View Details << Back

11ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਸ਼੍ਰੀਮਦ ਦੇਵੀ ਭਾਗਵਦ ਮਹਾਪੁਰਾਣ ਕਥਾ ਦੇ ਭੋਗ ਪਾਏ
ਮਾਤਾ ਪਿਤਾ ਦੀ ਸੇਵਾ ਸੱਤ ਤੀਰਥਾਂ ਜਿਨ੍ਹਾਂ ਫਲ ਦਿੰਦੀ ਹੈ : ਸਾਧਵੀ ਸ਼੍ਰੀ ਕਰੁਣਾਗਿਰੀ ਜੀ ਮਹਾਰਾਜ।

ਭਵਾਨੀਗੜ੍ਹ, 7 ਫਰਵਰੀ (ਯੁਵਰਾਜ ਹਸਨ)-ਸਥਾਨਕ ਸ਼ਹਿਰ ਦੇ ਦਸ਼ਮੇਸ਼ ਨਗਰ ਵਿਖੇ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਮੰਦਿਰ ਕਮੇਟੀ ਵੱਲੋਂ ਪ੍ਰਧਾਨ ਮੁਨੀਸ਼ ਕੁਮਾਰ ਸਿੰਗਲਾ ਦੀ ਅਗਵਾਈ ਹੇਠ 11ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਕਰਵਾਏ ਗਏ 9 ਰੋਜਾ ਸ਼੍ਰੀਮਦ ਦੇਵੀ ਭਾਗਵਦ ਮਹਾਪੁਰਾਣ ਦੇ ਅੱਜ ਭੋਗ ਪਾਏ ਗਏ।ਇਸ ਮੌਕੇ ਅੱਜ ਸਵੇਰੇ ਹਵਨ ਯੱਗ ਕਰਵਾਏ ਗਏ ਜਿਸ ਉਪਰੰਤ ਪਰਮ ਪੂਜਿਆ ਸ਼੍ਰੀ ਸ਼੍ਰੀ 1008 ਬਾਲਯੋਗਨੀ ਮਹਾਮੰਡਲੇਸ਼ਵਰ ਸੰਤ ਸ਼੍ਰੋਮਣੀ ਸਾਧਵੀ ਸ਼੍ਰੀ ਕਰੁਣਾਗਿਰੀ ਜੀ ਮਹਾਰਾਜ ਵੱਲੋਂ ਆਪਣੇ ਪ੍ਰਵਚਨ ਕਰਦਿਆਂ ਸਾਰਿਆਂ ਨੂੰ ਮੂਰਤੀ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਖਰੀ ਸਾਹ ਤੱਕ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਮਾਤਾ ਪਿਤਾ ਦੀ ਸੇਵਾ ਕਰਨ ਨਾਲ ਸਾਨੂੰ ਸੱਤ ਤੀਰਥਾਂ ਜਿਨ੍ਹਾਂ ਫਲ ਪ੍ਰਾਪਤ ਹੁੰਦਾ ਹੈ ਤੇ ਸਾਨੂੰ ਇਕ ਚੰਗੇ ਤੇ ਨਿਰੋਏ ਸਮਾਜ ਦੀ ਸਥਾਪਨ ਲਈ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਇਲਾਕਾ ਨਿਵਾਸੀਆਂ ਦੇ ਸ਼ਹਿਯੋਗ ਨਾਲ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਤੇ ਉਨ੍ਹਾਂ ਦੇ ਪਤੀ ਮਨਦੀਪ ਲੱਖੇਵਾਲ ਨੂੰ ਮਾਤਾ ਕਰੁਣਾਗਿਰੀ ਜੀ ਮਹਾਰਾਜ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਭੈਣ ਰਾਜਿੰਦਰ ਕੌਰ ਮੁੱਖ ਸੇਵਾਦਾਰ ਬ੍ਰਹਮਕੁਮਾਰੀ ਆਸਰਮ, ਨਰਿੰਦਰ ਗਰਗ ਪ੍ਰਧਾਨ ਜ਼ਿਲਾ ਰਾਇਸ ਮਿੱਲਰਜ਼ ਐਸੋ., ਪ੍ਰਗਟ ਸਿੰਘ ਢਿੱਲੋਂ ਪ੍ਰਧਾਨ ਟਰੱਕ ਯੂਨੀਅਨ, ਪ੍ਰਦੀਪ ਮਿੱਤਲ ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਰਾਮ ਗੋਇਲ, ਵਿਸ਼ਾਲ ਭਾਂਬਰੀ, ਪੰਡਿਤ ਮੋਹਨ ਸ਼ਰਮਾ ਪੁਜਾਰੀ, ਨਰੈਣਦਾਸ ਸੱਚਦੇਵਾ ਅਤੇ ਪਰਮਾਨੰਦ ਦੋਵੇ ਸਰਪ੍ਰਸਤ, ਪਵਨ ਕੁਮਾਰ ਸ਼ਰਮਾ, ਲੱਛਮਣ ਸੱਚਦੇਵਾ, ਭਗਵਾਨ ਸ਼ਰਮਾ, ਰੂਪ ਚੰਦ ਗੋਇਲ, ਵਿਨੋਦ ਜੈਨ, ਸਰਜੀਵਨ ਗਰਗ, ਭੁਪਿੰਦਰ ਗੁਪਤਾ, ਪ੍ਰਦੀਪ ਸੁਨਾਰਿਆ, ਵਿਪਨ ਮਲਹੋਤਰਾ, ਵਿਕਾਸ਼ ਜਿੰਦਲ, ਵਿਨੋਦ ਸਿੰਗਲਾ, ਰਜੇਸ਼ ਸਿੰਗਲਾ, ਤਰਸੇਮ ਕਾਂਸਲ, ਉਦੇਸ਼ ਗੋਇਲ ਹੈਪੀ, ਟਵਿੰਕਲ ਗੋਇਲ, ਚਮਨ ਲਾਲ, ਗਨਦੀਪ ਮਿੱਤਲ, ਰਾਜਿੰਦਰ ਗੋਇਲ, ਗੁਰਮੇਲ ਆਸ਼ਟਾ, ਅਜੈ ਗਰਗ, ਮੁਨੀਸ਼ ਗਰਗ, ਡਾ. ਰਵਿੰਦਰ ਗਰਗ, ਪ੍ਰਮੋਦ ਕਾਂਸਲ, ਸ਼ੁਨੀਲ ਮਿੱਤਲ, ਨਰਿੰਦਰ ਕਾਂਸਲ, ਅਨਿਲ ਕਾਂਸਲ, ਸਤਿੰਦਰ ਕਾਂਸਲ, ਪਵਨ ਕੁਮਾਰ ਅਕਬਰਪੁਰ ਵਾਲੇ, ਵਿਨੋਦ ਕੁਮਾਰ ਮੋਦੀ, ਮੀਨਾ ਸਿੰਗਲਾ, ਸੁਮਨ ਰਾਣੀ, ਸ਼ੈਲੀ ਗਰਗ ਅਤੇ ਰੇਨੂੰ ਰਾਣੀ ਸਮੇਤ ਸ਼੍ਰੀ ਦੁਰਗਾ ਮਾਤਾ ਮੰਦਿਰ ਮਹਿਲਾ ਸ਼ਕੀਰਤਨ ਮੰਡਲ ਦੀਆਂ ਵੱਡੀ ਗਿਣਤੀ ‘ਚ ਮਹਿਲਾਵਾਂ ਤੇ ਜੈ ਹਨੂੰਮਾਨ ਜਾਗਰਣ ਮੰਡਲ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ’ਚ ਮੰਦਿਰ ਕਮੇਟੀ ਦੇ ਆਗੂ ਤੇ ਮੈਂਬਰ ਵੀ ਮੌਜੂਦ ਸਨ।


   
  
  ਮਨੋਰੰਜਨ


  LATEST UPDATES











  Advertisements