ਾ ਵਰਕਰ ਅਤੇ ਆਸ਼ਾ ਫੈਸਲੀ ਲੇਟਰ ਨੂੰ 21000 ਪ੍ਰਤੀ ਮਹੀਨਾ ਦਿੱਤਾ ਜਾਵੇ ਅਤੇ ਉਹਨਾਂ ਆਪਣੀਆਂ ਮੰਗਾਂ ਦੱਸਦਾ ਕਿਹਾ ਕਿ ਕੇਂਦਰ ਸਰਕਾਰ ਆਸ਼ਾ ਵਰਕਰਾਂ ਨੂੰ ਸਿਹਤ ਕੇਂਦਰ ਅੰਦਰ ਹਾਜ਼ਰੀ ਯਕੀਨੀ ਬਣਾਵੇ ਅਤੇ ਉਹਨਾਂ ਮੰਗ ਦੱਸਦੇ ਕਿਹਾ ਕਿ ਹਰ ਇੱਕ ਆਸ਼ਾ ਵਰਕਰ ਅਤੇ ਫੈਸਲੀ ਲੇਟਰ ਵਰਕਰਾਂ ਨੂੰ ਸੇਵਾ ਮੁਕਤ ਚੋਣ ਦੀ ਉਮਰ 70 ਸਾਲ ਹੋਣੀ ਚਾਹੀਦੀ ਹੈ ਅਤੇ ਹਰ ਇੱਕ ਆਸ਼ਾ ਵਰਕਰ ਨੂੰ ਸੇਵਾ ਮੁਕਤ ਮਗਰੋਂ ਆਰਥਿਕ ਸਹਾਇਤਾ ਵੀ ਸਰਕਾਰ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਇਹਨਾਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਪੀਲ ਕੀਤੀ ਕਿ ਜੇਕਰ ਸਰਕਾਰ ਇਹਨਾਂ ਮੰਗਾਂ ਨੂੰ ਨਹੀਂ ਮੰਨਦੀ ਤਾ ਤਿੱਖਾ ਸੰਘਰਸ਼ ਕੀਤਾ ਜਾਵੇਗਾ।। ਇਸ ਮੌਕੇ ਸਿੰਦਰ ਕੌਰ ਪ੍ਰੈਸ ਸਕੱਤਰ, ਰਾਜ ਰਾਣੀ, ਹਰਜੀਤ ਕੌਰ, ਗੁਰਵਿੰਦਰ ਕੌਰ ਮਨਪ੍ਰੀਤ ਕੌਰ ਸੀਮਾ ਰਾਣੀ ਜਸਪ੍ਰੀਤ ਕੌਰ ਸੁਖਵਿੰਦਰ ਕੌਰ ਅਤੇ ਸਮੂਹ ਅੱਜ ਦਾ ਵਰਕਰ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements